ਲੁਧਿਆਣਾ (ਰਾਜ) : ਆਲਮਗੀਰ ਸਥਿਤ ਦਸਮੇਸ਼ ਐਨਕਲੇਵ ’ਚ ਕੰਧ ਟੱਪ ਕੇ 2 ਲੁਟੇਰੇ ਇਕ ਘਰ ’ਚ ਦਾਖ਼ਲ ਹੋ ਗਏ। ਲੁਟੇਰਿਆਂ ਨੇ ਅੰਦਰ ਜਾਂਦੇ ਹੀ ਘਰ ਦੇ ਮਾਲਕ ਨੂੰ ਗੰਨ ਪੁਆਇੰਟ ’ਤੇ ਲੈ ਲਿਆ ਤੇ ਫਿਰ ਉਸ ਦੇ ਹੱਥ-ਪੈਰ ਬੰਨ੍ਹ ਕੇ ਮੂੰਹ ’ਤੇ ਟੇਪ ਲਪੇਟ ਦਿੱਤੀ। ਇਸ ਤੋਂ ਬਾਅਦ ਉਸ ਦੀ ਪਤਨੀ ਨੂੰ ਨਾਲ ਲੈ ਕੇ ਅਲਮਾਰੀ ਦਾ ਲਾਕ ਖੁੱਲ੍ਹਵਾ ਕੇ ਕੈਸ਼ ਲੁੱਟ ਲਿਆ। ਮੁਲਜ਼ਮ ਪਤੀ-ਪਤਨੀ ਨੂੰ ਕਮਰੇ ’ਚ ਬੰਨ੍ਹ ਕੇ ਫਰਾਰ ਹੋ ਗਏ। ਪੀੜਤ ਜੋੜਾ ਇੰਨਾਂ ਘਬਰਾ ਗਿਆ ਕਿ ਉਨ੍ਹਾਂ ਨੇ ਵਾਰਦਾਤ ਬਾਰੇ ਕਿਸੇ ਨੂੰ ਨਹੀਂ ਦੱਸਿਆ। ਇਸ ਤੋਂ ਬਾਅਦ ਦੇਰ ਸ਼ਾਮ ਇਕ ਰਿਸ਼ਤੇਦਾਰ ਘਰ ਆਇਆ ਤਾਂ ਉਸ ਨੂੰ ਘਟਨਾ ਬਾਰੇ ਦੱਸਿਆ। ਫਿਰ ਸੂਚਨਾ ਪੁਲਸ ਕੰਟਰੋਲ ਰੂਮ ’ਚ ਦਿੱਤੀ ਗਈ। ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਸ਼ਿਕਾਇਤ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਮੁੜ ਚੱਲੀਆਂ ਗੋਲ਼ੀਆਂ, ਲੋਕਾਂ 'ਚ ਸਹਿਮ ਦਾ ਮਾਹੌਲ (ਵੀਡੀਓ)
ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਜਸਪਾਲ ਸਿੰਘ ਅਤੇ ਚਾਚੀ ਦਲਜੀਤ ਕੌਰ ਆਲਮਗੀਰ ਸਾਹਿਬ ਨੇੜੇ ਸਥਿਤ ਦਸਮੇਸ਼ ਐਨਕਲੇਵ ਕਾਲੋਨੀ ’ਚ ਰਹਿੰਦੇ ਹਨ। ਉਹ ਕੁਝ ਮਹੀਨੇ ਪਹਿਲਾਂ ਹੀ ਉੱਥੇ ਸ਼ਿਫਟ ਹੋਏ ਸਨ। ਉਸ ਦੇ ਚਾਚੇ ਦੇ ਬੱਚੇ ਵਿਦੇਸ਼ ’ਚ ਰਹਿੰਦੇ ਹਨ। ਉਸ ਦੇ ਚਾਚਾ-ਚਾਚੀ ਇਕੱਲੇ ਹੀ ਘਰ ਰਹਿੰਦੇ ਹਨ। ਜਸਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਲਗਭਗ ਉਹ 6 ਵਜੇ ਉਹ ਉੱਠ ਗਏ ਸਨ। ਇਸ ਦੌਰਾਨ ਕੰਧ ਟੱਪ ਕੇ ਅੰਦਰ 2 ਨੌਜਵਾਨ ਆ ਗਏ। ਦੋਵੇਂ ਮੁਲਜ਼ਮਾਂ ਨੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ।
ਇਹ ਵੀ ਪੜ੍ਹੋ : ਉਸਾਰੀ ਕਾਮਿਆਂ ਨੂੰ ਲੈ ਕੇ ਬੋਲੀ ਅਨਮੋਲ ਗਗਨ ਮਾਨ, ਅਜਨਾਲਾ ਕਾਂਡ ਬਾਰੇ ਕਹੀ ਵੱਡੀ ਗੱਲ
ਕਮਰੇ ਦੇ ਅੰਦਰ ਆਉਂਦੇ ਹੀ ਇਕ ਨੌਜਵਾਨ ਨੇ ਪਿਸਤੌਲ ਕੱਢੀ ਅਤੇ ਉਸ ਦੀ ਕੰਨਪਟੀ ’ਤੇ ਲਗਾ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਵੱਡੀ ਟੇਪ ਨਾਲ ਪਹਿਲਾਂ ਉਸ ਦਾ ਮੂੰਹ ਬੰਨ੍ਹਿਆ, ਫਿਰ ਉਸ ਦੇ ਹੱਥ ਅਤੇ ਪੈਰ ਬੰਨ੍ਹ ਦਿੱਤੇ। ਮੁਲਜ਼ਮਾਂ ਨੇ ਉਸ ਦੀ ਪਤਨੀ ਦਲਜੀਤ ਕੌਰ ਨੂੰ ਨਹੀਂ ਬੰਨ੍ਹਿਆ, ਉਸ ਨੂੰ ਨਾਲ ਲੈ ਕੇ ਕਮਰੇ ’ਚ ਚਲੇ ਗਏ, ਜਿੱਥੇ ਅਲਮਾਰੀ ਰੱਖੀ ਹੋਈ ਸੀ। ਉਸ ਤੋਂ ਚਾਬੀ ਲੈ ਕੇ ਅਲਮਾਰੀ ਦੇ ਲਾਕਰ ’ਚ ਪਏ 1.27 ਲੱਖ ਰੁਪਏ ਕੱਢ ਲਏ। ਇਸ ਤੋਂ ਬਾਅਦ ਉਸ ਦੀ ਪੈਂਟ ’ਚੋਂ 10 ਹਜ਼ਾਰ ਵੱਖਰੇ ਤੌਰ ’ਤੇ ਪਏ ਸੀ, ਉਹ ਵੀ ਮੁਲਜ਼ਮ ਲੈ ਗਏ। ਮੁਲਜ਼ਮ ਲਗਭਗ ਇਕ ਘੰਟੇ ਤੱਕ ਉਨ੍ਹਾਂ ਦੇ ਘਰ ਹੀ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਮੇਨ ਗੇਟ ਦੀ ਚਾਬੀ ਵੀ ਉਨ੍ਹਾਂ ਤੋਂ ਲੈ ਲਈ। ਫਿਰ ਉਨ੍ਹਾਂ ਨੂੰ ਕਮਰੇ ’ਚ ਬੰਦ ਕਰ ਕੇ ਮੇਨ ਗੇਟ ਖੋਲ੍ਹ ਕੇ ਫਰਾਰ ਹੋ ਗਏ।
ਇਲਾਕੇ ’ਚ ਨਹੀਂ ਲੱਗੇ ਸਨ ਸੀ. ਸੀ. ਟੀ. ਵੀ. ਕੈਮਰੇ
ਪਤਾ ਲੱਗਾ ਕਿ ਘਰ ’ਚ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਾ ਸੀ। ਇਲਾਕੇ ’ਚ ਵੀ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਸੀ। ਇਕ ਘਰ ’ਚ ਕੈਮਰੇ ਲੱਗੇ ਸੀ ਪਰ ਉਹ ਦੋਵੇਂ ਹੀ ਖਰਾਬ ਪਏ ਸਨ। ਇਸ ਲਈ ਫਿਲਹਾਲ ਪੁਲਸ ਨੂੰ ਹੁਣ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
PSEB ਦਾ ਪ੍ਰੀਖਿਆ ਕੇਂਦਰ ਕੰਟ੍ਰੋਲਰਾਂ ਨੂੰ ਅਜੀਬੋ-ਗਰੀਬ ਫਰਮਾਨ! ਵਿਦਿਆਰਥੀਆਂ ਲਈ ਵੀ ਜਾਰੀ ਹੋਇਆ ਇਹ ਹੁਕਮ
NEXT STORY