ਲੁਧਿਆਣਾ (ਰਾਜ): ਸ਼ਹਿਰ ਵਿਚ ਚੱਲ ਰਹੇ ਨਾਜਾਇਜ਼ ਜੁਏ ਦੇ ਅੱਡਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਥਾਣਾ ਸਦਰ ਦੀ ਪੁਲਸ ਪਾਰਟੀ ਨੇ ਇਕ ਗੁਪਤਾ ਸੂਚਨਾ ਦੇ ਅਧਾਰ 'ਤੇ 'ਕੀਜ਼ ਹੋਟਲ' ਵਿਚ ਛਾਪੇਮਾਰੀ ਕੀਤੀ, ਜਿੱਥੇ ਪੈਸੇ ਦਾਅ 'ਤੇ ਲਾ ਕੇ ਤਾਸ਼ ਦੀਆਂ ਬਾਜ਼ੀਆਂ 'ਤੇ ਨਾਲ ਜੁਆ ਚੱਲ ਰਿਹਾ ਸੀ। ਪੁਲਸ ਨੇ ਮੌਕੇ ਤੋਂ ਹੋਟਲ ਮਾਲਕ ਸਮੇਤ 8 ਮੁਲਜ਼ਮਾਂ ਨੂੰ ਜੁਆ ਖੇਡਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਏ. ਐੱਸ. ਈ. ਸੂਰਜ ਕੁਮਾਰ ਆਪਣੀ ਪੁਲਸ ਟੀਮ ਦੇ ਨਾਲ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਕੀਜ਼ ਹੋਟਲ ਦੇ ਅੰਦਰ ਕੁਝ ਲੋਕ ਨਾਜਾਇਜ਼ ਤੌਰ 'ਤੇ ਜੁਆ ਖੇਡ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਸ ਨੇ ਹੋਟਲ ਵਿਚ ਛਾਪਾ ਮਾਰਿਆ ਤੇ ਮੌਕੇ ਤੋਂ ਵਿਨੇ ਕੁਮਾਰ, ਅਮਿਤ ਚਾਵਲਾ, ਗੁਰਦੀਪ ਸਿੰਘ, ਪੰਕਜ, ਗੁਰਪਾਲ ਸਿੰਘ, ਭਾਰਤ ਭੂਸ਼ਣ, ਚਰਨਜੀਤ ਸਿੰਘ ਤੇ ਹੋਟਲ ਮਾਲਕ ਨਵੀਨ ਨੂੰ ਜੁਆ ਖੇਡਦਿਆਂ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਤਾਸ਼ ਅਤੇ 1 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਜੁਏ ਦਾ ਅੱਡਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਥਾਣੇ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਧਨਾਸ ਝੀਲ ’ਚੋਂ 7 ਸਾਲਾ ਬੱਚੇ ਦੀ ਲਾਸ਼ ਬਰਾਮਦ
NEXT STORY