ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ 1 ਜੁਲਾਈ ਨੂੰ ਸਵੇਰੇ ਤੜਕਸਾਰ ਇਕ ਫੌਜੀ ਦੇ ਹੋਏ ਕਤਲ ਦੇ ਸਬੰਧ ’ਚ ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਕੀਤੀ ਜਾਂਚ ਦੇ ਆਧਾਰ ’ਤੇ ਅੱਜ ਸਮੂਹ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਜਿਥੇ ਕਈ ਅਹਿਮ ਗੱਲਾਂ ਦਾ ਖੁਲਾਸਾ ਕੀਤਾ ਹੈ, ਉਸ ਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਹੈ ਕਿ ਉਸ ਦਿਨ ਜੋ ਕੁਝ ਵਾਪਰਿਆ ਹੈ, ਉਸ ’ਚ ਫੌਜੀ ਦੀਪਕ ਸਿੰਘ ਵੀ ਜਾਣਬੁਝ ਕੇ ਕੋਈ ਗਲਤੀ ਕਰਨ ਲਈ ਨਹੀਂ ਆਇਆ ਸੀ ਅਤੇ ਨਾ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਹੋਰ ਆਗੂਆਂ ਨੇ ਫੌਜੀ ਨੂੰ ਮਾਰਨ ਦੀ ਨੀਅਤ ਨਾਲ ਉਸ ਦੀ ਕੁੱਟ-ਮਾਰ ਕੀਤੀ ਹੈ।
ਇਹ ਵੀ ਪੜ੍ਹੋ- ਗੁਰਨਾਮ ਸਿੰਘ ਚਢੂਨੀ ਨੂੰ ਆਪਣੇ ਖੁਦ ਦੇ ਬੂਥ ਤੋਂ ਮਿਲੀ ਇਕ ਵੋਟ : ਕੰਵਰ ਪਾਲ ਗੁੱਜਰ
ਜ਼ਿਕਰਯੋਗ ਹੈ ਕਿ ਫੌਜੀ ਨੌਜਵਾਨ ਦੀ ਮੌਤ ਨਾਲ ਸਬੰਧਿਤ ਇਹ ਮਾਮਲਾ ਬੇਹੱਦ ਗੰਭੀਰ ਹੋਣ ’ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਵੱਲੋਂ ਮੌਕੇ ਦੇ ਲਏ ਗਏ ਜਾਇਜ਼ੇ, ਸੀ. ਸੀ. ਟੀ. ਵੀ. ਕੈਮਰੇ ਦੀਆਂ ਫੁਟੇਜ ਦੇ ਕੀਤੇ ਨਿਰੀਖਣ, ਪੀੜਤ ਫੌਜੀ ਦੇ ਪਰਿਵਾਰ ਅਤੇ ਨਾਮਜ਼ਦ ਕੀਤੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਕੀਤੀ ਗਈ ਗੱਲਬਾਤ ਦੇ ਆਧਾਰ ’ਤੇ ਅੱਜ ਜਾਂਚ ਰਿਪੋਰਟ ਜਨਤਕ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਭਾਈ ਨਰਾਇਣ ਸਿੰਘ ਚੌੜਾ ਅਤੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪੁਲਸ ਵੱਲੋਂ ਦਾਇਰ ਕੀਤੀ ਗਈ ਐੱਫ. ਆਈ. ਆਰ. ਬਿਲਕੁੱਲ ਗਲਤ ਹੈ ਕਿਉਂਕਿ ਕਿ ਐੱਫ. ਆਈ. ਆਰ. ’ਚ ਘਟਨਾ ਦਾ ਦਰਜ ਕੀਤਾ ਗਿਆ ਸਮਾਂ, ਸਥਾਨ ਅਤੇ ਕਹਾਣੀ ਗਲਤ ਸਾਬਿਤ ਹੋਈ ਹੈ।
ਕਿਸਾਨਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਲੀਡਰਾਂ ਖਿਲਾਫ਼ ਮਾਮਲੇ ਦਰਜ ਹੋਣ : ਕਿਸਾਨ ਆਗੂ
NEXT STORY