ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਦੇ ਗੱਠਜੋੜ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਹੜੇ ਵੀ ਗੱਠਜੋੜ 'ਨਕਾਰਾਤਮਕਤਾ' ਦੇ ਨਾਲ ਬਣੇ, ਉਹ ਕਦੀ ਸਫ਼ਲ ਨਹੀਂ ਹੋ ਪਾਏ। ਉਨ੍ਹਾਂ ਕਿਹਾ ਕਿ NDA ਦਾ ਗਠਨ ਦੇਸ਼ ਵਿਚ ਸਿਆਸੀ ਸਥਿਰਤਾ ਲਿਆਉਣ ਲਈ ਹੋਇਆ ਸੀ। ਪ੍ਰਕਾਸ਼ ਸਿੰਘ ਬਾਦਲ, ਬਾਲਾਸਾਹਿਬ ਠਾਕਰੇ, ਅਜੀਤ ਸਿੰਘ, ਸ਼ਰਦ ਯਾਦਵ ਜਿਹੇ ਆਗੂਆਂ ਨੇ NDA ਨੂੰ ਅਕਾਰ ਦੇਣ ਵਿਚ ਯੋਗਦਾਨ ਦਿੱਤਾ। ਇਹ ਅਟਲ ਬਿਹਾਰੀ ਵਾਜਪਾਈ ਦੀ ਵਿਰਾਸਤ ਹੈ, ਲਾਲਕ੍ਰਿਸ਼ਨ ਅਡਵਾਨੀ ਨੇ ਵੀ ਇਸ ਨੂੰ ਅਕਾਰ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਤੇ ਉਹ ਸਾਡਾ ਲਗਾਤਾਰ ਮਾਰਗਦਰਸ਼ਨ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਬਾਰਿਸ਼ ਕਾਰਨ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਨੂੰ ਪਹੁੰਚਿਆ ਭਾਰੀ ਨੁਕਸਾਨ
NDA ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਜਦੋਂ ਗੱਠਜੋੜ ਸੱਤਾ ਦੀ ਮਜਬੂਰੀ ਦਾ ਹੋਵੇ, ਜਦੋਂ ਗੱਠਜੋੜ ਭ੍ਰਿਸ਼ਟਾਚਾਰ ਦੀ ਨੀਅਤ ਨਾਲ ਹੋਵੇ, ਜਦੋਂ ਗੱਠਜੋੜ ਪਰਿਵਾਰਵਾਦ ਦੀ ਨੀਤੀ 'ਤੇ ਅਦਾਰਤ ਹੋਵੇ, ਜਦੋਂ ਗੱਠਜੋੜ ਜਾਤੀਵਾਦ ਤੇ ਖੇਤਰਵਾਦ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੋਵੇ, ਤਾਂ ਅਜਿਹਾ ਗੱਠਜੋੜ ਦੇਸ਼ ਦਾ ਬਹੁਤ ਨੁਕਸਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿਆਸੀ ਗੱਠਜੋੜਾਂ ਦੀ ਇਕ ਲੰਬੀ ਪਰੰਪਰਾ ਰਹੀ ਹੈ, ਪਰ ਜਿਹੜੇ ਵੀ ਗੱਠਜੋੜ ਨਕਾਰਾਤਮਕਤਾ ਦੇ ਨਾਲ ਬਣੇ, ਉਹ ਕਦੀ ਵੀ ਸਫ਼ਲ ਨਹੀਂ ਹੋ ਪਾਏ। ਕਾਂਗਰਸ ਨੇ 90 ਦੇ ਦਹਾਕੇ ਵਿਚ ਦੇਸ਼ ਵਿਚ ਅਸਥਿਰਤਾ ਲਿਆਉਣ ਲਈ ਗੱਠਜੋੜਾਂ ਦੀ ਵਰਤੋਂ ਕੀਤੀ ਤੇ ਸਰਕਾਰਾਂ ਬਣਾਈਆਂ ਤੇ ਵਿਗਾੜੀਆਂ। ਉਨ੍ਹਾਂ ਕਿਹਾ ਕਿ 1988 ਵਿਚ NDA ਦਾ ਗਠਨ ਹੋਇਆ, ਪਰ ਇਸ ਦਾ ਟੀਚਾ ਸਿਰਫ਼ ਸਰਕਾਰਾ ਬਣਾਉਣਾ ਤੇ ਸੱਤਾ ਹਾਸਲ ਕਰਨਾ ਨਹੀਂ ਸੀ। ਇਹ ਕਿਸੇ ਦੇ ਵਿਰੋਧ ਵਿਚ ਨਹੀਂ ਬਣਿਆ ਸੀ, ਕਿਸੇ ਨੂੰ ਸੱਤਾ 'ਚੋਂ ਹਟਾਉਣ ਲਈ ਨਹੀਂ ਬਣਿਆ ਸੀ।
ਇਹ ਖ਼ਬਰ ਵੀ ਪੜ੍ਹੋ - ਮਾਨ ਸਰਕਾਰ ਨੇ ਪੈਨਸ਼ਨਾਂ ਵਧਾਉਣ ਦਾ ਕੀਤਾ ਐਲਾਨ, ਇਸ ਤਾਰੀਖ਼ ਤੋਂ ਮਿਲਣਗੇ 11 ਹਜ਼ਾਰ ਰੁਪਏ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ NDA ਦਾ ਗਠਨ ਦੇਸ਼ ਵਿਚ ਸਥਿਰਤਾ ਲਿਆਉਣ ਲਈ ਹੋਇਆ ਸੀ। ਜਦੋਂ ਕਿਸੇ ਦੇਸ਼ ਵਿਚ ਇਕ ਸਥਿਰ ਸਰਕਾਰ ਹੁੰਦੀ ਹੈ ਤਾਂ ਦੇਸ਼ ਦਲੇਰੀ ਭਰੇ ਫ਼ੈਸਲੇ ਲੈਂਦਾ ਹੈ ਜੋ ਦੇਸ਼ ਦੇ ਫਲਸਫੇ ਨੂੰ ਬਦਲ ਦਿੰਦਾ ਹੈ। ਹਾਲ ਹੀ ਵਿਚ NDA ਦੇ ਗਠਨ ਦੇ 25 ਸਾਲ ਪੂਰੇ ਹੋਏ ਹਨ ਤੇ 25 ਸਾਲ ਵਿਕਾਸ ਤੇ ਖੇਤਰੀ ਇੱਛਾਵਾਂ ਦੀ ਪੂਰਤੀ ਦੇ ਰਹੇ ਹਨ। NDA ਦਾ ਮਤਲਬ ਸੂਬਿਆਂ ਦੇ ਵਿਕਾਸ ਰਾਹੀਂ ਦੇਸ਼ ਦਾ ਵਿਕਾਸ ਹੈ। NDA ਵਿਚ N - New India, D - Development, A - Aspiration ਲਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BSF ਜਵਾਨ ਨੇ ਖ਼ੁਦ ਨੂੰ ਮਾਰੀ ਗੋਲ਼ੀ, 3 ਦਿਨ ਪਹਿਲਾਂ ਹੀ ਕੱਟ ਕੇ ਆਇਆ ਸੀ ਛੁੱਟੀ
NEXT STORY