ਬਠਿੰਡਾ (ਪਰਮਿੰਦਰ) : ਕਈ ਦਿਨਾਂ ਤੋਂ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਮਾਨਸੂਨ ਆਇਆ ਹੈ ਤਾਂ ਮੁਸੀਬਤ ਲੈ ਕੇ ਹੀ ਆਇਆ ਹੈ। ਜ਼ਿਲੇ 'ਚ ਮੰਗਲਵਾਰ ਨੂੰ ਹੋਈ 178 ਐੱਮ. ਐੱਮ. ਬਾਰਿਸ਼ ਦੇ ਪਾਣੀ ਨੂੰ ਸ਼ਹਿਰ ਝੱਲ ਨਹੀਂ ਸਕਿਆ ਸੀ ਕਿ ਬੁੱਧਵਾਰ ਨੂੰ ਫਿਰ 100 ਐੱਮ. ਐੱਮ. ਬਾਰਿਸ਼ ਹੋ ਗਈ, ਜਿਸ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁਬੋ ਦਿੱਤਾ। ਇੱਥੇ ਹੋਈ ਬਾਰਿਸ਼ ਕਾਰਨ 30 ਹਜ਼ਾਰ ਘਰ ਡੁੱਬ ਗਏ ਹਨ। ਇਨ੍ਹਾਂ ਘਰਾਂ ਦਾ ਸਾਰਾ ਸਾਮਾਨ ਪਾਣੀ 'ਚ ਖਰਾਬ ਹੋ ਗਿਆ ਹੈ। ਪਾਵਰ ਹਾਊਸ ਰੋਡ 'ਤੇ ਬੀਤੇ 24 ਘੰਟੇ ਤੋਂ ਬਿਜਲੀ ਸਪਲਾਈ ਬੰਦ ਹੈ। ਸ਼ਹਿਰ ਤੋਂ ਇਲਾਵਾ ਪੇਂਡੂ ਇਲਾਕਿਆਂ ਦੀ ਹਲਾਤ ਕਾਫ਼ੀ ਗੰਭੀਰ ਬਣੀ ਹੋਈ ਹੈ। ਕਈ ਪਿੰਡਾਂ 'ਚ ਬਣੇ ਛੱਪੜ ਓਵਰਫਲੋਅ ਹੋ ਗਏ ਅਤੇ ਉਨ੍ਹਾਂ ਦਾ ਪਾਣੀ ਪਿੰਡਾਂ 'ਚ ਦਾਖਲ ਹੋ ਗਿਆ ਹੈ। ਜ਼ਿਆਦਾਤਰ ਜ਼ਿਲੇ 'ਚ ਹੜ੍ਹ ਵਰਗੇ ਹਾਲਾਤ ਹੁਣ ਵੀ ਬਣੇ ਹੋਏ ਹਨ, ਜਦਕਿ ਜ਼ਿਲਾ ਪ੍ਰਸ਼ਾਸਨ ਤੇ ਨਗਰ ਨਿਗਮ ਲੋਕਾਂ ਨੂੰ ਕਿਸੇ ਤਰ੍ਹਾਂ ਨਾਲ ਰਾਹਤ ਦੇਣ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਰਿਹਾ ਹੈ। ਬਰਸਾਤੀ ਪਾਣੀ ਭਰਣ ਕਾਰਣ ਕਈ ਇਲਾਕਿਆਂ ਸ਼ਹਿਰ 'ਚ ਬੁਰੀ ਤਰ੍ਹਾਂ ਕੱਟ ਗਏ, ਜਦਕਿ ਕੰਮਕਾਰ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਇਲਾਕਿਆਂ 'ਚ 3 ਤੋਂ 4 ਫੁੱਟ ਤਕ ਪਾਣੀ ਭਰਿਆ ਰਿਹਾ ਅਤੇ ਕਈ ਇਲਾਕਿਆਂ 'ਚ ਲੋਕ ਆਪਣੇ ਘਰਾਂ 'ਚ ਕੈਦ ਰਹਿ ਗਏ ਹਨ।
ਜਿਸ ਕਾਰਨ ਸਮਾਜਸੇਵੀ ਸੰਸਥਾਵਾਂ ਵੀ ਜ਼ਿਆਦਾ ਮਦਦ ਨਹੀਂ ਕਰ ਸਕੀਆਂ ਹਨ। ਦੱਸ ਦਈਏ ਕਿ ਬਠਿੰਡਾ ਦੇ ਆਈ. ਜੀ. ਐੱਮ. ਐੱਫ. ਦੀ ਰਿਹਾਇਸ਼ ਦੇ ਬਾਹਰ ਵੀ ਪਾਣੀ ਭਰਿਆ ਹੋਇਆ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਹੋਟਲ 'ਚ ਠਹਿਰਿਆ ਹੋਇਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 2-3 ਦਿਨਾਂ ਦਰਮਿਆਨ ਬਾਰਿਸ਼ ਹੋਣ ਦੇ ਆਸਾਰ ਹਨ।

ਪੰਜਾਬ-ਹਰਿਆਣਾ 'ਚ ਭਾਰੀ ਮੀਂਹ ਦੀ ਚਿਤਾਵਨੀ
ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮਾਨਸੂਨ ਹਰਿਆਣਾ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਸਰਗਰਮ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਦਬਾਅ ਦਾ ਖੇਤਰ ਹਿਮਾਲਿਆਂ ਦੇ ਹੇਠਲੇ ਇਲਾਕਿਆਂ ਤੋਂ ਦੱਖਣ ਵੱਲ ਥੋੜ੍ਹਾ ਅੱਗੇ ਵਧ ਕੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਲੈ ਕੇ ਨਾਗਾਲੈਂਡ ਤੱਕ ਫੈਲ ਗਿਆ ਹੈ।
ਸਫਾਈ ਮੁਲਾਜ਼ਮਾਂ ਨੂੰ 7 ਸਾਲਾਂ ਤੋਂ ਨਹੀਂ ਮਿਲੀ 'ਵਰਦੀ'
NEXT STORY