ਲੁਧਿਆਣਾ (ਰਾਮ) : ਇਕ ਪਰਵਾਸੀ ਜਨਾਨੀ ਨੂੰ ਉਧਾਰ ਦਵਾਈ ਦੇਣ ਤੋਂ ਬਾਅਦ ਪੈਸੇ ਲੈਣ ਦੇ ਨਾਂ ’ਤੇ ਉਸ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਸ਼ੇਰਪੁਰ ਸਥਿਤ ਇਕ ਮੈਡੀਕਲ ਸਟੋਰ ਮਾਲਕ ਖ਼ਿਲਾਫ਼ ਥਾਣਾ ਮੋਤੀ ਨਗਰ ਪੁਲਸ ਨੇ ਕੇਸ ਦਰਜ ਕੀਤਾ ਹੈ। ਕਰੀਬ ਤਿੰਨ ਦਿਨਾ ਤੱਕ ਥਾਣਾ ਮੋਤੀ ਨਗਰ ਦੇ ਚੱਕਰ ਕੱਢਣ ਤੋਂ ਬਾਅਦ ਜਦੋਂ ਉਕਤ ਪੀੜਤਾ ਦੀ ਕੋਈ ਸੁਣਵਾਈ ਨਾ ਹੋਈ ਤਾਂ ਕਿਸੇ ਵਿਅਕਤੀ ਦੀ ਮਦਦ ਨਾਲ ਉਸ ਨੇ ਮਦਦ ਦੀ ਮੰਗ ਕਰਦੇ ਹੋਏ ਇਕ ਵੀਡਿਓ ਵਾਇਰਲ ਕੀਤੀ, ਜਿਸ ਦੇ ਕੁੱਝ ਹੀ ਘੰਟਿਆਂ ਬਾਅਦ ਥਾਣਾ ਮੋਤੀ ਨਗਰ ਪੁਲਸ ਨੇ ਮੈਡੀਕਲ ਸਟੋਰ ਮਾਲਕ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 'ਕੈਪਟਨ' ਦੇ ਵੱਡੇ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਮਚਾਈ ਹਲਚਲ, ਕਾਂਗਰਸੀ ਵਿਧਾਇਕਾਂ ਬਾਰੇ ਕੀਤਾ ਖ਼ੁਲਾਸਾ
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਬ-ਇੰਸਪੈਕਟਰ ਸੁਲੱਖਣ ਸਿੰਘ ਨੇ ਦੱਸਿਆ ਕਿ ਸ਼ੇਰਪੁਰ ਵਿਖੇ ਆਪਣੇ ਪਤੀ ਅਤੇ 12 ਸਾਲਾ ਬੱਚੀ ਨਾਲ ਰਹਿਣ ਵਾਲੀ ਇਕ ਪਰਵਾਸੀ ਜਨਾਨੀ ਨੇ ਆਪਣੇ ਬਿਆਨਾਂ ’ਚ ਦੋਸ਼ ਲਾਉਂਦੇ ਹੋਏ ਦੱਸਿਆ ਕਿ ਸਿਹਤ ਸਮੱਸਿਆ ਦੇ ਚੱਲਦੇ ਉਹ ਸ਼ੇਰਪੁਰ ਸਥਿਤ ਇਕ ਮੈਡੀਕਲ ਸਟੋਰ ’ਤੇ ਗਈ, ਜਿੱਥੇ ਮਾਲਕ ਨੂੰ ਉਧਾਰ ਦਵਾਈ ਲੈਣ ਦੀ ਗੱਲ ਕਰ ਕੇ ਦਵਾਈ ਲੈਣੀ ਸ਼ੁਰੂ ਕਰ ਦਿੱਤੀ। ਕੁੱਝ ਸਮੇਂ ਬਾਅਦ ਹੀ ਉਕਤ ਮੈਡੀਕਲ ਸਟੋਰ ਮਾਲਕ ਨੇ 10 ਹਜ਼ਾਰ ਰੁਪਏ ਦੇ ਬਿੱਲ ਬਣਾ ਦਿੱਤਾ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਮਗਰੋਂ ਕੈਪਟਨ ਦੀ ਕਿਸਾਨਾਂ ਨੂੰ ਅਪੀਲ
ਪੀੜਤਾ ਨੇ ਦੋਸ਼ ਲਗਾਇਆ ਕਿ ਉਕਤ ਮੈਡੀਕਲ ਸਟੋਰ ਮਾਲਕ ਉਸ ਨੂੰ ਇਕ ਇੰਜੈਕਸ਼ਨ ਦੇ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਕੇ ਉਸ ਦੀ ਅਸਲੀਲ ਵੀਡੀਓ ਬਣਾਉਂਦਾ ਰਿਹਾ। ਜਦੋਂ ਉਸ ਨੂੰ ਪਤਾ ਲੱਗਾ ਤਾਂ ਪੀੜਤਾ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੈਡੀਕਲ ਸਟੋਰ ਮਾਲਕ ਨੇ ਪੀੜਤਾ ਨੂੰ ਇਹ ਕਹਿੰਦੇ ਹੋਏ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਪੀੜਤਾ ਦੇ ਅਸਲੀਲ ਵੀਡੀਓ ਉਸਦੇ ਪਤੀ ਨੂੰ ਵਿਖਾ ਦੇਵੇਗਾ ਅਤੇ ਉਸ ਦਾ ਘਰ ਤੋੜ ਦੇਵੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਖੇਤ ਮਜ਼ਦੂਰਾਂ ਦੀ 10 ਫ਼ੀਸਦੀ ਰਾਸ਼ੀ ਸਣੇ ਨਰਮੇ ਦਾ ਪ੍ਰਤੀ ਏਕੜ ਮੁਆਵਜ਼ਾ ਵਧਾਇਆ
ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ 4 ਮਹੀਨੇ ਦੀ ਗਰਭਵਤੀ ਹੈ ਅਤੇ ਇਸ ਸਾਰੇ ਜਦੋਂ ਮੈਡੀਕਲ ਸਟੋਰ ਮਾਲਕ ਨੂੰ ਦੱਸਿਆ ਤਾਂ ਉਹ ਕਹਿਣ ਲੱਗਾ ਕਿ ਜੇਕਰ ਤੂੰ ਨਹੀਂ ਆਉਣਾ ਤਾਂ ਆਪਣੀ ਕੁੜੀ ਨੂੰ ਭੇਜ, ਜਿਸ ਤੋਂ ਬਾਅਦ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਸ ਨੇ ਇਸ ਦੀ ਸ਼ਿਕਾਇਤ ਥਾਣਾ ਮੋਤੀ ਨਗਰ ਪੁਲਸ ਨੂੰ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਮੰਤਰੀ ਨੇ ਖੇਤ ਮਜ਼ਦੂਰਾਂ ਦੀ 10 ਫ਼ੀਸਦੀ ਰਾਸ਼ੀ ਸਣੇ ਨਰਮੇ ਦਾ ਪ੍ਰਤੀ ਏਕੜ ਮੁਆਵਜ਼ਾ ਵਧਾਇਆ
NEXT STORY