ਗੁਰਦਾਸਪੁਰ (ਹਰਮਨ)- ਇਸ ਸਾਲ ਸਰਦੀ ਦੇ ਮੌਸਮ ਵਿੱਚ ਲੰਬੀ ਉਡੀਕ ਦੇ ਬਾਅਦ ਆਖਿਰਕਾਰ ਗੁਰਦਾਸਪੁਰ ਜ਼ਿਲ੍ਹੇ ਅੰਦਰ ਹੋਈ 12 ਐਮਐਮ ਬਾਰਿਸ਼ ਨੇ ਮੌਸਮ ਦਾ ਮਿਜ਼ਾਜ ਬਦਲ ਕੇ ਰੱਖ ਦਿੱਤਾ ਹੈ। ਅੱਜ ਸਵੇਰ ਤੋਂ ਹੋ ਰਹੀ ਬਾਰਿਸ਼ ਨੇ ਬੇਸ਼ੱਕ ਆਮ ਜਨ ਜੀਵਨ 'ਤੇ ਅਸਰ ਪਾਇਆ ਹੈ। ਪਰ ਇਸ ਬਾਰਿਸ਼ ਨਾਲ ਇਕਦਮ ਠੰਡ ਵਿੱਚ ਵੀ ਵਾਧਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ 20 ਤੋਂ 21 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਸੀ ਜਦੋਂ ਕਿ ਰਾਤ ਦਾ ਤਾਪਮਾਨ 8 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਸੀ। ਪਰ ਅੱਜ ਹੋਈ ਇਸ ਬਾਰਿਸ਼ ਕਾਰਨ ਹੁਣ ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ 16 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਹੈ ਜਦੋਂ ਕਿ ਰਾਤ ਦਾ ਤਾਪਮਾਨ ਪੰਜ ਤੋਂ ਛੇ ਡਿਗਰੀ ਦੇ ਕਰੀਬ ਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੱਲ ਸ਼ਨਿਚਰਵਾਰ ਨੂੰ ਵੀ ਇਸ ਇਲਾਕੇ ਅੰਦਰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਇਹਨਾਂ 24 ਘੰਟਿਆਂ ਦੌਰਾਨ ਇਸ ਪੂਰੇ ਖੇਤਰ ਵਿੱਚ ਕਰੀਬ 25 ਤੋਂ 30 ਮਿਲੀਮੀਟਰ ਬਾਰਿਸ਼ ਹੋਵੇਗੀ।
ਹਵਾ ’ਚ ਘਟੇਗਾ ਪ੍ਰਦੂਸ਼ਣ
ਮਹਿਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਸ ਮੌਕੇ ਗੁਰਦਾਸਪੁਰ ਅਤੇ ਆਸ-ਪਾਸ ਖੇਤਰ ਵਿੱਚ ਹਵਾ ਦਾ ਗੁਣਵੱਤਾ ਸੂਚਕ ਅੰਕ 205 ਤੋਂ ਜ਼ਿਆਦਾ ਸੀ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬਾਰਿਸ਼ ਨਾ ਹੋਣ ਕਾਰਨ ਹਵਾ ਵਿੱਚ ਮਿੱਟੀ ਦੇ ਕਣ ਧੂੜ ਅਤੇ ਹੋਰ ਪ੍ਰਦੂਸ਼ਣ ਫੈਲਾਉਣ ਵਾਲੇ ਤੱਤ ਮੌਜੂਦ ਸਨ। ਇਸ ਦੇ ਨਾਲ ਹੀ ਠੰਡ ਵਿੱਚ ਹੋਏ ਵਾਧੇ ਕਾਰਨ ਜਦੋਂ ਨਮੀ ਵੱਧ ਰਹੀ ਸੀ ਤਾਂ ਇਹ ਕਣ ਹੋਰ ਵੀ ਸਮੱਸਿਆ ਦਾ ਕਾਰਨ ਬਣ ਰਹੇ ਸਨ ਜਿਸ ਕਾਰਨ ਲੋਕ ਬਿਮਾਰ ਹੋ ਰਹੇ ਸਨ ਅਤੇ ਸੁੱਕੀ ਠੰਡ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਸੀ। ਪਰ ਹੁਣ ਜਦੋਂ ਬਾਰਿਸ਼ ਹੋਈ ਹੈ ਤਾਂ ਮੌਸਮ ਵਿੱਚ ਧੂੜ ਮਿੱਟੀ ਅਤੇ ਪ੍ਰਦੂਸ਼ਣ ਵਾਲੇ ਇਹ ਤੱਤ ਖਤਮ ਹੋ ਜਾਣਗੇ ਅਤੇ ਹਵਾ ਦੇ ਗੁਣਵੱਤਾ ਸੂਚਕ ਅੰਕ ਵਿੱਚ ਵੀ ਦਿਨੋ ਦਿਨ ਸੁਧਾਰ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ
ਫਸਲਾਂ ਲਈ ਵੀ ਲਾਹੇਵੰਦ ਹੋਵੇਗੀ ਬਾਰਿਸ਼
ਸੁੱਕੀ ਠੰਡ ਅਤੇ ਕੋਰੇ ਦੀ ਮਾਰ ਨਾਲ ਜੂਝ ਦੀਆਂ ਫ਼ਸਲਾਂ ਲਈ ਵੀ ਇਹ ਬਾਰਿਸ਼ ਘਿਓ ਦਾ ਕੰਮ ਕਰੇਗੀ। ਖਾਸ ਤੌਰ ਤੇ ਜਿਹੜੀਆਂ ਫਸਲਾਂ ਪਾਣੀ ਦੀ ਕਮੀ ਨਾਲ ਠੰਡ ਦਾ ਸ਼ਿਕਾਰ ਹੋ ਰਹੀਆਂ ਸਨ ਉਹਨਾਂ ਨੂੰ ਹੁਣ ਰਾਹਤ ਮਿਲੇਗੀ ਅਤੇ ਫਸਲਾਂ ਦਾ ਰੁਕਿਆ ਹੋਇਆ ਵਾਧਾ ਵੀ ਤੇਜ਼ ਹੋਵੇਗਾ। ਪਰ ਦੂਜੇ ਪਾਸੇ ਜਿਹੜੀਆਂ ਜ਼ਮੀਨਾਂ ਵਿੱਚ ਪਹਿਲਾਂ ਹੀ ਨਮੀ ਜ਼ਿਆਦਾ ਹੈ ਅਤੇ ਫਸਲ ਪੀਲੀ ਪਈ ਹੋਈ ਸੀ ਉੱਥੇ ਇਹ ਬਾਰਿਸ਼ ਨੁਕਸਾਨਦੇਹ ਸਿੱਧ ਹੋ ਸਕਦੀ ਹੈ। ਖੇਤੀ ਮਹਿਰਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਿੱਟੀ ਦੀ ਨਮੀ ਨੂੰ ਦੇਖ ਕੇ ਹੀ ਕਿਸੇ ਵੀ ਫਸਲ ਨੂੰ ਪਾਣੀ ਲਗਾਉਣ ਅਤੇ ਜੇਕਰ ਸਿਲ ਜ਼ਿਆਦਾ ਹੋਵੇ ਤਾਂ ਪਾਣੀ ਲਗਾਉਣ ਤੋਂ ਗੁਰੇਜ ਕੀਤਾ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ
ਲੰਬੇ ਸਮੇਂ ਤੋਂ ਬਾਰਿਸ਼ ਦੀ ਹੋ ਰਹੀ ਸੀ ਉਡੀਕ
ਇਸ ਸਾਲ ਨਵੰਬਰ ਤੇ ਦਸੰਬਰ ਮਹੀਨੇ ਵਿੱਚ ਬਾਰਿਸ਼ ਦੀ ਕਮੀ ਦੇ ਮਾਮਲੇ ਵਿੱਚ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਪਿਛਲੇ ਕਈ ਦਹਾਕਿਆਂ ਤੋਂ ਨਵੰਬਰ ਅਤੇ ਦਸੰਬਰ ਮਹੀਨੇ ਇਸ ਤਰ੍ਹਾਂ ਸੁੱਕੇ ਨਹੀਂ ਲੰਘੇ ਸਨ। ਪਰ ਇਸ ਸਾਲ ਇਹਨਾਂ ਮਹੀਨਿਆਂ ਵਿੱਚ ਬਾਰਿਸ਼ ਨਾ ਹੋਣ ਕਾਰਨ ਪਹਿਲਾਂ ਤਾਂ ਲੰਬਾ ਸਮਾਂ ਤਾਪਮਾਨ ਗਿਰਾਵਟ ਨਹੀਂ ਆਈ ਅਤੇ ਲੋਕ ਨਵੰਬਰ ਮਹੀਨੇ ਵਿੱਚ ਵੀ ਸਤੰਬਰ ਅਕਤੂਬਰ ਵਰਗੇ ਤਾਪਮਾਨ ਨਾਲ ਜੂਝਦੇ ਰਹੇ ਇੱਥੋਂ ਤੱਕ ਕਿ ਬਾਰਿਸ਼ ਨਾ ਹੋਣ ਕਰ ਮਿੱਟੀ ਧੂੜ ਕੱਟੇ ਕਾਰਨ ਨਵੰਬਰ ਮਹੀਨੇ ਹੀ ਲੋਕਾਂ ਨੂੰ ਦਸੰਬਰ ਵਰਗੀ ਧੁੰਦ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਬਾਅਦ ਵਿੱਚ ਇੱਕ ਦਿਨ ਹੋਈ ਮਾਮੂਲੀ ਬਾਰਿਸ਼ ਕਰਨ ਲੋਕਾਂ ਨੂੰ ਉਸ ਗਹਿਰੀ ਧੁੰਦ ਤੋਂ ਰਾਹਤ ਮਿਲੀ ਸੀ। ਪਰ ਹੁਣ ਜਦੋਂ ਲੰਬੀ ਉਡੀਕ ਤੋਂ ਬਾਅਦ ਸਤੰਬਰ ਮਹੀਨੇ ਦੇ ਅਖੀਰ ਵਿੱਚ ਇਹ ਬਾਰਿਸ਼ ਹੋਈ ਹੈ ਤਾਂ ਇਕਦਮ ਸਰਦੀ ਵਿੱਚ ਹੋਏ ਵਾਧੇ ਕਾਰਨ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹਾ ਹੋਵੇਗਾ ਮੌਸਮ
ਮੌਸਮ ਵਿਭਾਗ ਅਨੁਸਾਰ ਕੱਲ੍ਹ ਸ਼ਨਿਚਰਵਾਰ ਨੂੰ ਵੀ ਬਾਰਿਸ਼ ਹੋਵੇਗੀ ਜਿਸ ਦੇ ਬਾਅਦ ਨਵੇਂ ਸਾਲ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਧੁੰਦ ਅਤੇ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਅੰਦਰ ਤਾਪਮਾਨ 17 ਡਿਗਰੀ ਸੈਂਟੀਗਰੇਡ ਦੇ ਕਰੀਬ ਰਹੇਗਾ ਜਦੋਂ ਕਿ ਰਾਤ ਦਾ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਂਟੀਗ੍ਰੇਡ ਰਹਿਣ ਕਾਰਨ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦਾ ਮੇਅਰ ਕੋਈ ਵੀ ਬਣੇ, ਬੈਠਣਾ ਉਸ ਨੂੰ ਕੰਡਿਆਂ ਦੇ ਸਿੰਘਾਸਨ ’ਤੇ ਹੀ ਹੋਵੇਗਾ
NEXT STORY