ਅੰਮ੍ਰਿਤਸਰ (ਜ. ਬ.): ਅੰਮ੍ਰਿਤਸਰ ਦੇ ਥਾਣਾ ਸੀ ਡਵੀਜ਼ਨ ਇਲਾਕੇ ਨੇੜੇ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਇਕ ਖੜੇ ਟਰੱਕ ਦੇ ਅੰਦਰੋਂ ਡਰਾਈਵਰ ਦੀ ਲਾਸ਼ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਡਰਾਈਵਰ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਟਰੱਕ ਮਾਲਕ ਰਮਨ ਕੁਮਾਰ ਰਾਜੂ ਨੇ ਦੱਸਿਆ ਕਿ ਉਸ ਦੀ ਗੱਡੀ ਰਾਤ ਸਮੇਂ ਕਣਕ ਭਰ ਕੇ ਕਪੂਰਥਲਾ ਜਾਣ ਲਈ ਨਿਕਲੀ ਸੀ, ਪਰ ਸਵੇਰੇ ਜਦੋਂ ਉਸ ਨੇ ਜੀ.ਪੀ.ਐੱਸ. ਚੈੱਕ ਕੀਤਾ ਤਾਂ ਗੱਡੀ ਅੰਮ੍ਰਿਤਸਰ ਵਿਚ ਖੜੀ ਨਜ਼ਰ ਆਈ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਤਾਂ ਟਰੱਕ ਦੇ ਅੰਦਰ ਡਰਾਈਵਰ ਮ੍ਰਿਤਕ ਹਾਲਤ ਵਿਚ ਮਿਲਿਆ। ਉਨ੍ਹਾਂ ਕਿਹਾ ਕਿ ਡਰਾਈਵਰ ਦੇ ਛੋਟੇ-ਛੋਟੇ ਬੱਚੇ ਹਨ ਅਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਟਰੱਕ ਮਾਲਕ ਨੇ ਦੱਸਿਆ ਕਿ ਡਰਾਈਵਰ ਰਾਤ ਨੂੰ ਰਵਾਨਾ ਹੋਣ ਸਮੇਂ ਸਵੇਰੇ ਘਰ ਆਉਣ ਦੀ ਗੱਲ ਕਰ ਰਿਹਾ ਸੀ, ਪਰ ਅਚਾਨਕ ਇਹ ਦਰਦਨਾਕ ਘਟਨਾ ਵਾਪਰ ਗਈ। ਟਰੱਕ ਮਾਲਕ ਵੱਲੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ।
ਉੱਥੇ ਹੀ, ਐੱਸ.ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਗੁਲਾਲੀ ਗੇਟ ਨੇੜੇ ਇਕ ਲਾਵਾਰਿਸ ਖੜੇ ਟਰੱਕ ਦੀ ਸੂਚਨਾ ਮਿਲੀ ਸੀ। ਜਿਸ ‘ਤੇ ਏ.ਸੀ.ਪੀ. ਅਤੇ ਥਾਣਾ ਸੀ ਡਵੀਜ਼ਨ ਦੀ ਪੁਲਸ ਟੀਮ ਮੌਕੇ ‘ਤੇ ਪਹੁੰਚੀ। ਟਰੱਕ ਦੇ ਅੰਦਰੋਂ ਇਕ ਵਿਅਕਤੀ ਦੀ ਲਾਸ਼ ਮਿਲੀ, ਜੋ ਟਰੱਕ ਦਾ ਡਰਾਈਵਰ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਟਰੱਕ ਤਰਨਤਾਰਨ ਮੰਡੀ ਤੋਂ ਕਣਕ ਲੋਡ ਕਰਕੇ ਮੰਜ਼ਿਲ ਵੱਲ ਜਾਣਾ ਸੀ, ਪਰ ਟਰੱਕ ਰਸਤੇ ਵਿਚ ਹੀ ਅੰਮ੍ਰਿਤਸਰ ਵਿਚ ਲਾਵਾਰਿਸ ਹਾਲਤ ਵਿਚ ਖੜਾ ਮਿਲਿਆ। ਪੁਲਸ ਹਰ ਪੱਖੋਂ ਜਾਂਚ ਕਰ ਰਹੀ ਹੈ ਅਤੇ ਜੋ ਵੀ ਮੁਲਜ਼ਮ ਸਾਹਮਣੇ ਆਵੇਗਾ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੇ 110 ਪਿੰਡਾਂ ਨਾਲ ਜੁੜੀ ਵੱਡੀ ਖ਼ਬਰ! ਕੇਂਦਰ ਨੇ ਚੁੱਕਿਆ ਅਹਿਮ ਕਦਮ
NEXT STORY