ਅੰਮ੍ਰਿਤਸਰ (ਅਵਦੇਸ਼): ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਪਿੰਡ ਰਾਜਾ ਤਾਲ ਵਿਚ ਪੈਟਰੋਲ ਪੰਪ ਤੋਂ ਦਿਨ ਦਹਾੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਮੋਟਰਸਾਈਕਲ ਸਵਾਰ ਲੁਟੇਰੇ ਇਕ ਪੈਟਰੋਲ ਪੰਪ 'ਤੇ ਗੋਲ਼ੀ ਚਲਾ ਕੇ ਕਰਿੰਦ ਤੋਂ ਨਕਦੀ ਖੋਹ ਕੇ ਲੈ ਗਏ।
ਇਹ ਖ਼ਬਰ ਵੀ ਪੜ੍ਹੋ - NDA ਦੀ ਮੀਟਿੰਗ 'ਚ PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ; ਵਿਰੋਧੀਆਂ ਦੇ ਗੱਠਜੋੜ 'ਤੇ ਵੀ ਵਿੰਨ੍ਹੇ ਨਿਸ਼ਾਨੇ
ਜਾਣਕਾਰੀ ਮੁਤਾਬਕ ਮੰਗਲਵਾਰ ਦੁਪਹਿਰ 3.30 ਵਜੇ ਦੇ ਕਰੀਬ ਰਾਜਾ ਤਾਲ ਫਿਲਿੰਗ ਸਟੇਸ਼ਨ 'ਤੇ 2 ਮੋਟਰਸਾਈਕਲ ਸਵਾਰ ਲੁਟੇਰੇ ਆਏ। ਉਨ੍ਹਾਂ ਨੇ ਗੋਲ਼ੀ ਚਲਾ ਕੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਲੁੱਟ ਲਈ। ਪੈਟਰੋਲ ਪੰਪ ਦੇ ਕਰਿੰਦੇ ਰਾਮ ਨਾਰਾਇਣ ਨੇ ਦੱਸਿਆ ਦੁਪਹਿਰ ਵੇਲੇ 2 ਨੌਜਵਾਨ ਪੈਟਰੋਲ ਪੰਪ 'ਤੇ ਆਏ ਅਤੇ ਬੰਦੂਕ ਦੀ ਨੋਕ 'ਤੇ ਉਸ ਤੋਂ ਨਕਦੀ ਖੋਹ ਕੇ ਲੈ ਗਏ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਲਾਲ ਰੰਗ ਦੇ ਮੋਟਰਸਾਈਕਲ 'ਤੇ ਸਵਾਰ ਸਨ। ਲੁੱਟ ਮਗਰੋਂ ਉਹ ਅਟਾਰੀ ਤੋਂ ਤਰਨਤਾਰਨ ਵੱਲ ਚਲੇ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ’ਚ IAS ਅਧਿਕਾਰੀ ਪੋਪਲੀ ਦਾ 2 ਦਿਨਾ ਰਿਮਾਂਡ ਲਿਆ
NEXT STORY