ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਚਰਨਜੀਤ ਸਿੰਘ ਚੰਨੀ ਦੇ ਜਾਤੀਵਾਦ ਵਾਲੇ ਬਿਆਨ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਪ੍ਰਧਾਨ ਪਾਰਟੀ ਪਲੇਟਫਾਰਮ 'ਤੇ ਆਪਣੀ ਟਿੱਪਣੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਤਾਂ ਹਿੰਦੋਸਤਾਨ 'ਚ ਸਿਰਫ ਇਕ ਹੀ ਸੂਬਾ ਹੈ, ਜੋ ਸਾਂਝੀਵਾਲਤਾ ਦਾ ਪ੍ਰਤੀਕ ਹੈ। ਸਾਡੇ ਗੁਰੂਆਂ ਨੇ ਸਾਨੂੰ ਇਕ ਫਰਮਾਨ ਦਿੱਤਾ ਸੀ, ਜਿਸ ਨੂੰ ਹਰ ਵਿਅਕਤੀ ਮੰਨਦਾ ਹੈ। ਇੱਥੇ ਜਾਤ-ਪਾਤ ਦੇ ਨਾਂ ਕੋਈ ਵਿਅਕਤੀ ਸਿਆਸਤ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਵੇਗਾ ਕਿਉਂਕਿ ਅਸੀਂ ਸਾਰੇ ਧਰਮਾਂ ਨੂੰ ਮੰਨਦੇ ਹਾਂ।
ਇਹ ਵੀ ਪੜ੍ਹੋ : ਸੇਵਾਮੁਕਤ ਮੁਲਾਜ਼ਮਾਂ ਨੂੰ ਵੱਡੀ ਰਾਹਤ, ਕੈਟ ਨੇ ਇਹ ਭੱਤਾ ਦੇਣ ਦੇ ਜਾਰੀ ਕੀਤੇ ਹੁਕਮ, ਹਰ ਮੁਲਾਜ਼ਮ ਨੂੰ ...
ਸਾਨੂੰ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਕੌਣ ਦਲਿਤ ਹੈ, ਕੌਣ ਈਸਾਈ ਹੈ, ਕੌਣ ਹਿੰਦੂ ਹੈ। ਇੱਥੇ ਦਲਿਤ ਦੀ ਗੱਲ ਹੀ ਨਹੀਂ ਕਰ ਸਕਦੇ ਅਤੇ ਜਿਹੜਾ ਵਿਅਕਤੀ ਵੀ ਇਸ ਬਾਰੇ ਗੱਲ ਕਰੇਗਾ ਤਾਂ ਉਸ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਰਾਜਾ ਵੜਿੰਗ ਨੇ ਇਸ ਨੂੰ ਭਾਜਪਾ ਦਾ ਏਜੰਡਾ ਦੱਸਿਆ ਹੈ, ਜਿਹੜਾ ਧਰਮ ਅਤੇ ਜਾਤ ਦੇ ਨਾਂ 'ਤੇ ਸਿਆਸਤ ਕਰਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਅਪਰ ਕਾਸਟ ਕੈਪਟਨ ਅਮਰਿੰਦਰ ਸਿੰਘ ਨੂੰ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਅਤੇ ਚੰਨੀ ਸਾਹਿਬ ਸਾਡੇ ਸਿਰ ਦਾ ਤਾਜ ਬਣ ਗਏ। ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਹਰ ਆਗੂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਭਾਜਪਾ ਦੀ ਸੋਚ 'ਤੇ ਗੱਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਹੋਣ ਦੇ ਨਾਤੇ ਪਾਰਟੀ ਦੀਆਂ ਅੰਦਰੂਨੀ ਗੱਲਾਂ ਪਾਰਟੀ ਪਲੇਟਫਾਰਮ 'ਤੇ ਰੱਖ ਸਕਦਾ ਹਾਂ ਪਰ ਸਾਡੀ ਪਾਰਟੀ ਦੀ ਵਿਚਾਰਧਾਰਾ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ।
ਇਹ ਵੀ ਪੜ੍ਹੋ : ਬਾਜਵਾ ਨੇ ਕੇਜਰੀਵਾਲ ਦੀ ਚੁੱਪੀ ’ਤੇ ਚੁੱਕੇ ਸਵਾਲ, ਕਿਹਾ-ਮੁਆਫ਼ੀ ਮੰਗੇ ਆਤਿਸ਼ੀ
ਉਨ੍ਹਾਂ ਕਿਹਾ ਕਿ 23 ਤਾਰੀਖ਼ ਨੂੰ ਪਾਰਟੀ ਹਾਈਕਮਾਨ ਦੀ ਮੀਟਿੰਗ ਦੌਰਾਨ ਪੰਜਾਬ ਦੇ ਮੁੱਦਿਆਂ ਬਾਰੇ ਗੱਲਬਾਤ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵਲੋਂ 328 ਪਾਵਨ ਸਰੂਪਾਂ ਦੇ ਮਾਮਲੇ 'ਚ ਲਏ ਗਏ ਯੂ-ਟਰਨ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਕੋਈ ਇਨ੍ਹਾਂ ਦਾ ਪਹਿਲਾ ਯੂ-ਟਰਨ ਨਹੀਂ ਹੈ ਅਤੇ ਹੌਲੀ-ਹੌਲੀ ਲੋਕਾਂ ਦਾ ਸਾਹਮਣੇ ਸਭ ਸੱਚ ਆ ਜਾਵੇਗਾ। ਰਾਜਾ ਵੜਿੰਗ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਬੋਲਦਿਆਂ ਕਿਹਾ ਕਿ ਇਹ ਦਿੱਲੀ ਹਾਈਕਮਾਨ ਨੇ ਦੇਖਣਾ ਹੈ ਅਤੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਬਿਨਾਂ ਵੀ ਕੋਈ ਫ਼ਰਕ ਨਹੀਂ ਪੈਂਦਾ ਅਤੇ ਅਸੀਂ ਹਰ ਲੜਾਈ ਲਈ ਤਿਆਰ ਹਾਂ ਅਤੇ ਹਿਮਾਚਲ 'ਚ ਵੀ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਲੜਾਈ ਲੜੀ ਹੈ।
ਚਰਨਜੀਤ ਚੰਨੀ ਨੇ ਕੀਤਾ ਦਿੱਤਾ ਸੀ ਬਿਆਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪਾਰਟੀ 'ਚ ਵੰਡੇ ਅਹੁਦਿਆਂ 'ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਪਾਰਟੀ 'ਚ ਸੂਬਾ ਪ੍ਰਧਾਨ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਵਿਦਿਆਰਥੀ ਵਿੰਗ NSUI ਦੇ ਪ੍ਰਧਾਨ ਸਾਰੇ ਜੱਟ ਸਿੱਖ ਹਨ। ਦਲਿਤਾਂ ਨੂੰ ਕੋਈ ਮਹੱਤਵਪੂਰਨ ਅਹੁਦਾ ਨਹੀਂ ਦਿੱਤਾ ਗਿਆ ਹੈ। ਇਸ ਸਥਿਤੀ 'ਚ ਸੂਬੇ ਦੇ 32 ਫ਼ੀਸਦੀ ਦਲਿਤਾਂ ਨੂੰ ਪਾਰਟੀ 'ਚ ਲੀਡਰਸ਼ਿਪ ਨਹੀਂ ਮਿਲ ਰਹੀ ਹੈ। ਹਾਲਾਂਕਿ ਬਾਅਦ 'ਚ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਸੀ ਕਿ ਉਨ੍ਹਾਂ ਨੇ ਕਿਸੇ ਜਾਤੀ ਜਾਂ ਭਾਈਚਾਰੇ ਦੇ ਖ਼ਿਲਾਫ਼ ਕੋਈ ਦੋਸ਼ ਨਹੀਂ ਲਾਇਆ ਸਗੋਂ ਮੰਗ ਕੀਤੀ ਹੈ ਕਿ ਦਲਿਤਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦੇ ਰੋਜ਼ਗਾਰ ਦਿਵਾਉਣ ਦੇ ਦਾਅਵਿਆਂ ਦੀ ਨਿਕਲੀ ਫੂਕ, ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਵਧਿਆ ਕ੍ਰੇਜ਼
NEXT STORY