ਨੈਸ਼ਨਲ ਡੈਸਕ- ਚਿੰਤਪੂਰਨੀ-ਭਰਵਾਈ ਮਾਰਗ 'ਤੇ ਬੁੱਧਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਚਾਰ ਸ਼ਰਧਾਲੂਆਂ ਦੀ ਮੌਤ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਲੁਧਿਆਣਾ ਤੋਂ ਆਏ ਸ਼ਰਧਾਲੂ ਮਾਤਾ ਚਿੰਤਪੂਰਨੀ ਮੰਦਰ 'ਚ ਮੱਥਾ ਟੇਕ ਕੇ ਘਰ ਪਰਤ ਰਹੇ ਸਨ, ਉਦੋਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ।
ਚਸ਼ਮੀਦਾਂ ਅਨੁਸਾਰ, ਹਾਦਸੇ ਦੌਰਾਨ ਕਾਰ ਖੱਡ 'ਚ ਡਿੱਗਦੇ ਸਮੇਂ ਇਕ ਕਾਰ ਸਵਾਰ ਬਾਹਰ ਜਾ ਡਿੱਗਾ, ਜਿਸ ਦੀ ਮੌਕੇ 'ਤੇ ਹੀ ਗੰਭੀਰ ਸੱਟਾਂ ਨਾਲ ਮੌਤ ਹੋ ਗਈ। ਉੱਥੇ ਹੀ ਖੱਡ 'ਚ ਡਿੱਗਣ ਮਗਰੋਂ ਕਾਰ 'ਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਅੰਦਰ ਫਸੇ ਤਿੰਨ ਸ਼ਰਧਾਲੂ ਜ਼ਿੰਦਾ ਸੜ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਨੇੜੇ-ਤੇੜੇ ਲੋਕ ਤੁਰੰਤ ਮਦਦ ਲਈ ਪਹੁੰਚੇ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਗੱਡੀ 'ਚੋਂ ਮਿਲੇ ਆਧਾਰ 'ਚ ਇਕ ਵਿਅਕਤੀ ਦਾ ਪਤਾ ਤਾਜਪੁਰ ਰੋਡ ਲੁਧਿਆਣਾ ਪੰਜਾਬ ਦਾ ਹੈ। ਕਾਰ ਦਾ ਨੰਬਰ ਪੀਬੀ-10-ਕੇ-7531 ਪੰਜਾਬ ਦੇ ਲੁਧਿਆਣਾ ਦਾ ਰਜਿਸਟਰਡ ਹੈ। ਸੂਚਨਾ ਮਿਲਦੇ ਹੀ ਪੁਲਸ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਲਾਸ਼ਾਂ ਨੂੰ ਖੱਡ 'ਚੋਂ ਬਾਹਰ ਕੱਢਿਆ ਗਿਆ। ਸ਼ੁਰੂਆਤੀ ਜਾਂਚ 'ਚ ਵਾਹਨ ਦੇ ਬੇਕਾਬੂ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਹੋਰ ਸਾਰੇ ਪਹਿਲੂਆਂ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤ ਵਿਚ ਮੌਤ! ਟਰੱਕ ਦੇ ਅੰਦਰੋਂ ਮਿਲੀ ਲਾਸ਼
NEXT STORY