ਫਿਰੋਜ਼ਪੁਰ (ਜ. ਬ., ਖੁੱਲਰ, ਪਰਮਜੀਤ)– ਬੈਂਕ ਤੋਂ ਆਪਣਾ ਗੋਲਡ ਲੋਨ ਕਲੀਅਰ ਕਰਵਾ ਕੇ ਸੋਨਾ ਲੈ ਘਰ ਜਾ ਰਹੇ ਵਿਅਕਤੀ ਨੂੰ ਰਸਤੇ ਵਿਚ ਅਣਪਛਾਤੇ ਲੁਟੇਰਿਆਂ ਨੇ ਲੁੱਟ ਲਿਆ। ਘਟਨਾ ਦਾਣਾ ਮੰਡੀ ਦੇ ਕੋਲ ਵਾਪਰੀ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪਿੱਪਲ ਸਿੰਘ ਵਾਸੀ ਰੁਕਨੇਵਾਲਾ ਨੇ ਦੱਸਿਆ ਕਿ ਉਸ ਨੇ ਐੱਚ. ਡੀ. ਐੱਫ. ਸੀ. ਬੈਂਕ ’ਚ ਆਪਣੇ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਕਰਜ਼ਾ ਲਿਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ; ਭੜਕੇ ਪਿੰਡ ਵਾਸੀਆਂ ਨੇ ਠੇਕੇ ਨੂੰ ਲਗਾਈ ਅੱਗ
ਸ਼ਨੀਵਾਰ ਉਹ ਉਕਤ ਕਰਜ਼ਾ ਕਲੀਅਰ ਕਰ ਕੇ ਆਪਣਾ 65 ਗ੍ਰਾਮ ਸੋਨਾ ਲੈ ਕੇ ਘਰ ਨੂੰ ਪਰਤ ਰਿਹਾ ਸੀ ਤਾਂ ਦਾਣਾ ਮੰਡੀ ਦੇ ਕੋਲ ਮੋਟਰਸਾਈਕਲ ਤੇ ਆਏ ਦੋ ਅਣਪਛਾਤੇ ਲੁਟੇਰਿਆਂ ਨੇ ਉਸ ਦੇ ਕੁੜਤੇ ਦੀ ਜੇਬ ਝਪਟਾ ਮਾਰ ਕੇ ਫਾੜ ਦਿੱਤੀ ਅਤੇ ਜੇਬ ਵਿਚ ਮੌਜੂਦ ਸੋਨਾ, ਕੈਸ਼ 2000 ਰੁਪਏ, ਮੋਟਰਸਾਈਕਲ ਦੀ ਆਰ. ਸੀ., ਏ. ਟੀ. ਐੱਮ. ਕਾਰਡ, ਆਧਾਰ ਕਾਰਡ ਖੋਹ ਕੇ ਲੈ ਗਏ। ਥਾਣਾ ਸਿਟੀ ਦੇ ਏ. ਐੱਸ. ਆਈ. ਦਲੀਪ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੇ ਲੋਕਾਂ ਲਈ ਜਾਰੀ ਕੀਤਾ ਗਾਰੰਟੀ ਕਾਰਡ
NEXT STORY