ਰੂਪਨਗਰ (ਵਿਜੇ)— 12 ਸਾਲਾ ਬੱਚੀ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ 'ਤੇ ਥਾਣਾ ਸਿਟੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ 'ਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਵਿਨੋਦ ਰਿਸ਼ੀ ਨਿਵਾਸੀ ਪਿੰਡ ਬਗਵਾ (ਜਿਲਾ ਬਿਹਾਰ) ਅਤੇ ਮਜੂਦਾ ਬੜੀ ਹਵੇਲੀ ਵਾਸੀ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਮਜ਼ਦੂਰੀ ਕਰਨ ਲਈ ਗਿਆ ਹੋਇਆ ਸੀ ਅਤੇ ਘਰ 'ਚ ਪਤਨੀ ਅਤੇ ਉਸ ਦੀ ਲੜਕੀ ਮੌਜੂਦ ਸੀ। ਉਸ ਦੀ 12 ਸਾਲਾ ਲੜਕੀ ਰਾਖੀ ਹੋਰ ਬੱਚਿਆਂ ਨਾਲ ਦਰਿਆ ਵੱਲ ਜਾ ਰਹੀ ਸੀ ਤਾਂ ਇਕ ਅਣਪਛਾਤੇ ਵਾਹਨ ਚਾਲਕ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਉਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਇਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਵਾਹਨ ਚਾਲਕ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਰਾਕ 'ਚ ਮਾਰੇ ਗਏ ਨੰਦ ਲਾਲ ਦੀਆਂ ਅਸਥੀਆਂ ਦਾ ਤਾਬੂਤ ਪਿੰਡ ਪਹੁੰਚਣ 'ਤੇ ਮਾਹੌਲ ਹੋਇਆ ਗਮਗੀਨ
NEXT STORY