ਜਲੰਧਰ (ਬਿਊਰੋ, ਸੋਨੂੰ)- ਥਾਣਾ ਰਾਮਾਮੰਡੀ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਬਾਹਰ ਸਥਿਤ ਪੈਟਰੋਲ ਪੰਪ ਨੇੜੇ ਸ਼ਾਤਿਰ ਲੁਟੇਰਾ ਇਨੋਵਾ ਗੱਡੀ ਦੇ ਮਾਲਕ ਤੋਂ ਲੱਖਾਂ ਦੀ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਿਆ। ਹਾਲਾਂਕਿ ਕਾਰੋਬਾਰੀ ਨੇ ਵੀ ਰੌਲਾ ਪਾਇਆ ਅਤੇ ਲੁਟੇਰੇ ਨੂੰ ਫੜਨ ਲਈ ਦੌੜੇ ਪਰ ਲੁਟੇਰਾ ਰਫੂ ਚੱਕਰ ਹੋ ਗਿਆ।
ਜਾਣਕਾਰੀ ਅਨੁਸਾਰ ਸ਼ਾਮ ਕਪੂਰ ਪੁੱਤਰ ਇਨੋਵਾ ਵਾਸੀ ਕਰਤਾਰ ਨਾਥ ਸੂਰਿਆ ਐਨਕਲੇਵ ਨੇ ਦੱਸਿਆ ਕਿ ਉਹ ਤੇਜ਼ਾਬ ਦਾ ਕਾਰੋਬਾਰ ਕਰਦਾ ਹੈ। ਆਪਣਾ ਦਫ਼ਤਰ ਬੰਦ ਕਰਨ ਤੋਂ ਬਾਅਦ ਆਪਣੀ ਕਾਰ ’ਚ ਘਰ ਵੱਲ ਆ ਰਿਹਾ ਸੀ। ਰਸਤੇ ’ਚ ਉਸ ਦੀ ਕਾਰ ਪੈਂਚਰ ਹੋ ਗਈ। ਦਫ਼ਤਰ ’ਚੋਂ ਕਰੀਬ 8 ਲੱਖ ਰੁਪਏ ਦੀ ਨਕਦੀ ਬੈਗ ’ਚ ਪਾ ਕੇ ਗੱਡੀ ਦੀ ਡਰਾਈਵਿੰਗ ਸੀਟ ਕੋਲ ਬੈਗ ਰੱਖ ਦਿੱਤਾ ਸੀ, ਜਦੋਂ ਉਹ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਬਾਹਰ ਸਥਿਤ ਪੈਟਰੋਲ ਪੰਪ ਕੋਲ ਆਪਣੀ ਕਾਰ ਨੂੰ ਪੈਂਚਰ ਲਗਵਾਉਣ ਲਈ ਉਤਰਿਆ ਤਾਂ ਉਥੇ ਹੀ ਖੜ੍ਹਾ ਹੋ ਗਿਆ। ਇਸ ਦੌਰਾਨ ਪੈਦਲ ਆਏ ਇਕ ਨੌਜਵਾਨ ਨੇ ਉਨ੍ਹਾਂ ਦੀ ਕਾਰ ਦੀ ਡਰਾਈਵਿੰਗ ਸੀਟ ਦਾ ਦਰਵਾਜ਼ਾ ਖੋਲ੍ਹ ਕੇ ਬੈਗ ਚੁੱਕ ਕੇ ਸੜਕ ਦੇ ਡਿਵਾਈਡਰ ਨੂੰ ਪਾਰ ਕੀਤਾ ਤੇ ਦੂਜੇ ਪਾਸੇ ਤੋਂ ਮੋਟਰਸਾਈਕਲ ’ਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ ’ਚ ਪਿਛਲੇ ਸਾਲ 9 ਹਜ਼ਾਰ ਲੋਕਾਂ ਨੇ ‘ਚਾਈਲਡ ਪੋਰਨ’ ਬਾਰੇ ਕੀਤਾ ਸਰਚ, ਜਲੰਧਰ ’ਚ ਸਭ ਤੋਂ ਵੱਧ
ਸ਼ਾਮ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਚੋਰ ਦਾ ਪਿੱਛਾ ਕੀਤਾ ਪਰ ਉਹ ਉਸ ਨੂੰ ਫੜਨ ’ਚ ਅਸਫਲ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ, ਡੀ. ਸੀ. ਪੀ. ਜਗਮੋਹਨ ਸਿੰਘ, ਥਾਣਾ ਰਾਮਾ ਮੰਡੀ ਦੇ ਇੰਚਾਰਜ ਨਵਦੀਪ ਸਿੰਘ, ਏ. ਐੱਸ. ਆਈ. ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮੌਕੇ ’ਤੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: MLA ਸ਼ੀਤਲ ਅੰਗੁਰਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਭਾਜਪਾ ’ਤੇ ਲੱਗੇ ਵੱਡੇ ਇਲਜ਼ਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
200 ਡਾਲਰ 'ਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ, ਜਾਣੋ ਪੂਰਾ ਪ੍ਰੋਸੈੱਸ
NEXT STORY