ਸਮਰਾਲਾ (ਬੰਗੜ, ਗਰਗ) : ਵੱਧ ਰਹੀ ਬੇਈਮਾਨੀ ਤੇ ਡਿਗ ਰਹੇ ਈਮਾਨ ਦੀ ਇਕ ਤਾਜ਼ਾ ਮਿਸਾਲ ਉਸ ਵੇਲੇ ਮਿਲੀ, ਜਦੋਂ ਸਮਰਾਲਾ ਤੋਂ ਮੋਹਾਲੀ ਜਾਂਦੇ ਨੌਜਵਾਨ ਅਨੁਪ੍ਰਾਸ ਦਾ ਪਰਸ ਗਲਤੀ ਨਾਲ ਬੱਸ ’ਚ ਡਿੱਗ ਪਿਆ। ਉਹ ਬੱਸ ਚੰਡੀਗੜ੍ਹ ਤੋਂ ਦਿੱਲੀ ਨੂੰ ਰਵਾਨਾ ਹੋਈ ਤਾਂ ਬੱਸ ’ਚ ਕੁਰੂਕਸ਼ੇਤਰ ਜਾਣ ਲਈ ਇਕ ਰਜਨੀ ਨਾਂ ਦੀ ਲੜਕੀ ਬੈਠ ਗਈ, ਜਿਸ ਨੂੰ ਇਹ ਪਰਸ ਉਸ ਦੀ ਸੀਟ ਥੱਲਿਓਂ ਮਿਲ ਗਿਆ। ਕੁੜੀ ਨੇ ਪਰਸ ਬੱਸ ਕੰਡਕਟਰ ਦੇ ਹਵਾਲੇ ਕਰ ਦਿੱਤਾ। ਕੰਡਕਟਰ ਨੇ ਝੱਟ ਪਰਸ ’ਚੋਂ ਨਕਦ ਪੈਸੇ ਕੱਢ ਕੇ ਆਪਣੇ ਜੇਬ ਦੇ ਹਵਾਲੇ ਕੀਤੇ ਤੇ ਖਾਲੀ ਪਰਸ ਆਪਣੇ ਝੋਲੇ ’ਚ ਰੱਖ ਲਿਆ। ਇਸ ’ਤੇ ਕੁੜੀ ਨੂੰ ਸ਼ੱਕ ਹੋਣ ’ਤੇ ਰੌਲਾ ਪਾਇਆ ਤੇ ਪਰਸ ਵਾਪਸ ਕਰਨ ਦੀ ਮੰਗ ਕੀਤੀ ਪਰ ਕੰਡਕਟਰ ਨੇ ਪਰਸ ਦੇਣ ਤੋਂ ਇਨਕਾਰ ਕਰ ਦਿੱਤਾ।
ਉਧਰ ਬੱਸ ’ਚ ਬੈਠੇ ਦੋ ਨੌਜਵਾਨ ਲੜਕੀ ਦੀ ਮਦਦ ’ਚ ਆਏ ਤੇ ਪਰਸ ਵਾਪਸ ਲੈਣ ’ਚ ਸਫਲ ਹੋਏ। ਹੁਣ ਨੌਜਵਾਨਾਂ ਨੇ ਲੜਕੀ ਨੂੰ ਆਫਰ ਦਿੱਤੀ ਕਿ ਆਪਾਂ ਤਿੰਨੋਂ ਜਣੇ ਇਸ ਵਿਚਲੇ ਪੈਸੇ ਆਪਸ ’ਚ ਵੰਡ ਲੈਂਦੇ ਹਾਂ ਪਰ ਕੁੜੀ ਨੇ ਫੇਰ ਜਿੱਦ ਫੜੀ ਕਿ ਉਸਦਾ ਪਰਸ ਵਾਪਸ ਦਿਓ, ਉਹ ਇਸ ਪਰਸ ਨੂੰ ਪੁਲਸ ਦੇ ਹਵਾਲੇ ਕਰsਗੀ। ਨੌਜਵਾਨ ਪਰਸ ਨੂੰ ਵਾਪਸ ਨਾ ਕਰਨ ’ਤੇ ਅੜ ਗਏ। ਬੜੀ ਮਸ਼ਕਤ ਨਾਲ ਲੜਕੀ ਪਰਸ ਵਾਪਸ ਲੈਣ ’ਚ ਸਫਲ ਹੋਈ ਤਾਂ ਉਸਨੇ ਕਰੂਕਸ਼ੇਤਰ ਆਪਣੇ ਭਰਾ ਨਾਲ ਫੋਨ ’ਤੇ ਗੱਲ ਕੀਤੀ, ਜਿਸ ਨੇ ਉਸ ਨੂੰ ਪਰਸ ਪੁਲਸ ਦੇ ਹਵਾਲੇ ਕਰਨ ਦੀ ਬਜਾਏ ਨਾਲ ਲੈ ਕੇ ਆਉਣ ਨੂੰ ਕਿਹਾ। ਗੁਰਪ੍ਰੀਤ ਨਾਂ ਦੀ ਲੜਕੀ ਦੇ ਭਰਾ ਨੇ ਪਰਸ ’ਚੋਂ ਮਾਲਿਕ ਦਾ ਪਤਾ ਟਿਕਾਣਾ ਲੱਭ ਕੇ ਸਮਰਾਲੇ ਦੇ ‘ਅਲਿਜ਼ਾ’ ਸੈਲੂਨ ਮਾਲਕ ਨਾਲ ਸੰਪਰਕ ਕਰਕੇ ਪਰਸ ਦੇ ਅਸਲ ਮਾਲਕ ਅਨੁਪ੍ਰਾਸ ਨਾਂ ਦੇ ਵਿਅਕਤੀ ਦਾ ਪਤਾ ਕਰਕੇ ਕੁਰੂਕਸ਼ੇਤਰ ਵਾਲੇ ਗੁਰਪ੍ਰੀਤ ਨੂੰ ਦੱਸ ਦਿੱਤਾ ਤੇ ਕੁਰੂਕਸ਼ੇਤਰ ਤੋਂ ਪਰਸ ਵਾਪਸ ਪ੍ਰਾਪਤ ਹੋਇਆ।
ਪਟਾਕਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ! ਨੌਜਵਾਨ ਦੀ ਦਰਦਨਾਕ ਮੌਤ
NEXT STORY