ਅੰਮ੍ਰਿਤਸਰ (ਹਰਮੀਤ ਸਿੰਘ) : ਹਵਾਈ ਜਹਾਜ਼ 'ਚ ਸਫਰ ਕਰਨਾ ਹਰ ਇਕ ਦਾ ਸੁਪਨਾ ਹੁੰਦਾ ਹੈ। ਇਹ ਜਹਾਜ਼ ਅਸੀਂ ਸਾਰਿਆਂ ਨੇ ਆਮ ਤੌਰ 'ਤੇ ਆਸਮਾਨ 'ਤੇ ਉਡਦੇ ਦੇਖਦੇ ਹਾਂ ਪਰ ਅੰਮ੍ਰਿਤਸਰ ਦੇ ਮਾਨਾਂਵਾਲਾ ਨੇੜੇ ਪਿੰਡ ਨਿੱਜਰਪੁਰਾ ਦੇ ਇਕ ਕਿਸਾਨ ਨੇ ਰਾਜਸਥਾਨ ਤੋਂ ਇਕ ਅਜਿਹਾ ਅਸਲੀ ਜਹਾਜ਼ ਖਰੀਦਿਆ ਹੈ, ਜਿਸ ਦਾ ਕਹਿਣਾ ਹੈ ਕਿ ਉਹ ਇਸ ਵਿੱਚ ਰੈਸਟੋਰੈਂਟ ਬਣਾਏਗਾ। ਉਸ ਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਇਸ ਵਿੱਚ ਮੈਂ ਇਕ ਵਧੀਆ ਰੈਸਟੋਰੈਂਟ ਬਣਾਵਾਂ। ਇਥੇ ਟੂਰਿਸਟ ਪਲੇਸ ਤੇ ਪਿਕਨਿਕ ਸਪਾਟ ਬਣੇਗਾ, ਜੋ ਅੰਮ੍ਰਿਤਸਰ ਦਾਖਲ ਹੋਣ ਲੱਗਿਆਂ ਹਰ ਇਕ ਲਈ ਖਿੱਚ ਦਾ ਕੇਂਦਰ ਬਣੇ।
ਖ਼ਬਰ ਇਹ ਵੀ : ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਗ੍ਰਿਫ਼ਤਾਰ, ਉਥੇ ਵੱਖਰੀ ਵਿਧਾਨ ਸਭਾ ਬਣਾਏਗਾ ਹਰਿਆਣਾ, ਪੜ੍ਹੋ TOP 10
ਇਸ ਜਹਾਜ਼ ਵਿਚਲੀ ਸਾਰੀ ਅਸੈਸਰੀ ਨੂੰ ਅਸੈਂਬਲ ਕਰਨ ਤੋਂ ਬਾਅਦ ਕੁਝ ਸੀਟਾਂ ਦੀ ਜਗ੍ਹਾ ਟੇਬਲ-ਕੁਰਸੀਆਂ ਲਾਈਆਂ ਜਾਣਗੀਆਂ। ਇਸ ਜਹਾਜ਼ ਨੂੰ ਦੇਖਣ ਲਈ ਲੋਕ ਇਥੇ ਆ ਰਹੇ ਹਨ ਤੇ ਫੋਟੋਆਂ ਖਿਚਵਾ ਰਹੇ ਹਨ। ਮੇਲੇ ਵਰਗਾ ਦ੍ਰਿਸ਼ ਬਣਿਆ ਹੋਇਆ ਹੈ। ਜਹਾਜ਼ ਦੇ ਮਾਲਕ ਦਾ ਕਹਿਣਾ ਹੈ ਕਿ ਜੋ ਲੋਕ ਜਹਾਜ਼ 'ਚ ਸੈਰ ਨਹੀਂ ਕਰ ਸਕਦੇ, ਉਹ ਇਸ ਵਿੱਚ ਬਹਿ ਕੇ ਰੋਟੀ ਖਾਇਆ ਕਰਨਗੇ। ਉਨ੍ਹਾਂ ਕਿਹਾ ਕਿ ਇਸ ਨੂੰ ਰਾਜਸਥਾਨ ਤੋਂ ਟਰੱਕ-ਕੰਟੇਨਰ 'ਤੇ ਲਿਆਉਂਦਿਆਂ ਕਾਫੀ ਜੱਦੋ-ਜਹਿਦ ਕਰਨੀ ਪਈ, ਇਸ ਨੂੰ ਲਿਆਉਣ 'ਚ 25-30 ਦਿਨ ਲੱਗ ਗਏ। ਦੀਵਾਲੀ ਤੱਕ ਇਸ ਨੂੰ ਰੈਸਟੋਰੈਂਟ ਬਣਾਉਣ ਦਾ ਟੀਚਾ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਜਥੇਦਾਰ ਹਰਪ੍ਰੀਤ ਸਿੰਘ ਤੇ ਐਡਵੋਕੇਟ ਧਾਮੀ ਨੇ ਸਿੱਖ ਨੌਜਵਾਨੀ ਨੂੰ ਸਿੱਖ ਸ਼ਸਤਰ ਵਿੱਦਿਆ ਨਾਲ ਜੁੜਨ ਦਾ ਦਿੱਤਾ ਸੱਦਾ
NEXT STORY