ਮੋਗਾ (ਕਸ਼ਿਸ਼)- 28 ਸਾਲਾ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ ਮੌਤ ਤੋਂ ਪਹਿਲਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਲਾਜ ਦੌਰਾਨ ਬਣਾਈ ਗਈ ਇਸ ਵੀਡੀਓ ਵਿੱਚ ਮਨਜੀਤ ਕਹਿੰਦੀ ਹੈ, 'ਸਤ ਸ੍ਰੀ ਅਕਾਲ, ਮੈਂ ਮਨਜੀਤ ਕੌਰ, ਤੁਸੀਂ ਸਾਰੇ ਜਾਣਦੇ ਹੋ ਮੈਂ ਡੇਢ ਮਹੀਨੇ ਤੋਂ ਇੱਥੇ ਪਈ ਹਾਂ। ਮੈਨੂੰ ਸ਼ੁਭੀ, ਨੇਹਾ ਅਤੇ 2 ਹੋਰ ਮੁੰਡਿਆਂ ਨੇ ਮਿਲ ਕੇ ਮੋਰਿੰਡਾ ਲਿਜਾ ਕੇ ਅੱਗ ਲਗਾ ਦਿੱਤੀ। ਮੇਰੀ ਪੁਲਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।'
ਇਹ ਵੀ ਪੜ੍ਹੋ: 'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ ਮੰਗੇਤਰ 'ਤੇ ਸੁੱਟੇ ਨੋਟ, ਹੋਏ ਟ੍ਰੋਲ

ਦੱਸ ਦੇਈਏ ਕਿ ਚੰਡੀਗੜ੍ਹ PGI ਵਿੱਚ ਲਗਭਗ 2 ਮਹੀਨੇ ਤੱਕ ਇਲਾਜ ਚੱਲਣ ਤੋਂ ਬਾਅਦ 26 ਅਗਸਤ ਨੂੰ ਉਸ ਦੀ ਮੌਤ ਹੋ ਗਈ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਨਜੀਤ ਕੌਰ ਦੀ ਮਾਂ, ਕਾਂਤਾ ਦੇਵੀ ਨੇ 26 ਅਗਸਤ ਨੂੰ ਸ਼ਿਕਾਇਤ ਦਰਜ ਕਰਵਾਈ। ਕਾਂਤਾ ਦੇਵੀ ਮੁਤਾਬਕ 3 ਜੁਲਾਈ ਦੀ ਰਾਤ ਨੂੰ ਮਨਜੀਤ ਨੂੰ ਸ਼ੁਭੀ ਅਤੇ ਪਿੰਦਾ ਸਣੇ 3 ਜਾਂ 4 ਵਿਅਕਤੀਆਂ ਨੇ ਸੈਕਟਰ-34 ਸਥਿਤ ਸ਼ਰਾਬ ਦੇ ਠੇਕੇ ਕੋਲ ਮਿਲਣ ਲਈ ਬੁਲਾਇਆ ਸੀ। ਦੋਸ਼ ਹੈ ਕਿ ਉੱਥੇ ਪਹੁੰਚਣ ’ਤੇ ਉਸ ਨੂੰ ਜ਼ਬਰਦਸਤੀ ਕਾਰ ’ਚ ਬਿਠਾ ਕੇ ਪੰਜਾਬ ਦੇ ਮੋਰਿੰਡਾ ਲਿਜਾਇਆ ਗਿਆ ਅਤੇ ਕੁੱਟਮਾਰ ਕਰਨ ਮਗਰੋਂ ਉਸ ਨੂੰ ਇੱਕ ਦਰੱਖਤ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਗਈ।
ਇਹ ਵੀ ਪੜ੍ਹੋ: 40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

ਇਕ ਪਛਾਣ ਵਾਲੇ ਨੇ ਮਨਜੀਤ ਨੂੰ ਅੱਗ ਦੀਆਂ ਲਪਟਾਂ ’ਚ ਘਿਰਿਆ ਵੇਖਿਆ ਅਤੇ ਅੱਗ ਬੁਝਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਗੰਭੀਰ ਹਾਲਤ ’ਚ ਉਸ ਨੂੰ ਮੋਹਾਲੀ ਦੇ ਇੱਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੋਂ 9 ਜੁਲਾਈ ਨੂੰ PGI ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਉਥੇ ਹੀ ਪੋਸਟਮਾਰਟਮ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਲਾਜ ਦੌਰਾਨ ਮੌਤ ਤੋਂ ਪਹਿਲਾਂ ਮਨਜੀਤ ਸਾਢੇ 3 ਮਹੀਨਿਆਂ ਦੀ ਗਰਭਵਤੀ ਸੀ।
ਇਹ ਵੀ ਪੜ੍ਹੋ: 6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News

ਉਥੇ ਹੀ ਚੰਡੀਗੜ੍ਹ ਪੁਲਸ ਨੇ ਇਸ ਮਾਮਲੇ ਵਿੱਚ ਇਕ ਮੁਲਜ਼ਮ ਪਰਮਿੰਦਰ ਉਰਫ ਪਿੰਦਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਪਿੰਦਾ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਰਿੰਕੂ ਦਾ ਸਹਿਯੋਗੀ ਹੈ। ਰਿੰਕੂ ਅਤੇ ਮਨਜੀਤ ਰਿਲੇਸ਼ਨ ਵਿੱਚ ਸਨ। ਪੁੱਛਗਿੱਛ ਦੌਰਾਨ ਪਿੰਦਾ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਰਿੰਕੂ ਅਤੇ ਮਨਜੀਤ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਵਿਵਾਦ ਵਧਣ ਮਗਰੋਂ ਮਨਜੀਤ ਨੂੰ ਕਾਰ ਵਿੱਚ ਇਕ ਸੁੰਨਸਾਨ ਥਾਂ 'ਤੇ ਲਿਜਾਇਆ ਗਿਆ, ਜਿੱਥੇ ਉਸ ਨਾਲ ਕੁੱਟਮਾਰ ਕਰਨ ਮਗਰੋਂ ਅੱਗ ਲਗਾ ਦਿੱਤੀ ਗਈ। ਪਿੰਦਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੁਲਸ ਫਰਾਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ: 84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ ਮੰਗੇਤਰ 'ਤੇ ਸੁੱਟੇ ਨੋਟ, ਹੋਏ ਟ੍ਰੋਲ
NEXT STORY