ਜਲੰਧਰ (ਰਮਨ)– ਦੋਮੋਰੀਆ ਪੁਲ ਚੋਰਾਂ-ਲੁਟੇਰਿਆਂ ਲਈ ਸਾਫਟ ਟਾਰਗੈੱਟ ਬਣਿਆ ਹੋਇਆ ਹੈ। ਨਿੱਤ ਰਾਹਗੀਰਾਂ ਨੂੰ ਸ਼ਰੇਆਮ ਲੁੱਟਿਆ ਜਾ ਰਿਹਾ ਹੈ ਪਰ ਪੁਲਸ ਲੁਟੇਰਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਪਾ ਰਹੀ। ਸ਼ੁੱਕਰਵਾਰ ਦਿਨ-ਦਿਹਾੜੇ ਐਕਟਿਵਾ ਸਵਾਰ 3 ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਇਕ ਪੰਡਿਤ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਲੁੱਟ ਲਿਆ ਅਤੇ ਫ਼ਰਾਰ ਹੋ ਗਏ।
ਜ਼ਖ਼ਮੀ ਵਿਅਕਤੀ ਦੀ ਪਛਾਣ ਅਨਿਲ ਚੌਧਰੀ ਨਿਵਾਸੀ ਹਰਿਦੁਆਰ ਵਜੋਂ ਹੋਈ ਹੈ। ਪੀੜਤ ਨੇ ਦੱਸਿਆ ਕਿ ਉਹ ਹਰਿਦੁਆਰ ਵਿਚ ਪੰਡਿਤ ਹੈ। ਉਹ ਆਪਣੇ ਗੁਰੂ ਨੂੰ ਆਦਮਪੁਰ ਦੇ ਨਾਲ ਲੱਗਦੇ ਕਠਾਰ ਵਿਚ ਮਿਲਣ ਜਾ ਰਿਹਾ ਸੀ। ਹਰਿਦੁਆਰ ਤੋਂ ਜਦੋਂ ਉਹ ਜਲੰਧਰ ਸਟੇਸ਼ਨ ’ਤੇ ਪੁੱਜਾ ਤਾਂ ਉਥੋਂ ਬਾਹਰ ਨਿਕਲ ਕੇ ਆਟੋ ਫੜਨ ਲਈ ਪੈਦਲ ਦੋਮੋਰੀਆ ਪੁਲ ਵੱਲ ਜਾ ਰਿਹਾ ਸੀ ਤਾਂ ਪਿੱਛਿਓਂ ਐਕਟਿਵਾ ਸਵਾਰ 3 ਲੁਟੇਰੇ ਆਏ ਅਤੇ ਉਸਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਉਸ ਦੇ ਹੱਥ 'ਚ ਫੜਿਆ ਕਮੰਡਲ ਖੋਹ ਕੇ ਉਸ ਦੇ ਸਿਰ ’ਤੇ ਮਾਰਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਲੁਟੇਰੇ ਉਸ ਦੇ ਹੱਥ ਵਿਚ ਫੜਿਆ ਝੋਲਾ, ਮੋਬਾਈਲ ਅਤੇ ਪੈਸੇ ਲੁੱਟ ਕੇ ਫ਼ਰਾਰ ਹੋ ਗਏ। ਲੋਕਾਂ ਨੇ ਵਾਰਦਾਤ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਪੁੱਜੀ ਥਾਣਾ ਨੰਬਰ 3 ਦੀ ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ। ਪੁਲਸ ਨੇ ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਉਸ ਨੂੰ ਉਠਾਇਆ ਅਤੇ ਇਲਾਜ ਲਈ ਡਾਕਟਰ ਕੋਲ ਪਹੁੰਚਾਇਆ।
ਇਹ ਵੀ ਪੜ੍ਹੋ- ਆਸਮਾਨੋਂ 'ਕਾਲ' ਬਣ ਵਰ੍ਹਿਆ ਮੀਂਹ, ਪਾਠ ਕਰ ਰਹੇ ਵਿਅਕਤੀ 'ਤੇ ਡਿੱਗ ਗਈ ਘਰ ਦੀ ਛੱਤ, ਹੋ ਗਈ ਮੌਤ
ਵਰਣਨਯੋਗ ਹੈ ਕਿ ਥਾਣਾ ਨੰਬਰ 3 ਦੇ ਇਲਾਕੇ ਵਿਚ ਚੋਰੀਆਂ-ਲੁੱਟਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਪਰ ਪੁਲਸ ਇਨ੍ਹਾਂ ਨੂੰ ਰੋਕਣ ਵਿਚ ਅਸਫਲ ਸਾਬਿਤ ਹੋ ਰਹੀ ਹੈ। ਲੰਘੇ ਵੀਰਵਾਰ ਵੀ 2 ਵਾਰਦਾਤਾਂ ਹੋਈਆਂ, ਜਿਨ੍ਹਾਂ ਨੂੰ ਅਜੇ ਪੁਲਸ ਟ੍ਰੇਸ ਨਹੀਂ ਕਰ ਸਕੀ ਕਿ ਫਿਰ ਲੁਟੇਰਿਆਂ ਨੇ ਦਿਨ-ਦਿਹਾੜੇ ਉਸੇ ਜਗ੍ਹਾ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ’ਤੇ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉਸ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਹੀ ਥਾਣਾ ਨੰਬਰ 3 ਦਾ ਨਾਕਾ ਲੱਗਾ ਹੁੰਦਾ ਹੈ ਪਰ ਲੁਟੇਰਿਆਂ ਨੂੰ ਪੁਲਸ ਦੀ ਕੋਈ ਪਰਵਾਹ ਹੀ ਨਹੀਂ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਮੋਰੀਆ ਪੁਲ ਦੇ ਰਸਤੇ ’ਤੇ ਪੁਲਸ ਦੀ ਗਸ਼ਤ ਨੂੰ ਵਧਾਇਆ ਜਾਵੇ।
ਇਹ ਵੀ ਪੜ੍ਹੋ- 'ਅੰਕਲ ਮੈਨੂੰ ਮੁਆਫ਼ ਕਰ ਦਿਓ...', 55 ਸਾਲਾ ਵਿਅਕਤੀ ਨੇ 6 ਸਾਲਾ ਬੱਚੀ ਨੂੰ ਘਰ ਸੱਦ ਕੇ ਕੀਤੀਆਂ ਅਸ਼ਲੀਲ ਹਰਕਤਾਂ
ਰਾਤ ਦੇ ਸਮੇਂ ਨਹੀਂ ਜਗਦੀਆਂ ਦੋਮੋਰੀਆ ਪੁਲ ਵੱਲ ਲਾਈਟਾਂ
ਲੋਕਾਂ ਨੇ ਮੰਗ ਕੀਤੀ ਕਿ ਰਾਤ ਦੇ ਸਮੇਂ ਦੋਮੋਰੀਆ ਪੁਲ ਦੇ ਉੱਪਰ ਅਤੇ ਹੇਠਾਂ ਸੰਘਣਾ ਹਨੇਰਾ ਛਾਇਆ ਹੁੰਦਾ ਹੈ ਅਤੇ ਨਾ ਹੀ ਉਥੇ ਲਾਈਟਾਂ ਜਗਦੀਆਂ ਹਨ, ਜਿਸ ਕਾਰਨ ਲੁਟੇਰੇ ਸਾਫਟ ਟਾਰਗੈੱਟ ਮੰਨ ਕੇ ਉਥੇ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਹਨੇਰਾ ਹੋਣ ਕਰ ਕੇ ਲੁਟੇਰੇ ਵਾਰਦਾਤ ਕਰ ਕੇ ਆਰਾਮ ਨਾਲ ਫ਼ਰਾਰ ਹੋ ਜਾਂਦੇ ਹਨ। ਪੁਲਸ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ 'ਚ ਅਫੀਮ ਦਾ ਮਾਮਲਾ ਦਰਜ ਹੋਣ ਦੀ ਗੱਲ ਲੁਕਾ ਕੇ ਕਰ'ਤਾ ਪੁੱਤ ਦਾ ਵਿਆਹ, ਮਾਪੇ ਵੀ ਹੋ ਗਏ ਫਰਾਰ
NEXT STORY