ਚੰਡੀਗੜ੍ਹ (ਸੁਸ਼ੀਲ): ਟਿਊਸ਼ਨ ਪੜ੍ਹਾਉਣ ਆਉਂਦੀ ਅਧਿਆਪਕਾ ਦੇ ਬੱਚੇ ਦੇ ਪਿਤਾ ਨੇ ਪਿਸਤੌਲ ਦਿਖਾ ਕੇ ਸੈਕਟਰ-49 ਸਥਿਤ ਘਰ ਵਿਚ ਜਬਰ-ਜ਼ਨਾਹ ਕਰ ਦਿੱਤਾ। ਔਰਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਉਣ ਪੁਲਸ ਕੋਲ ਗਈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਨਸਾਫ਼ ਲੈਣ ਲਈ ਔਰਤ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪੁਲਸ ਨੂੰ ਮੁਲਜ਼ਮ ਗੌਰਵ ਖੰਨਾ ਖਿਲਾਫ ਜਬਰ-ਜ਼ਨਾਹ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਕਰਨ ਦੇ ਹੁਕਮ ਜਾਰੀ ਕੀਤੇ। ਸੈਕਟਰ-49 ਥਾਣਾ ਪੁਲਸ ਨੇ ਅਦਾਲਤ ਦੇ ਹੁਕਮ ’ਤੇ ਗੌਰਵ ਖੰਨਾ ’ਤੇ ਜਬਰ-ਜ਼ਨਾਹ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਬਰਫ਼ਬਾਰੀ ਵੇਖਣ ਡਲਹੌਜ਼ੀ ਗਏ ਸਨ 3 ਪੰਜਾਬੀ ਨੌਜਵਾਨ, ਠੰਡ ਤੋਂ ਬਚਣ ਦੇ ਚੱਕਰ 'ਚ ਇਕ ਨੇ ਗੁਆਈ ਜਾਨ
ਸ਼ਿਕਾਇਤਕਰਤਾ ਔਰਤ ਨੇ ਦਰਜ ਐੱਫ. ਆਈ. ਆਰ. ਵਿਚ ਦੱਸਿਆ ਕਿ ਦੋ ਸਾਲ ਪਹਿਲਾਂ ਉਹ ਸੈਕਟਰ-49 ਨਿਵਾਸੀ ਗੌਰਵ ਖੰਨਾ ਦੇ ਬੇਟੇ ਨੂੰ ਘਰ ਜਾ ਕੇ ਟਿਊਸ਼ਨ ਪੜ੍ਹਾਉਂਦੀ ਸੀ। ਗੌਰਵ ਖੰਨਾ ਦਾ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਉਹ ਉਸ ਨਾਲ ਫੋਨ ’ਤੇ ਗੱਲਬਾਤ ਕਰਨ ਲੱਗਾ। ਇਕ ਦਿਨ ਗੌਰਵ ਖੰਨਾ ਉਸ ਦੇ ਘਰ ਆਇਆ ਅਤੇ ਪਿਸਤੌਲ ਦਿਖਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੇ ਮਾਮਲੇ ਦਾ ਖੁਲਾਸਾ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਜਦੋਂ ਔਰਤ ਮਾਮਲਾ ਦਰਜ ਕਰਵਾਉਣ ਪੁਲਸ ਕੋਲ ਗਈ ਸੀ ਤਾਂ ਪੁਲਸ ਨੇ ਉਸ ਸਮੇਂ ਕੁਝ ਨਹੀਂ ਕੀਤਾ। ਆਖਿਰ ਹੁਣ ਪੁਲਸ ਨੇ ਅਦਾਲਤ ਦੇ ਹੁਕਮ ’ਤੇ ਮਾਮਲਾ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਰਫ਼ਬਾਰੀ ਵੇਖਣ ਡਲਹੌਜ਼ੀ ਗਏ ਸਨ 3 ਪੰਜਾਬੀ ਨੌਜਵਾਨ, ਠੰਡ ਤੋਂ ਬਚਣ ਦੇ ਚੱਕਰ 'ਚ ਇਕ ਨੇ ਗੁਆਈ ਜਾਨ
NEXT STORY