ਜੰਡਿਆਲਾ ਗੁਰੂ (ਸ਼ਰਮਾ/ਸੁਰਿੰਦਰ)— ਜੰਡਿਆਲਾ ਗੁਰੂ ਪੁਲਸ ਥਾਣੇ ਦੇ ਨਜ਼ਦੀਕ ਫਰਾਂਸਿਸ ਸਕੂਲ ਦੀ ਬੱਸ ਗਹਿਰੀ ਮੰਡੀ ਜੀ. ਟੀ. ਰੋਡ 'ਤੇ ਖੜ੍ਹੇ ਟਰੱਕ ਨਾਲ ਟੱਕਰ ਹੋ ਜਾਣ ਦੇ ਕਾਰਨ ਬੱਸ 'ਚ ਸਵਾਰ ਲਗਭਗ 30-35 ਬੱਚਿਆਂ 'ਚ ਲਗਭਗ 10 ਦੇ ਕਰੀਬ ਵਿਦਿਆਰਥੀ ਜ਼ਖਮੀ ਹੋ ਗਏ, ਜਦਕਿ ਬੱਸ ਦੇ ਡਰਾਈਵਰ ਨੂੰ ਗੰਭੀਰ ਹਾਲਤ 'ਚ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਕਤ ਸਕੂਲ ਦੇ ਬੱਚਿਆਂ ਨੂੰ ਜਦੋਂ ਛੁੱਟੀ ਹੋਈ ਤਾਂ ਇਹ ਬੱਸ (ਨੰਬਰ ਪੀ. ਬੀ. 46.ਡਬਲਿਊ 0643) ਬੱਚਿਆਂ ਨੂੰ ਉਨ੍ਹਾ ਨੇ ਘਰੋਂ ਘਰੀ ਪਹੁੰਚਾਉਣ ਲਈ ਹਾਲੇ ਸਕੂਲ ਤੋਂ ਥੋੜੀ ਦੂਰ ਹੀ ਅਨਾਜ ਮੰਡੀ ਗਹਿਰੀ ਮੰਡੀ 'ਤੇ ਪੁੱਜੀ ਤਾਂ ਜੀ. ਟੀ. ਰੋਡ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਬੱਸ 'ਚ ਸਵਾਰ ਕੁਝ ਬੱਚਿਆਂ ਸਮੇਤ ਡਰਾਈਵਰ ਵੀ ਜ਼ਖਮੀ ਹੋ ਗਿਆ। ਜ਼ਖਮੀ ਬੱਚਿਆਂ ਨੂੰ ਨਜ਼ਦੀਕ 'ਉਮੀਦ ਹਸਪਤਾਲ' 'ਚ ਭਰਤੀ ਕਰਵਾਇਆ ਗਿਆ, ਜਿੰਨ੍ਹਾਂ ਦਾ ਇਲਾਜ ਕਰਕੇ ਘਰੋਂ ਘਰੀ ਭੇਜ ਦਿੱਤਾ ਗਿਆ। ਥਾਣਾ ਜੰਡਿਆਲਾ ਗੁਰੂ ਦੇ ਏ. ਐੱਸ. ਆਈ ਦੁਰਲਭਦਰਸ਼ਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ। ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜੀ. ਟੀ. ਰੋਡ 'ਤੇ ਖੜ੍ਹੇ ਟਰੱਕਾਂ ਕਾਰਨ ਇਹ ਹਾਦਸਾ ਵਾਪਰਿਆ, ਜਦਕਿ ਉਨ੍ਹਾਂ ਦੀ ਬੱਸ ਦੇ ਡਰਾਈਵਰ ਦਾ ਕੋਈ ਕਸੂਰ ਨਹੀਂ। ਉਨ੍ਹਾਂ ਕਿਹਾ ਕਿ ਜੀ. ਟੀ. ਰੋਡ 'ਤੇ ਖੜ੍ਹੇ ਰਹਿੰਦੇ ਟਰੱਕਾਂ ਬਾਰੇ ਕਈ ਵਾਰ ਪ੍ਰਸਾਸ਼ਨ ਨੂੰ ਦੱਸਿਆ ਪਰ ਕੋਈ ਅਸਰ ਨਹੀਂ ਹੋ ਰਿਹਾ। ਬੱਚਿਆ ਦੇ ਕਈ ਮਾਪਿਆਂ ਨੇ ਕਿਹਾ ਹੈ ਕਿ ਸਕੂਲ ਵੱਲੋਂ ਛੁੱਟੀ ਵੇਲੇ ਦੋ ਚਾਰ ਮਿੰਟ ਦਾ ਵਕਫਾ ਹੋਣਾ ਚਾਹੀਦਾ ਹੈ ਕਿ ਸਾਰੀਆਂ ਬੱਸਾਂ ਇਕ ਦਮ ਸੜਕ ਦੇ ਉਪਰ ਨਾ ਆਉਣ।
ਔਰਤਾਂ ਨੂੰ ਆਪਣੇ ਹੱਕਾਂ ਲਈ ਸਿਆਸਤ 'ਚ ਸਰਗਰਮੀ ਨਾਲ ਭਾਗ ਲੈਣਾ ਚਾਹੀਦੈ: ਮੈਡਮ ਸਿੱਧੂ
NEXT STORY