ਸੰਗਰੂਰ— ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਟੀਮ ਨੂੰ ਟਨਲ ਦੀ ਖਾਮੀ ਬਾਰੇ ਪਤਾ ਲੱਗਿਆ ਪਰ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਬਿਨਾਂ ਸਮਾਂ ਗੁਆਏ ਮੁੜ ਤੋਂ ਫਤਿਹਵੀਰ ਨੂੰ ਬਚਾਉਣ ਲਈ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਕੁਝ ਸਮੇਂ ਪਹਿਲਾਂ ਸੂਤਰਾਂ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਫਤਿਹਵੀਰ ਨੂੰ ਬਾਹਰ ਕੱਢਣ ਲਈ ਬਣਾਈ ਜਾ ਰਹੀ ਆਰਜੀ ਟਨਲ ਗਲਤ ਦਿਸ਼ਾ ਵੱਲ ਚਲੀ ਗਈ ਸੀ, ਜਿਸ ਕਾਰਨ ਐੱਨ.ਡੀ.ਆਰ.ਐੱਫ. ਦੀ ਟੀਮ ਸ਼ਸ਼ੋਪੰਜ 'ਚ ਪੈ ਗਈ ਸੀ। ਹੁਣ ਟੀਮ ਵਲੋਂ ਮੁੜ ਨਵੀਂ ਟਨਲ ਪੁੱਟੇ ਜਾਣ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਆਉਣ ਵਾਲੇ ਸਮੇਂ 'ਚ ਜਲਦ ਮੁਕੰਮਲ ਕਰ ਫਤਿਹਵੀਰ ਨੂੰ ਬਾਹਰ ਕੱਢ ਲਿਆ ਜਾਵੇਗਾ।
ਕੀ ਕੁਝ ਘੰਟਿਆਂ ਬਾਅਦ ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾ ਸਕੇਗਾ ਫਤਿਹਵੀਰ
NEXT STORY