ਚੰਡੀਗੜ੍ਹ : ਭਾਜਪਾ ਦੇ ਸੀਨੀਅਰ ਨੇਤਾ ਅਸ਼ਵਨੀ ਸ਼ਰਮਾ ਨੇ ਪੰਜਾਬ ਕੇਸਰੀ ਗਰੁੱਪ ਅਤੇ ਉਸ ਨਾਲ ਜੁੜੇ ਵਪਾਰਕ ਅਦਾਰਿਆਂ ’ਤੇ ਪੰਜਾਬ ਪੁਲਸ ਅਤੇ ਵਿਭਾਗੀ ਛਾਪਿਆਂ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਪੰਜਾਬ ਦੀ ਭਾਈਚਾਰਕ ਸਾਂਝ ਲਈ ਸ਼ਹੀਦ ਹੋਏ ਲਾਲਾ ਜਗਤ ਨਾਰਾਇਣ ਜੀ ਵੱਲੋਂ ਸ਼ੁਰੂ ਕੀਤਾ ਗਿਆ ਪੰਜਾਬ ਕੇਸਰੀ ਵਰਗਾ ਮੀਡੀਆ ਅਦਾਰਾ ਲੋਕਤੰਤਰ ਦੀ ਮਜ਼ਬੂਤ ਆਵਾਜ਼ ਹੈ ਅਤੇ ਇਸ ’ਤੇ ਹੋ ਰਹੀ ਕਾਰਵਾਈ ਸਿੱਧਾ ਲੋਕਤੰਤਰ ’ਤੇ ਹਮਲਾ ਹੈ।
ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਮਾਨਸਿਕਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਵਿਰੁੱਧ ਛਪੀਆਂ ਖ਼ਬਰਾਂ ਨੂੰ ਰੋਕਣ ਲਈ ਸਵੇਰੇ-ਸਵੇਰੇ ਅਖਬਾਰਾਂ ਦੀਆਂ ਗੱਡੀਆਂ ਰੋਕਣਾ, ਪੱਤਰਕਾਰਾਂ ’ਤੇ ਐਫ਼.ਆਈ.ਆਰ. ਦਰਜ ਕਰਵਾਉਣਾ ਅਤੇ ਹੁਣ ਛਾਪੇ ਮਾਰਨਾ ਮੀਡੀਆ ਦੀ ਆਵਾਜ਼ ਦਬਾਉਣ ਦੀ ਸ਼ਰਮਨਾਕ ਕੋਸ਼ਿਸ਼ ਹੈ।
ਸ਼ਰਮਾ ਨੇ ਕਿਹਾ ਕਿ ਜਦੋਂ-ਜਦੋਂ ਆਮ ਆਦਮੀ ਪਾਰਟੀ ਡਰਦੀ ਹੈ, ਉਹ ਪੱਤਰਕਾਰਾਂ ਅਤੇ ਮੀਡੀਆ ’ਤੇ ਹਮਲੇ ਕਰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ’ਤੇ ਅਜਿਹੇ ਹਮਲੇ ਕਿਸੇ ਵੀ ਲੋਕਤੰਤਰ ਵਿੱਚ ਕਬੂਲਯੋਗ ਨਹੀਂ ਹਨ ਅਤੇ ਭਾਜਪਾ ਹਮੇਸ਼ਾ ਨਿਰਭੀਕ ਪੱਤਰਕਾਰਤਾ ਦੇ ਨਾਲ ਖੜ੍ਹੀ ਰਹੇਗੀ।
'ਆਪ' ਸਰਕਾਰ ਦੀ ਕਾਰਵਾਈ, ਪੰਜਾਬ 'ਚ ਅਣਐਲਾਨੀ ਐਮਰਜੈਂਸੀ ਬਰਾਬਰ : ਅਸ਼ੋਕ ਮਿੱਤਲ
NEXT STORY