ਮੋਗਾ (ਗੋਪੀ ਰਾਊਕੇ): ਪੰਜਾਬ ਕੈਬਨਿਟ ਤੋਂ ਸਥਾਨਕ ਸਰਕਾਰ ਬਾਰੇ ਮੰਤਰੀ ਅਹੁਦੇ ਤੋਂ ਬਦਲੇ ਜਾਣ ਮਗਰੋਂ ਲੰਮਾ ਸਮਾਂ ਸਿਆਸੀ ਚੁੱਪੀ ਸਾਧਣ ਵਾਲੇ ਪੰਜਾਬ ਕਾਂਗਰਸ ਦੇ ਵਿਧਾਇਕ ਤੇ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਨਵਜੋਤ ਸਿੱਧੂ ਅੱਜ ਪੰਜਾਬ ਕਾਂਗਰਸ ਵਲੋਂ ਖੇਤੀ ਸੋਧ ਬਿੱਲਾਂ ਵਿਰੁੱਧ ਕੇਂਦਰ ਸਰਕਾਰ ਨੂੰ ਕੋਸਣ ਲਈ ਕੀਤੀ ਜਾ ਰਹੀ ਤਿੰਨ ਦਿਨਾਂ ਰੈਲੀ 'ਚ ਸ਼ਮੂਲੀਅਤ ਕਰਨ ਲਈ ਮੋਗਾ ਪੁੱਜ ਗਏ ਹਨ।

ਬੱਧਨੀ ਕਲਾਂ ਵਿਖੇ ਕਾਂਗਰਸ ਵਲੋਂ ਸ਼ੁਰੂ ਕੀਤੇ ਜਾ ਰਹੇ ਟਰੈਕਟਰ ਮਾਰਚ 'ਚ ਸਿੱਧੂ ਦੇ ਆਉਣ ਦੀ ਖਬਰ ਨਾਲ ਕਾਂਗਰਸੀਆਂ 'ਚ ਜੋਸ਼ ਭਰ ਗਿਆ ਹੈ।

ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਨਵ-ਨਿਯੁਕਤ ਇੰਚਾਰਜ ਹਰੀਸ਼ ਰਾਵਤ ਵਲੋਂ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਸਰਗਰਮੀਆਂ 'ਚ ਹਿੱਸਾ ਲੈਣ ਲਈ ਰਾਜ਼ੀ ਕੀਤਾ ਗਿਆ ਸੀ ਅਤੇ ਇਸੇ ਦੌਰਾਨ ਹੀ ਉਨ੍ਹਾਂ ਨਵਜੋਤ ਸਿੰਘ ਨੂੰ ਪੰਜਾਬ ਕਾਂਗਰਸ ਦਾ ਭਵਿੱਖ ਵੀ ਦੱਸਿਆ।

ਖੇਤੀਬਾੜੀ ਆਰਡੀਨੈਂਸ ’ਚ ‘ਬੋਲਦਾ ਪੰਜਾਬ’ ਅਤੇ ‘ਕਲਾਕਾਰਾਂ ਦਾ ਸਰੋਕਾਰ’
NEXT STORY