ਮੋਗਾ (ਗੋਪੀ ਰਾਊਕੇ) : ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ 3 ਜਨਵਰੀ 2022 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲ ਵਿਖੇ ਸੂਬਾ ਪੱਧਰ ਦੀ ਕਾਂਗਰਸ ਵਲੋਂ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹੇ ਦੀ ਕਾਂਗਰਸ ਲੀਡਰਸ਼ਿਪ ਵਲੋਂ ਸਰਗਰਮੀਆਂ ਵਿੱਢ ਦਿੱਤੀਆਂ ਗਈਆਂ ਹਨ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਰਾਹੁਲ ਗਾਂਧੀ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਰੈਲੀ ਨੂੰ ਲੈ ਕੇ ਮੋਗਾ ਜ਼ਿਲ੍ਹੇ ਦੇ ਯੂਥ ਪ੍ਰਧਾਨ ਪੱਪੂ ਜੋਸ਼ੀ ਵਲੋਂ ਡੋਰ-ਟੂ-ਡੋਰ, ਜ਼ਿਲ੍ਹੇ ਦੇ ਪਿੰਡਾਂ ਵਿਚ ਯੂਥ ਵਰਕਰਾਂ ਨੂੰ ਲੈ ਕੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਰੈਲੀ ਵਿਚ ਪੁੱਜ ਕੇ ਰਾਹੁਲ ਗਾਂਧੀ ਦੇ ਵਿਚਾਰ ਜ਼ਰੂਰ ਸੁਣਨ।
ਕਾਂਗਰਸ ਦੇ ਯੂਥ ਪ੍ਰਧਾਨ ਪੱਪੂ ਜੋਸ਼ੀ ਵਲੋਂ ਵੱਖ-ਵੱਖ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿਚ ਉਨ੍ਹਾਂ ਨਾਲ ਦੀਪੂ ਸਹੋਤਾ ਜਨਰਲ ਸਕੱਤਰ, ਰਮਨ ਮੱਕੜ ਸਾਬਕਾ ਸ਼ਹਿਰੀ ਪ੍ਰਧਾਨ, ਸੁਖਦੀਪ ਦੀਪਾ ਯੂਥ ਆਗੂ, ਹਰਮੀਤ ਕਮਲ ਯੂਥ ਆਗੂ, ਵਿਕਰਮ ਪੱਤੋ, ਵਿਪਨ ਗਰਗ, ਕਰਨ ਸਿੰਗਲਾ, ਕ੍ਰਿਸ਼ਨ ਸੈਣੀ, ਰਿਸ਼ੂ, ਸੰਦੀਪ ਕੁਮਾਰ, ਧੀਰਜ ਸ਼ਰਮਾ, ਸੰਦੀਪ ਸੈਣੀ ਦੇ ਇਲਾਵਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਾਲੀ ਬੁੱਟਰ ਵਲੋਂ ਮੀਟਿੰਗਾਂ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਕਤ ਆਗੂਆਂ ਨੇ ਕਿਹਾ ਕਿ 3 ਜਨਵਰੀ ਦੀ ਰੈਲੀ ਨੂੰ ਲੈ ਕੇ ਯੂਥ ਕਾਂਗਰਸੀ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪੱਪੂ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਵਲੋਂ ਰੈਲੀ ਨੂੰ ਲੈ ਕੇ ਵੱਖ-ਵੱਖ ਵਰਕਰਾਂ ਅਤੇ ਆਗੂਆਂ ਦੀਆਂ ਯੂਥ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜਿਸ ’ਚ ਵੱਡੀ ਗਿਣਤੀ ਵਿਚ ਯੂਥ ਆਗੂ ਸ਼ਮੂਲੀਅਤ ਕਰਨਗੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਮੋਗਾ ਜ਼ਿਲੇ ਦੀਆਂ ਚਾਰੋਂ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਉਣ ਲਈ ਯੂਥ ਦਾ ਅਹਿਮ ਯੋਗਦਾਨ ਹੋਵੇਗਾ।
ਕਾਂਗਰਸ ਛੱਡ ਭਾਜਪਾ 'ਚ ਜਾਣ ਬਾਰੇ ਸਾਧੂ ਸਿੰਘ ਧਰਮਸੋਤ ਦਾ ਵੱਡਾ ਬਿਆਨ, 'ਮੇਰਾ DNA ਚੈੱਕ ਕਰਵਾ ਲਓ'
NEXT STORY