ਪਟਿਆਲਾ (ਜੋਸਨ) - ਅਨੁਸੂਚਿਤ ਜਾਤੀਆਂ/ਪਛੜੀਆਂ ਸ਼੍ਰੇਣੀਆਂ ਕਰਮਚਾਰੀ ਵੈੱਲਫੇਅਰ ਫੈੱਡਰੇਸ਼ਨ ਵੱਲੋਂ ਪੀ. ਐੈੱਸ. ਪੀ. ਸੀ. ਐੈੱਲ./ਪੀ. ਐੈੱਸ. ਟੀ. ਸੀ. ਐੈੱਲ. ਦੀ ਸੂਬਾ ਪੱਧਰੀ ਮੀਟਿੰਗ ਪਟਿਆਲਾ ਵਿਖੇ ਹੋਈ। ਇਸ ਵਿਚ ਪੰਜਾਬ ਭਰ ਵਿਚੋਂ ਮੈਂਬਰਾਂ ਨੇ ਹਿੱਸਾ ਲਿਆ।
ਮੀਟਿੰਗ ਦੀ ਪ੍ਰਧਾਨਗੀ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ ਵੱਲੋਂ ਕੀਤੀ ਗਈ। ਸਿੱਧੇ ਤੌਰ 'ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਵਰਗਾਂ ਦੇ ਕਰਮਚਾਰੀਆਂ-ਅਧਿਕਾਰੀਆਂ ਦੀਆਂ ਸੰਵਿਧਾਨਕ ਮੰਗਾਂ ਪ੍ਰਤੀ ਧਿਆਨ ਦੇ ਕੇ ਪੂਰਾ ਨਾ ਕੀਤਾ ਗਿਆ ਤਾਂ ਫੈੱਡਰੇਸ਼ਨ ਵੱਲੋਂ ਐੈੱਸ. ਸੀ./ਬੀ. ਸੀ. ਇੰਪਲਾਈਜ਼ ਅਤੇ ਲੋਕ ਏਕਤਾ ਫਰੰਟ ਦੇ ਬੈਨਰ ਹੇਠ ਸਮੂਹ ਪੰਜਾਬ ਅੰਦਰ ਸੰਘਰਸ਼ ਆਰੰਭਿਆ ਜਾਵੇਗਾ।
ਇਸ ਸਬੰਧੀ ਮਿਤੀ 9.12.17 ਨੂੰ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਜ਼ਿਲਾ ਲੁਧਿਆਣਾ ਵਿਖੇ ਸੱਦ ਲਈ ਗਈ ਹੈ, ਜਿਸ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਫੈੱਡਰੇਸ਼ਨ ਦੇ ਸਕੱਤਰ ਜਨਰਲ ਹਰਬੰਸ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਗੁਰਮੁਖ ਸਿੰਘ ਅਤੇ ਰਾਜ ਕੁਮਾਰ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਮੇਂ ਦੌਰਾਨ ਫਰੰਟ ਵੱਲੋਂ ਪੰਜਾਬ ਅੰਦਰ ਸਮੂਹ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਆਪਣੀਆਂ ਸੰਵਿਧਾਨਕ ਅਤੇ ਜਾਇਜ਼ ਮੰਗਾਂ ਸਬੰਧੀ ਮੰਗ-ਪੱਤਰ ਦਿੱਤੇ ਗਏ ਸਨ ਪਰ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਕੀਤੀ ਗਈ ਨਹੀਂ ਜਾਪਦੀ।
ਇਸ ਸਮੇਂ ਨਰਿੰਦਰ ਸਿੰਘ, ਅਰੁਣ ਕੁਮਾਰ ਟਾਂਕ, ਵਰਿੰਦਰ ਸਿੰਘ, ਅਮਰਜੀਤ ਸਿੰਘ ਬਾਗੀ, ਇੰਜੀ. ਪਵਿੱਤਰ ਸਿੰਘ ਨੌਲੱਖਾ, ਅਮਰੀਕ ਸਿੰਘ, ਪਵਿੱਤਰ ਸਿੰਘ, ਕੁਲਦੀਪ ਸਿੰਘ ਕੈਂਥ, ਰਾਜਿੰਦਰ ਸਿੰਘ, ਅਮਰੀਕ ਸਿੰਘ, ਸ਼ਿਵ ਕੁਮਾਰ, ਇੰਜੀ. ਅਮਰ ਨਾਥ ਪਟਿਆਲਾ, ਇੰਜੀ. ਗੁਰਬਖਸ਼ ਸਿੰਘ ਸ਼ੇਰਗਿੱਲ, ਮਿਲਖ ਰਾਜ, ਫਿਰੋਜ਼ਪੁਰ, ਇੰਜੀ. ਬਲਕਾਰ ਸਿੰਘ ਬਾਗੀ, ਕਸ਼ਮੀਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਇੰਜੀ. ਸੁਰਜੀਤ ਸਿੰਘ ਤਰਨਤਾਰਨ, ਇੰਜੀ. ਦਲਬੀਰ ਸਿੰਘ, ਪਿਆਰਾ ਸਿੰਘ ਰੋਪੜ, ਲੁਭਾਇਆ ਰਾਮ ਪਠਾਨਕੋਟ, ਇੰਜੀ. ਰਾਮ ਗੋਪਾਲ, ਪ੍ਰਮੋਦ ਕੁਮਾਰ ਗੁਰਦਾਸਪੁਰ, ਇੰਜੀ. ਹਰਪਾਲ ਸਿੰਘ, ਇੰਜੀ. ਹਰਿੰਦਰ ਚੋਪੜਾ ਲਹਿਰਾ ਮੁਹੱਬਤ, ਬਠਿੰਡਾ, ਹਰਜਿੰਦਰ ਸਿੰਘ, ਜਸਮਿੰਦਰ ਸਿੰਘ ਫਤਿਹਗੜ੍ਹ ਸਾਹਿਬ, ਇੰਜੀ. ਜਸਵੀਰ ਸਿੰਘ, ਹਰੀ ਦਾਸ ਭੱਟੀ, ਇੰਜੀ. ਸੁਖਦੇਵ ਸਿੰਘ, ਇੰਜੀ. ਸੁਖਵਿੰਦਰ ਸਿੰਘ ਹੁਸਨਦੀਪ ਸਿੰਘ ਲੁਧਿਆਣਾ, ਇੰਜੀ. ਗੁਰਮੀਤ ਸਿੰਘ ਬਰਨਾਲਾ, ਇੰਜੀ. ਹਰਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਤਰਸੇਮ ਸਿੰਘ, ਪ੍ਰਿਤਪਾਲ ਸਿੰਘ ਮਾਨਸਾ, ਕੁਲਵੰਤ ਸਿੰਘ ਅਟਵਾਲ ਨਾਭਾ ਤੇ ਸੁਖਵਿੰਦਰ ਸਿੰਘ ਬਠਿੰਡਾ ਸ਼ਾਮਲ ਸਨ।
ਸ਼ਹਿਰ 'ਚ ਵਧ ਰਹੀ ਬੇਸਹਾਰਾ ਪਸ਼ੂਆਂ ਦੀ ਭਰਮਾਰ ਕਾਰਨ ਲੋਕ ਪ੍ਰੇਸ਼ਾਨ
NEXT STORY