ਐਂਟਰਟੇਨਮੈਂਟ ਡੈਸਕ : ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਚ 3 ਰੋਜ਼ਾ ਜ਼ਿਲ੍ਹਾ ਪੱਧਰੀ ਰੈੱਡ ਕਰਾਸ ਮੇਲਾ ਲਗਾਇਆ ਜਾ ਰਿਹਾ ਹੈ। ਇਹ ਮੇਲਾ 13 ਦਸੰਬਰ ਤੋਂ 15 ਦਸੰਬਰ ਤੱਕ ਲਗਾਇਆ ਜਾ ਗਿਆ ਸੀ। ਇਸ ਮੇਲੇ ਵਿਚ ਪਹਿਲਾਂ ਪੰਜਾਬੀ ਗਾਇਕ ਰਣਜੀਤ ਬਾਵਾ ਪਰਫਾਰਮੈਂਸ ਦੇਣ ਜਾ ਰਹੇ ਸਨ ਪਰ ਹਿੰਦੂ ਜਥੇਬੰਦੀਆਂ ਵੱਲੋਂ ਲਗਾਤਾਰ ਰੈਲੀਆਂ ਕਰਕੇ ਗਾਇਕ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਬਾਵਾ ਦਾ ਇਹ ਸ਼ੋਅ ਰੱਦ ਹੋ ਗਿਆ ਸੀ।
ਦੱਸ ਦਈਏ ਕਿ ਹਿੰਦੂ ਸੰਗਠਨਾਂ ਵੱਲੋਂ ਰਣਜੀਤ ਬਾਵਾ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਸੀ, ਕਿਉਂਕਿ ਗਾਇਕ ਨੇ ਕੁੱਝ ਸਮਾਂ ਪਹਿਲਾਂ ਗੀਤ 'ਮੇਰਾ ਕੀ ਕਸੂਰ' ਗਾਇਆ ਸੀ, ਜਿਸ ਵਿਚ ਕੁੱਝ ਗੱਲਾਂ ਤੋਂ ਹਿੰਦੂ ਸੰਗਠਨ ਵਾਲੇ ਨਾਰਾਜ਼ ਸਨ। ਇਸ 'ਤੇ ਹਿੰਦੂ ਸੰਗਠਨਾਂ 'ਚ ਗੁੱਸਾ ਸੀ ਅਤੇ ਉਹ ਲਗਾਤਾਰ ਬਾਵਾ ਦੇ ਸ਼ੋਅ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਪ੍ਰਸ਼ਾਸਨ ਨੇ ਨਾਲਾਗੜ੍ਹ ਦਾ ਮਾਹੌਲ ਕਿਸੇ ਵੀ ਤਰ੍ਹਾਂ ਨਾਲ ਖਰਾਬ ਨਾ ਹੋਣ ਦੇਣ ਲਈ ਵੱਡਾ ਫੈਸਲਾ ਲਿਆ ਅਤੇ ਰਣਜੀਤ ਬਾਵਾ ਦਾ ਸ਼ੋਅ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ - ਸਟੇਜ 'ਤੇ ਨੱਚਦੇ-ਨੱਚਦੇ ਮੂਧੇ ਮੂੰਹ ਡਿੱਗਿਆ ਇਹ ਅਦਾਕਾਰ, ਵੀਡੀਓ ਵਾਇਰਲ
ਸ਼ੋਅ ਰੱਦ ਹੋਣ 'ਤੇ ਰਣਜੀਤ ਬਾਵਾ ਦੇ ਤਿੱਖੇ ਬੋਲ
ਗਾਇਕ ਰਣਜੀਤ ਬਾਵਾ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਆਪਣੇ ਸ਼ੋਸਲ ਮੀਡੀਆ ਪਲੇਟਫਾਰਮ 'ਤੇ ਸ਼ੋਅ ਸਬੰਧੀ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ, ''ਨਾਲਾਗੜ੍ਹ ਸ਼ੋਅ ਰੱਦ ਕਰਵਾ ਕੇ ਕੁੱਝ ਲੋਕਾਂ ਨੇ ਨਫ਼ਰਤ ਫੈਲਾ ਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਰਾਜਨੀਤੀ ਖੇਡ ਕੇ ਹਿੰਦੂ ਸਿੱਖ ਦਾ ਮੁੱਦਾ ਬਣਾ ਲਓ, ਜੋੜਨਾ ਸਿੱਖੋ, ਤੋੜਨਾ ਨਹੀਂ ਚਾਹੀਦਾ। ਇਹ ਦੇਸ਼ ਸਭ ਦਾ ਸਾਂਝਾ ਹੈ, ਕਿਸੇ ਇੱਕ ਦਾ ਨਹੀਂ ਜੋ ਜਦੋਂ ਜੀਅ ਕੀਤਾ ਰੌਲਾ ਪਾ ਲਿਆ। ਮੈਂ ਮਾਣਯੋਗ ਸੀ. ਐੱਮ. ਹਿਮਾਚਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਾਡਾ ਤੀਜਾ ਸ਼ੋਅ ਹਿਮਾਚਲ ਵਿਚ ਰੱਦ ਹੋਇਆ, ਪਿਛਲੇ ਇੱਕ ਸਾਲ ਵਿਚ। ਸਾਨੂੰ ਕੋਈ ਕਮੀ ਨਹੀਂ... ਪੰਜਾਬ ਵਿਚ ਹੀ ਬਹੁਤ ਸ਼ੋਅ ਨੇ...ਬਸ ਗੱਲ ਇਹ ਹੈ ਕਿ ਤੁਸੀਂ ਇਸ ਨਫ਼ਰਤ ਨੂੰ ਜ਼ਿਆਦਾ ਓਵਰ ਕਰ ਰਹੇ ਹੋ, ਤੁਸੀਂ ਇੰਨ੍ਹਾਂ ਲੋਕਾਂ ਨੂੰ ਥੋੜ੍ਹਾ ਸਮਝਾਓ ਜਿਹੜੇ ਧਰਮ ਦੇ ਨਾਂ 'ਤੇ ਰਾਜਨੀਤੀ ਖੇਡਦੇ ਨੇ। ਕਲਾਕਾਰ ਲੋਕਾਂ ਦੇ ਮਨੋਰੰਜਨ ਲਈ ਹੁੰਦੇ ਆ ਪਰ ਤੁਸੀਂ ਲੋਕ ਹੁਣ ਨਫ਼ਰਤ ਦਾ ਸਬੂਤ ਦੇ ਰਹੇ ਹੋ।''
ਇਹ ਵੀ ਪੜ੍ਹੋ - ਲਾਈਵ ਕੰਸਰਟ 'ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- 'ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ'
ਰਣਜੀਤ ਬਾਵਾ ਨੇ ਅੱਗੇ ਲਿਖਿਆ, ''ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਇਹ ਕੁੱਝ ਕੁ ਲੋਕ ਧਰਮ ਦੇ ਨਾਂ 'ਤੇ ਲੜਾਈ ਖ਼ਤਮ ਨਹੀਂ ਕਰਨਾ ਚਾਹੁੰਦੇ, ਹਰ ਗੱਲ ਵਿਚ ਹਿੰਦੂ ਸਿੱਖ ਦੇ ਮਸਲਾ ਬਣਾ ਦਿੰਦੇ ਹੋ। ਬਹੁਤ ਸਾਰੇ ਫੈਨਜ਼ ਦੇ ਸੰਦੇਸ਼ ਆ ਰਹੇ ਆ, ਜਿੰਨ੍ਹਾਂ ਦੂਰ ਨੇੜੇ ਤੋਂ ਸ਼ੋਅ ਦੇਖਣ ਆਉਣਾ ਸੀ ਪਰ ਅਸੀਂ ਅੱਜ ਨਹੀਂ ਆ ਰਹੇ।'' ਗਾਇਕ ਨੇ ਅੱਗੇ ਲਿਖਿਆ, ''ਤੁਹਾਡੇ ਆਪਣੇ ਲੋਕ ਇਸ ਨਫ਼ਰਤ ਨੂੰ ਖ਼ਤਮ ਨਹੀਂ ਕਰਨਾ ਚਾਹੁੰਦੇ... 4 ਸਾਲ ਹੋਗੇ ਇਸ ਗਾਣੇ (ਮੇਰਾ ਕੀ ਕਸੂਰ) ਨੂੰ ਰੀਮੂਵ ਕਰਿਆ ਅਤੇ ਅਸੀਂ ਇਸ ਬਾਰੇ ਵੀਡੀਓ ਪਾ ਕੇ ਕਿਹਾ ਵੀ ਸੀ ਕਿ ਜੇ ਕਿਸੇ ਦੇ ਦਿਲ ਨੂੰ ਦੁੱਖ ਲੱਗਿਆ ਤਾਂ ਅਸੀਂ ਮੁਆਫ਼ੀ ਚਾਹੁੰਦੇ ਹਾਂ, ਤੁਸੀਂ ਹਾਲੇ ਵੀ ਇੱਕੋਂ ਗੱਲ ਨੂੰ ਲੈ ਕੇ ਧਰਨੇ ਲਾਈ ਜਾਂਦੇ ਹੋ।'' ਅੰਤ ਵਿਚ ਰਣਜੀਤ ਨੇ ਲਿਖਿਆ, ''ਧਰਮ ਜੋੜਨਾ ਸਿਖਾਉਂਦਾ ਤੋੜਨਾ ਨਹੀਂ, ਸਾਡੇ ਕਲਾਕਾਰ ਭਰਾ ਵੀ ਥੋੜ੍ਹਾ ਨਾਲ ਖੜਿਆ ਕਰੋ, ਅਰਦਾਸ ਕਰਦੇ ਹਾਂ ਇੰਨ੍ਹਾਂ ਲੋਕਾਂ ਨੂੰ ਰੱਬ ਪਿਆਰ ਕਰਨਾ ਸਿਖਾਵੇ ਅਤੇ ਇਹ ਨਫ਼ਰਤਾਂ ਖ਼ਤਮ ਹੋਣ। ਰੱਬ ਰਾਖਾ ਕਦੇ ਫਿਰ ਸਹੀ ਜਲਦੀ ਆਪ ਸਭ ਵਿਚ ਸ਼ੋਅ ਕਰਨ ਆਵਾਂਗੇ, ਪਿਆਰ ਸ਼ਾਂਤੀ, ਵਾਹਿਗੁਰੂ ਸਮੱਤ ਬਖ਼ਸ਼ੇ, ਧੰਨਵਾਦ ਪੰਜਾਬ।''
ਇਹ ਵੀ ਪੜ੍ਹੋ - ਦਿਲਜੀਤ ਮਗਰੋਂ ਕਰਨ ਔਜਲਾ ਨੂੰ ਨੋਟਿਸ, ਲੱਗਾ ਬੈਨ
ਦੱਸਣਯੋਗ ਹੈ ਕਿ 15 ਸਾਲ ਤੱਕ ਲੰਬਾ ਸੰਘਰਸ਼, ਕਈ ਔਕੜਾਂ, ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰਣਜੀਤ ਬਾਵਾ ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ 'ਚ ਕੁਝ ਕਰਨ ਦੇ ਜਜ਼ਬੇ ਨਾਲ ਉਨ੍ਹਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ। ਉਨ੍ਹਾਂ ਦੇ ਸੰਘਰਸ਼ ਦਾ ਸਫ਼ਰ ਸਾਲ 1999 'ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ 'ਚ ਉਨ੍ਹਾਂ ਦਾ ਸਾਥ ਮਾਸਟਰ ਮੰਗਲ ਸਿੰਘ ਨੇ ਦਿੱਤਾ ਸੀ। ਰਣਜੀਤ ਸਿੰਘ ਬਾਜਵਾ ਨੂੰ ਰਣਜੀਤ ਬਾਵਾ ਬਣਾਉਣ 'ਚ ਉਨ੍ਹਾਂ ਦਾ ਵੱਡਾ ਕਿਰਦਾਰ ਰਿਹਾ ਹੈ। ਰਣਜੀਤ ਬਾਵਾ ਦਾ ਪਹਿਲਾ ਗੀਤ 'ਜੱਟ ਦੀ ਅਕਲ' 2013 'ਚ ਆਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 'ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਰਣਜੀਤ ਬਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ ਮਾਸਟਰ ਮੰਗਲ ਸਿੰਘ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਦੇਖਣ ਲਈ ਇਸ ਦੁਨੀਆ 'ਚ ਨਹੀਂ ਹਨ। ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਵਾਹਨ ਚਾਲਕ ਦੀ ਲਾਪ੍ਰਵਾਹੀ ਨਾਲ ਸਾਈਕਲ ਸਵਾਰ ਦੀ ਮੌਤ
NEXT STORY