ਗਿੱਦੜਬਾਹਾ (ਕੁਲਭੂਸ਼ਨ) - ਗਿੱਦੜਬਾਹਾ ਦੀ ਸਰਕੂਲਰ ਰੋਡ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੇ ਸਾਹਮਣੇ ਪੈਦਲ ਜਾ ਰਹੀ ਇਕ ਔਰਤ ਦੇ ਹੱਥ 'ਚ ਫੜੇ ਪਰਸ ਨੂੰ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜ੍ਹਤ ਮਹਿਲਾ ਆਸ਼ਾ ਰਾਣੀ ਪਤਨੀ ਸੁਰਿੰਦਰ ਕੁਮਾਰ ਜੈਨ ਨੇ ਦੱਸਿਆ ਕਿ ਉਹ ਰੌਸ਼ਨ ਮਾਰਕੀਟ ਵਿਖੇ ਵਰਧਮਾਨ ਡਰੈਸਿਜ ਦੇ ਨਾਮ 'ਤੇ ਦੁਕਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਐਤਵਾਰ ਦੇਰ ਸ਼ਾਮ ਸੁਰਿੰਦਰ ਕੁਮਾਰ ਕਿਸੇ ਕੰਮ ਲਈ ਬਾਜ਼ਾਰ ਚਲਾ ਗਿਆ ਜਦੋਂ ਕਿ ਸੁਰਿੰਦਰ ਕੁਮਾਰ ਦੀ ਪਤਨੀ ਆਸ਼ਾ ਰਾਣੀ ਨੂੰ ਦੁਕਾਨ ਤੋਂ ਕੈਸ਼ ਅਤੇ ਹੋਰ ਸਮਾਨ ਸਮੇਟ ਕੇ ਦੁਕਾਨ ਨੂੰ ਬੰਦ ਕਰਕੇ ਘਰ ਜਾਣ ਦਾ ਕਹਿ ਗਿਆ ਸੀ।
ਇਸੇ ਦੌਰਾਨ ਆਸ਼ਾ ਰਾਣੀ ਨੇ ਹੈਂਡ ਬੈਗ ਵਿਚ ਕਰੀਬ 50 ਹਜ਼ਾਰ ਰੁਪਏ ਕੈਸ਼, ਮੋਬਾਇਲ ਫੋਨ ਅਤੇ ਦੁਕਾਨ ਦੀਆਂ ਚਾਬੀਆਂ ਇਕ ਬੈਗ ਵਿਚ ਪਾ ਕੇ ਪੈਦਲ ਹੀ ਬਰਫ ਵਾਲੀ ਗਲੀ 'ਚ ਸਥਿਤ ਘਰ ਜਾ ਰਹੀ ਸੀ। ਇਸ ਦੌਰਾਨ ਡੀ. ਏ. ਵੀ. ਵੈਸ਼ ਸਕੂਲ ਵੱਲੋਂ ਇਕ ਬਾਈਕ ਤੇ ਤਿੰਨ ਨੌਜਵਾਨਾਂ ਨੇ ਆਸ਼ਾ ਰਾਣੀ ਦਾ ਬੈਗ ਖੋਹ ਲਿਆ ਅਤੇ ਮੌਕੇ 'ਤੇ ਫਰਾਰ ਹੋ ਗਏ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾਂ ਮਿਲਦੇ ਹੀ ਥਾਣਾ ਗਿੱਦੜਬਾਹਾ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਕੈਮਸਨ ਇੰਸਟੀਚਿਊਟ ਵਿਖੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਪਰ ਪੁਲਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਦਾ ਪਤਾ ਲਗਾਉਣ 'ਚ ਕਾਮਯਾਬ ਨਾ ਹੋ ਸਕੀ।
ਰੇਤ ਨਾਲ ਭਰੇ ਟਿੱਪਰ-ਟਰੱਕ ਦੇ ਹੇਠਾਂ ਆਇਆ ਨੌਜਵਾਨ, ਮੌਕੇ 'ਤੇ ਮੌਤ
NEXT STORY