ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪਿਛਲੇ ਕੁਝ ਦਿਨ ਲਗਾਤਾਰ ਰਾਵੀ ਦਰਿਆ ਵੱਲੋਂ ਨੇੜਲੇ ਇਲਾਕਿਆਂ ਅੰਦਰ ਕਾਫੀ ਕਹਿਰ ਵਰ੍ਹਾਇਆ ਗਿਆ ਪਰ ਜੇਕਰ ਅੱਜ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਸਰਹੱਦੀ ਖੇਤਰ ਅੰਦਰ ਪਾਣੀ ਦਾ ਪੱਧਰ ਘਟਿਆ ਹੈ ਪਰ ਤਬਾਹੀ ਦੀਆਂ ਬਹੁਤ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ ਰਾਵੀ ਦਰਿਆ ਦੇ ਪਰਲੇ ਪਾਸੇ ਵਸੇ ਪਿੰਡਾਂ ਅੰਦਰ ਪਾਣੀ ਦਾ ਕੁਝ ਹੱਦ ਤੱਕ ਪੱਧਰ ਘਟਦਾ ਹੋਇਆ ਜ਼ਰੂਰ ਦਿਖਾਈ ਦਿੱਤਾ ਪਰ ਇਸ ਇਲਾਕੇ ਅੰਦਰ ਪਾਣੀ ਨੇ ਬਹੁਤ ਵੱਡੀ ਮਾਤਰਾ ਵਿਚ ਤਬਾਹੀ ਮਚਾਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਦੇਖੋ ਬਦਲੀਆਂ ਦੀ ਸੂਚੀ


ਇਸ ਸੰਬੰਧੀ 'ਜਗ ਬਾਣੀ' ਦੀ ਟੀਮ ਨੇ ਰਾਵੀ ਦਰਿਆ ਦੇ ਪਰਲੇ ਪਾਸੇ ਵਸੇ ਲੋਕਾਂ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਸਾਬਕਾ ਸਰਪੰਚ ਗੁਰਨਾਮ ਸਿੰਘ ਤੂਰ, ਰੂਪ ਸਿੰਘ ਭਰਿਆਲ ਆਦਿ ਨੇ ਦੱਸਿਆ ਕਿ ਪਾਣੀ ਦਾ ਪੱਧਰ ਘਟਿਆ ਹੈ ਪਰ ਜੇਕਰ ਇਧਰ ਤਬਾਹੀ ਦੀ ਗੱਲ ਕੀਤੀ ਜਾਵੇ ਤਾਂ 10 ਤੋਂ ਵੱਧ ਲੋਕਾਂ ਦੇ ਘਰਾਂ ਦੇ ਕਮਰੇ ਤਬਾਹ ਹੋ ਗਏ ਹਨ। ਇਸ ਤੋਂ ਇਲਾਵਾ 50 ਤੋਂ 60 ਪਸ਼ੂ ਰੁੜ ਗਏ ਹਨ ਅਤੇ ਹੋਰ ਵੀ ਫਸਲਾਂ ਕਾਫੀ ਬਰਬਾਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਪਾਣੀ ਦਾ ਪੱਧਰ 1988 ਦੇ ਹੜ੍ਹ ਨਾਲੋਂ ਕਈ ਹਿੱਸੇ ਵੱਧ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਪਾਣੀ ਨਾਲ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਚੱਲ ਰਹੀਆਂ ਛੁੱਟੀਆਂ ਵਿਚਾਲੇ ਵੱਡੀ ਖ਼ਬਰ, ਹੁਣ ਆਨਲਾਈਨ ਕਲਾਸਾਂ...




ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੈਂਗਵਾਰ 'ਚ ਸ਼ਾਮਲ ਵੱਡਾ ਸ਼ੂਟਰ ਮੋਹਾਲੀ ਤੋਂ ਗ੍ਰਿਫ਼ਤਾਰ, ਹਿਮਾਚਲ 'ਚ ਹੋਏ ਕਤਲ 'ਚ ਸੀ ਸ਼ਾਮਲ
NEXT STORY