ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਾਲਗ ਨੌਜਵਾਨ-ਮੁਟਿਆਰ ਵਿਚਾਲੇ ਆਪਸੀ ਸਹਿਮਤੀ ਨਾਲ ਬਣੇ ਸਰੀਰਕ ਸਬੰਧਾਂ ਨੂੰ ਬ੍ਰੇਕਅੱਪ ਤੋਂ ਬਾਅਦ ਜਬਰ-ਜ਼ਿਨਾਹ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਵਿਆਹ ਦਾ ਵਾਅਦਾ ਕਰ ਕੇ ਰਿਲੇਸ਼ਨ ਬਣਾਉਣ ਦੇ ਦੋਸ਼ ਵਾਲੇ ਮਾਮਲੇ ਵਿਚ ਇਕ ਵਿਅਕਤੀ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ। ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਪਿਆਰ ਅਤੇ ਆਪਸੀ ਸਹਿਮਤੀ ਵਾਲੇ ਰਿਸ਼ਤੇ ਵਿਚ ਬਣੇ ਸਬੰਧਾਂ ਨੂੰ ਬ੍ਰੇਕਅੱਪ ਤੋਂ ਬਾਅਦ ਅਪਰਾਧ ਨਹੀਂ ਬਣਾਇਆ ਜਾ ਸਕਦਾ।
ਇਹ ਵੀ ਪੜ੍ਹੋ : ਕੋਈ ਮੈਨੂੰ ਰੋਕ ਕੇ ਦਿਖਾਵੇ... 20 ਦਸੰਬਰ ਤੱਕ ਇੱਥੇ ਹੀ ਹਾਂ! ਕੰਸਰਟ ਦੌਰਾਨ ਦਿਲਜੀਤ ਦੋਸਾਂਝ ਦੀ ਲਲਕਾਰ
ਉਨ੍ਹਾਂ ਕਿਹਾ ਕਿ ਹਰ ਟੁੱਟੇ ਰਿਸ਼ਤੇ ਨੂੰ ਜਬਰ-ਜ਼ਨਾਹ ਦਾ ਮਾਮਲਾ ਬਣਾਉਣਾ ਗਲਤ ਹੈ। ਇਸ ਦੇ ਨਾਲ ਹੀ ਹਾਲਾਂਕਿ, ਜੇਕਰ ਸ਼ੁਰੂਆਤ ਤੋਂ ਹੀ ਵਿਆਹ ਦਾ ਝੂਠਾ ਵਾਅਦਾ ਕਰ ਕੇ ਜਾਂ ਧੋਖੇ ਨਾਲ ਸਹਿਮਤੀ ਹਾਸਲ ਕੀਤੀ ਗਈ ਸੀ, ਤਾਂ ਮਾਮਲਾ ਵੱਖਰਾ ਹੋਵੇਗਾ। ਅਜਿਹੇ ਮਾਮਲਿਆਂ ਵਿਚ ਇਹ ਦੇਖਣਾ ਜ਼ਰੂਰੀ ਹੈ ਕਿ ਕੀ ਸਹਿਮਤੀ ਅਸਲ ਵਿਚ ਧੋਖੇ ’ਤੇ ਆਧਾਰਿਤ ਸੀ।
ਇਹ ਵੀ ਪੜ੍ਹੋ : ਜਾਣੋ ਕਦੋਂ ਮਨਾਏ ਜਾਣਗੇ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ ਸਣੇ ਹੋਰ ਤਿਉਹਾਰ, ਪੜ੍ਹ ਲਓ ਪੂਰੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
AI ਦੀ ਸੁਰੱਖਿਅਤ ਵਰਤੋਂ 'ਤੇ TRAI ਸਖ਼ਤ, ਪ੍ਰਸਤਾਵਿਤ ਡਰਾਫਟ 'ਚ ਬੋਰਡ ਦੀ ਮਨਜ਼ੂਰੀ ਨੂੰ ਲਾਜ਼ਮੀ ਬਣਾਉਣ ਦੀ ਸਿਫ਼ਾਰਸ਼
NEXT STORY