ਭੋਗਪੁਰ(ਰਾਣਾ)— ਦੋ ਬਾਈਕ ਸਵਾਰਾਂ ਵੱਲੋਂ ਦਿਨ-ਦਿਹਾੜੇ ਇਕ ਨੌਜਵਾਨ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਭੋਗਪੁਰ ਦੇ ਨਜ਼ਦੀਕੀ ਪਿੰਡ ਰੋਹਜੜੀ ਤੋਂ ਸ਼ਾਮ ਲੋਕਾਂ ਨੂੰ ਵਿੱਤੀ ਸਹਾਇਤਾ ਕਰਕੇ ਆਦਿ ਉਪਲੱਬਧ ਕਰਵਾਉਣ ਵਾਲੇ ਕੰਪਨੀ ਜਨ ਕਲਿਆਣ ਦੇ ਇਕ ਮੁਲਾਜ਼ਮ ਰੋਹਿਤ ਤੋਂ ਨਕਾਬਪੋਸ਼ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਡੇਢ ਲੱਖ ਰੁਪਏ ਲੁੱਟ ਲਏ। ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਕਤ ਕੰਪਨੀ ਦੇ ਮੁਲਾਜ਼ਮ ਰੋਹਿਤ ਨਾਲ ਉਸ ਦੇ ਮੋਬਾਇਲ ਨੰਬਰ 'ਤੇ ਵਾਰ-ਵਾਰ ਜਗ ਬਾਣੀ ਵੱਲੋਂ ਸੰਪਰਕ ਕੀਤਾ ਪਰ ਉਸ ਨਾਲ ਸਪੰਰਕ ਨਹੀਂ ਹੋ ਸਕਿਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਲੁਟੇਰੇ ਉਥੋਂ ਮੌਕੇ ਤੋਂ ਫਰਾਰ ਹੋ ਗਏ।
ਮਾਮਲਾ ਵਿਆਹ ਸਮਾਗਮ 'ਚ ਚੱਲੀ ਗੋਲੀ ਕਾਰਨ ਹੋਈ ਬੱਚੇ ਦੀ ਮੌਤ ਦਾ : ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
NEXT STORY