ਅਬੋਹਰ (ਸੁਨੀਲ) : ਥਾਣਾ ਖੁਈਆਂ ਸਰਵਰ ਅਧੀਨ ਆਉਂਦੇ ਇਕ ਪਿੰਡ ’ਚ ਨਵੇਂ ਸਾਲ ਦੇ ਦਿਨ ਇਕ ਸ਼ਰਮਨਾਕ ਘਟਨਾ ਵਾਪਰੀ। ਇਕ 45 ਸਾਲਾ ਵਿਅਕਤੀ ਨੇ ਗੁਆਂਢ ’ਚ ਰਹਿਣ ਵਾਲੀ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਬੱਚੀ ਦਾ ਸਰਕਾਰੀ ਹਸਪਤਾਲ ’ਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਘਟਨਾ ਦੀ ਸੂਚਨਾ ਸਬੰਧਿਤ ਥਾਣੇ ਨੂੰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਬੱਚੀ ਦੀ ਮਾਂ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਧੀ ਅਤੇ ਹੋਰ ਬੱਚੇ ਗਲੀ ’ਚ ਖੇਡ ਰਹੇ ਸੀ। ਆਂਢ-ਗੁਆਂਢ ’ਚ ਰਹਿਣ ਵਾਲਾ ਇਕ 45 ਸਾਲਾ ਵਿਅਕਤੀ ਉਸ ਦੀ ਧੀ ਨੂੰ ਕਿਸੇ ਬਹਾਨੇ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਕੁੱਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਬਾਹਰ ਆਪਣੀ ਬੱਚੀ ਦੀ ਤਲਾਸ਼ ਕੀਤੀ ਤਾਂ ਗੁਆਂਢੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਨੂੰ ਆਪਣੇ ਘਰ ਲੈ ਗਿਆ ਸੀ, ਜਿਸ ’ਤੇ ਉਹ ਬੱਚੀ ਨੂੰ ਘਰ ਲੈ ਆਏ ਅਤੇ ਬੱਚੀ ਦੀ ਜਾਂਚ ਕੀਤੀ ਤਾਂ ਉਸ ਦੇ ਸਰੀਰ ’ਤੇ ਦਰਿੰਦਗੀ ਦੇ ਨਿਸ਼ਾਨ ਸੀ। ਉਨ੍ਹਾਂ ਨੇ ਘਟਨਾ ਦੀ ਸੂਚਨਾ ਸਬੰਧਿਤ ਪੁਲਸ ਸਟੇਸ਼ਨ ਨੂੰ ਦਿੱਤੀ ਅਤੇ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ। ਹਸਪਤਾਲ ਦੀ ਮਹਿਲਾ ਡਾਕਟਰ ਨੇ ਕੁੜੀ ਦੀ ਡਾਕਟਰੀ ਜਾਂਚ ਕੀਤੀ, ਉਸ ਦੇ ਸੈਂਪਲ ਜਾਂਚ ਲਈ ਭੇਜੇ ਅਤੇ ਰਿਪੋਰਟ ਸਬੰਧਿਤ ਪੁਲਸ ਥਾਣੇ ਨੂੰ ਸੌਂਪ ਦਿੱਤੀ। ਮਾਮਲੇ ਦੀ ਜਾਂਚ ਜ਼ਿਲ੍ਹਾ ਫਾਜ਼ਿਲਕਾ ਦੀ ਮਹਿਲਾ ਇੰਸਪੈਕਟਰ ਜੋਤੀ ਕਰ ਰਹੀ ਹੈ। ਦੋਸ਼ੀ ਨੂੰ ਜਲਦੀ ਹੀ ਫੜ੍ਹ ਲਿਆ ਜਾਵੇਗਾ।
ਰੇਲ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵਿਭਾਗ ਨੇ ਸਮੇਂ 'ਚ ਕੀਤਾ ਬਦਲਾਅ
NEXT STORY