ਜਲੰਧਰ (ਪੁਨੀਤ)- ਆਮ ਤਾਪਮਾਨ ਦਰਮਿਆਨ ਸੀਤ ਲਹਿਰ ਨੇ ਇਕਦਮ ਜ਼ੋਰ ਫੜ ਲਿਆ ਹੈ, ਜਿਸ ਨਾਲ ਕਈ ਸੂਬਿਆਂ ’ਚ ਤਾਪਮਾਨ 5 ਡਿਗਰੀ ਤੱਕ ਡਿੱਗ ਗਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ, ਸਮੁੱਚਾ ਉੱਤਰੀ ਭਾਰਤ ਸੰਘਣੀ ਧੁੰਦ ’ਚ ਡੁੱਬ ਗਿਆ ਹੈ। ਪੰਜਾਬ-ਹਰਿਆਣਾ ਸਮੇਤ ਗੁਆਂਢੀ ਸੂਬਿਆਂ ’ਚ ਧੁੰਦ ਕਾਰਨ ਵਿਜ਼ੀਬਿਲਟੀ ਬੇਹੱਦ ਘੱਟ ਰਹਿ ਗਈ, ਜਿਸ ਕਾਰਨ ਉੱਤਰ ਭਾਰਤ ਸਮੇਤ ਆਸ-ਪਾਸ ਦੇ ਲਗਭਗ 15 ਸੂਬੇ ਠੰਢ ਅਤੇ ਸੰਘਣੀ ਧੁੰਦ ਦੀ ਲਪੇਟ ’ਚ ਆ ਚੁੱਕੇ ਹਨ। ਵਧ ਰਹੀ ਠੰਢ ਕਾਰਨ ਜਿੱਥੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ, ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਅੰਦਰਲੇ ਕਾਟੋ-ਕਲੇਸ਼ ਨੂੰ ਲੈ ਕੇ ਹਾਈਕਮਾਨ ਦੀ ਤਾੜਨਾ! ਰਾਜਾ ਵੜਿੰਗ ਨੇ ਦੱਸੀਆਂ ਅੰਦਰਲੀਆਂ ਗੱਲਾਂ
ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਓਡਿਸ਼ਾ ’ਚ ਕੁਝ ਥਾਵਾਂ ’ਤੇ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਓਧਰ, ਦੱਖਣ ਭਾਰਤ ’ਚ 31 ਦਸੰਬਰ ਤੱਕ ਮੀਂਹ ਦਾ ਅਲਰਟ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 5 ਦਿਨਾਂ ਦੌਰਾਨ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਉੱਧਰ, ਸੂਤਰਾਂ ਅਨੁਸਾਰ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 30 ਉਡਾਣਾਂ ’ਚ ਦੇਰੀ ਹੋਈ, ਜਦਕਿ 11 ਉਡਾਣਾਂ ਨੂੰ ਜੈਪੁਰ ਅਤੇ ਇਕ ਨੂੰ ਲਖਨਊ ਵੱਲ ਡਾਈਵਰਟ ਕੀਤਾ ਗਿਆ। ਇਸ ਦੇ ਨਾਲ ਹੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 14 ਟਰੇਨਾਂ ਵੀ ਲੇਟ ਹੋਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਦੇ ਲੀਡਰਾਂ ਨੇ ਹਾਈਕਮਾਨ ਨਾਲ ਕੀਤੀ ਮੀਟਿੰਗ, 'ਆਪ' ਨਾਲ ਗੱਠਜੋੜ ਬਾਰੇ ਹੋਈ ਚਰਚਾ
ਨਵੇਂ ਸਾਲ ’ਚ ਪੈ ਸਕਦੈ ਮੀਂਹ
ਮੌਸਮ ਮਾਹਿਰਾਂ ਮੁਤਾਬਕ ਇਸ ਸਾਲ ਦੇ ਆਖਰੀ ਦਿਨ ਯਾਨੀ 31 ਦਸੰਬਰ ਤੋਂ ਪੱਛਮੀ ਦਬਾਅ ਸਰਗਰਮ ਰਹੇਗਾ। ਇਸ ਨਾਲ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਤਾਮਿਲਨਾਡੂ ’ਚ ਬੱਦਲ ਛਾਏ ਰਹਿਣ ਦੇ ਨਾਲ ਕਿਤੇ-ਕਿਤੇ ਮੀਂਹ ਪਵੇਗਾ। ਇਸ ਦਬਾਅ ਦਾ ਅਸਰ 2 ਜਨਵਰੀ ਨੂੰ ਵੀ ਰਹੇਗਾ। ਇਸ ਦੌਰਾਨ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਸੂਬਿਆਂ ’ਚ ਬੂੰਦਾਬਾਂਦੀ ਦੇ ਆਸਾਰ ਹਨ। 27 ਦਸੰਬਰ ਤੱਕ ਪੰਜਾਬ ’ਚ ਸਵੇਰ ਅਤੇ ਦੇਰ ਰਾਤ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। 28 ਤੇ 29 ਦਸੰਬਰ ਨੂੰ ਮੌਸਮ ਸਾਫ਼ ਰਹੇਗਾ ਜਦਕਿ 30 ਅਤੇ 31 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲਿਆਂ ’ਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਧੁੰਦ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ।
ਰਾਤ ਵੇਲੇ ਵਿਜ਼ੀਬਿਲਟੀ 10 ਮੀਟਰ ਤੋਂ ਵੀ ਘੱਟ
ਉੱਥੇ ਹੀ, ਰਾਤ ਵੇਲੇ ਕਈ ਜ਼ਿਲਿਆਂ ’ਚ ਵਿਜ਼ੀਬਿਲਟੀ 10 ਮੀਟਰ ਤੋਂ ਘੱਟ ਦਰਜ ਕੀਤੀ ਗਈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਅਗਲੇ 2 ਦਿਨਾਂ ਤੱਕ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ ਅਤੇ ਰੈੱਡ ਅਲਰਟ ਕਾਰਨ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਅਗਲੇ ਕੁਝ ਦਿਨਾਂ ’ਚ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪੈਣ ਦੇ ਵੀ ਆਸਾਰ ਬਣੇ ਹੋਏ ਹਨ। ਇਸ ਦੇ ਕਾਰਨ ਠੰਢ ਵਧੇਗੀ। ਮਾਹਿਰਾਂ ਮੁਤਾਬਕ ਸਾਵਧਾਨੀ ਵਰਤਣ ਅਤੇ ਹਾਈਵੇਅ ’ਤੇ ਸੰਭਲ ਕੇ ਚੱਲਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਵੱਲੋਂ ਨਾਪਾਕ ਹਰਕਤ ਲਈ ਸੰਘਣੀ ਧੁੰਦ ਦਾ ਲਾਹਾ ਲੈਣ ਦੀ ਕੋਸ਼ਿਸ਼! BSF ਤੇ ਪੰਜਾਬ ਪੁਲਸ ਨੇ ਕੀਤੀ ਨਾਕਾਮ
NEXT STORY