ਫਿਲੌਰ (ਮੁਨੀਸ਼)- ਫਿਲੌਰ ਵਿਖੇ ਬੇਖ਼ੌਫ਼ ਲੁਟੇਰਿਆਂ ਵੱਲੋਂ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਫਿਲੌਰ ਦੇ ਨੇੜੇ ਪਿੰਡ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕੱਕੜ ਇੰਟਰਪ੍ਰਾਈਸਿਜ਼ ਮਨੀ ਚੇਂਜਰ ਦੀ ਦੁਕਾਨ 'ਤੇ ਦੋ ਹਥਿਆਰਬੰਦ ਲੁਟੇਰਿਆਂ ਨੇ ਦਾਖ਼ਲ ਹੋ ਕੇ ਲੁੱਟ ਦੀ ਨੀਅਤ ਨਾਲ ਗੋਲ਼ੀ ਚਲਾ ਦਿੱਤੀਆਂ। ਇਸ ਦੌਰਾਨ ਦੁਕਾਨ ਦੇ ਮਾਲਕ ਨੇ ਬਹਾਦਰੀ ਵਿਖਾਉਂਦੇ ਬੋਏ ਲੁਟੇਰਿਆਂ ਦਾ ਮੁਕਾਬਲਾ ਕੀਤਾ, ਜਿਸ ਤੋਂ ਬਾਅਦ ਦੋਵੇਂ ਹੀ ਲੁਟੇਰੇ ਮੋਟਰਸਾਈਕਲ 'ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਲੁਧਿਆਣਾ ਵਿਖੇ ਹੋਣ ਵਾਲੀ ਬਹਿਸ ਨੂੰ ਲੈ ਕੇ CM ਮਾਨ ਦਾ ਨਵਾਂ ਟਵੀਟ, ਪੰਜਾਬੀਆਂ ਨੂੰ ਦਿੱਤਾ ਖੁੱਲ੍ਹਾ ਸੱਦਾ

ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੂਰੀ ਘਟਨਾ ਦੀ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਦੁਕਾਨ ਮਾਲਕ ਦੀਪਕ ਨੇ ਦੱਸਿਆ ਕਿ ਲੁਟੇਰੇ ਕੁਝ ਵੀ ਲੁੱਟਣ ਵਿੱਚ ਨਾਕਾਮ ਰਹੇ ਹਨ ਅਤੇ ਉਸ ਦੇ ਨਾਲ ਉਸ ਦਾ ਭਰਾ ਮੁਨੀਸ਼ ਵੀ ਦੁਕਾਨ ਵਿੱਚ ਮੌਜੂਦ ਸੀ। ਦੀਪਕ ਨੇ ਕਿਹਾ ਕਿ ਪੁਲਸ ਲੁਟੇਰਿਆਂ ਨੂੰ ਜਲਦੀ ਕਾਬੂ ਕਰੇ। ਦੋਵੇਂ ਲੁਟੇਰਿਆਂ ਕੋਲ ਪਿਸਤੌਲ ਸਨ।
ਇਹ ਵੀ ਪੜ੍ਹੋ: ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦੀ ਜੜ੍ਹ ਹੈ ਅੱਤਵਾਦੀ ਪੰਨੂ, ਭਾਰਤ ਖ਼ਿਲਾਫ਼ ਕਰ ਰਿਹੈ ਗਲਤ ਪ੍ਰਚਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਸਖ਼ਤ, ਗੰਦਗੀ ’ਚ ਪੇਠਾ ਤਿਆਰ ਕਰਨ ਵਾਲੀ ਫੈਕਟਰੀ ਕੀਤੀ ਸੀਲ
NEXT STORY