ਲੁਧਿਆਣਾ (ਰਾਮ) : ਆਪਣੇ ਹੀ ਗੁਆਂਢੀ ਦੀ ਮਾਸੂਮ ਬੱਚੀ ਨੂੰ ਵਰਗਲਾ ਕੇ ਟੌਫੀ ਦੇਣ ਦੇ ਬਹਾਨੇ ਆਪਣੇ ਕਮਰੇ ’ਚ ਬੁਲਾ ਇਕ ਹਵਸੀ ਭੇੜੀਏ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਥਾਣਾ ਮੋਤੀ ਨਗਰ ਦੇ ਇਲਾਕੇ ’ਚ ਸਾਹਮਣੇ ਆਇਆ ਹੈ, ਜਿਸ ’ਤੇ ਤੁਰੰਤ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਥਾਣਾ ਪੁਲਸ ਨੇ ਕਥਿਤ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਨੌਕਰੀ ਲੱਭ ਰਹੇ ਮੁੰਡੇ ਨੂੰ ਬੋਲੀ ਕੁੜੀ, 'ਤੇਰੇ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹਾਂ', ਫਿਰ ਇੰਝ ਖੇਡੀ ਖੇਡ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਸਬ-ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ 7 ਸਾਲਾ ਮਾਸੂਮ ਬੱਚੀ, ਜੋ ਰਣਜੀਤ ਨਗਰ ਇਲਾਕੇ ਦੀ ਰਹਿਣ ਵਾਲੀ ਹੈ, ਦੇ ਪਿਤਾ ਨੇ ਦੱਸਿਆ ਕਿ ਬੀਤੀ 11 ਸਤੰਬਰ ਦੀ ਦੁਪਹਿਰ 1 ਵਜੇ ਉਸ ਦੀ ਪਤਨੀ ਨੇ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਰਾਮ ਕਿਰਪਾਲ ਨੇ ਉਨ੍ਹਾਂ ਦੀ ਬੱਚੀ ਨੂੰ ਆਪਣੇ ਕਮਰੇ ’ਚ ਲਿਜਾ ਕੇ ਉਸ ਨਾਲ ਕਥਿਤ ਜਬਰ-ਜ਼ਿਨਾਹ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ 'PTM' ਦਾ ਸਿਲਸਿਲਾ ਸ਼ੁਰੂ, 27 ਲੱਖ ਮਾਪਿਆਂ ਵੱਲੋਂ ਹਿੱਸਾ ਲੈਣ ਦੀ ਉਮੀਦ
ਬੱਚੀ ਦੀ ਹਾਲਤ ਕਾਫੀ ਵਿਗੜੀ ਹੋਈ ਹੈ, ਜਦੋਂ ਕਿ ਹਵਸੀ ਭੇੜੀਆ ਮੌਕੇ ਤੋਂ ਫਰਾਰ ਹੋ ਗਿਆ ਹੈ। ਸਬ-ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਰਾਮ ਕਿਰਪਾਲ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ, ਜਿਸ ਦੀ ਭਾਲ ’ਚ ਪੁਲਸ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਕਾਲੀ ਮਾਤਾ ਮੰਦਰ 'ਚ ਪੂਜਾ ਕਰਕੇ ਬੰਦੇ ਨੇ ਤ੍ਰਿਸ਼ੂਲ 'ਚ ਮਾਰੀ ਧੌਣ, CCTV ਫੁਟੇਜ ਦੇਖ ਲੋਕਾਂ ਦੀ ਕੰਬ ਗਈ ਰੂਹ
ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ 'ਮੁਸਾਫ਼ਰਾਂ' ਲਈ ਖ਼ੁਸ਼ਖ਼ਬਰੀ, ਮਿਲੇਗੀ ਵੱਡੀ ਰਾਹਤ
NEXT STORY