ਲੁਧਿਆਣਾ(ਵਿਪਨ)—ਅੰਬਾਲਾ ਡਿਵੀਜ਼ਨ ਦੇ ਸਟੇਸ਼ਨ ਵਿਚ ਰੇਲਵੇ ਟਰੈਕ ਉੱਤੇ ਕੰਮ ਦੇ ਚਲਦਿਆਂ ਅੱਜ ਬੁੱਧਵਾਰ ਨੂੰ ਕਈ ਰੇਲ ਗੱਡੀਆਂ ਦੇ ਰੂਟਾਂ ਨੂੰ ਬਦਲ ਦਿੱਤਾ ਗਿਆ ਹੈ।
ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਬਾਲਾ ਡਿਵੀਜ਼ਨ ਦੇ ਅਧੀਨ ਪੈਂਦੇ ਚਾਵਾਪੈਲ ਅਤੇ ਸਰਹਿੰਦ ਸਟੇਸ਼ਨ ਦੇ ਵਿਚਕਾਰ ਟੀ. ਆਰ. ਟੀ. ਕੰਮ ਹੋ ਰਿਹਾ ਹੈ। ਜਿਸ ਕਾਰਨ ਰੇਲ ਗੱਡੀ ਨੰਬਰ-22430 ਪਠਾਨਕੋਟ-ਦਿੱਲੀ ਸੁਪਰਫਾਸਟ ਅਤੇ ਰੇਲ ਗੱਡੀ ਨੰਬਰ-15656 ਕਟਰਾ-ਕਮਾਖਿਆ ਐਕਸਪ੍ਰੈਸ ਰੇਲ ਗੱਡੀ ਦਾ 12 ਜੁਲਾਈ ਬੁੱਧਵਾਰ ਨੂੰ ਰੂਟ ਬਦਲ ਕੇ ਸਾਹਨੇਵਾਲ-ਸਰਹਿੰਦ-ਅੰਬਾਲਾ ਦੀ ਥਾਂ ਸਾਹਨੇਵਾਲ-ਚੰਡੀਗੜ੍ਹ-ਅੰਬਾਲਾ ਕੀਤਾ ਗਿਆ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਰੇਲ ਗੱਡੀਆਂ ਵਿਚ ਸਫਰ ਕਰਨ ਤੋਂ ਪਹਿਲਾਂ ਅਧਿਕਾਰੀਆਂ ਜਾਂ ਵੈਬਸਾਈਟ ਤੋਂ ਇਸਦੇ ਪ੍ਰਤੀ ਸਾਰੀ ਜਾਣਕਾਰੀ ਹਾਸਲ ਕਰ ਲੈਣ।
ਭਿਆਨਕ ਬੀਮਾਰੀ ਦੀ ਲਪੇਟ 'ਚ ਆਇਆ ਇਹ ਪਿੰਡ, ਦਹਿਸ਼ਤ 'ਚ ਹਨ ਲੋਕ (ਤਸਵੀਰਾਂ)
NEXT STORY