ਲੁਧਿਆਣਾ (ਮੁੱਲਾਂਪੁਰੀ)- ਮਹਾਨਗਰ ਲੁਧਿਆਣੇ ’ਚ ਲੋਕ ਸਭਾ ਸੀਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੜੇ ਗੰਭੀਰ ਦੱਸੇ ਜਾ ਰਹੇ ਹਨ। ਭਾਂਵੇ ਉਨ੍ਹਾਂ ਨੇ ਇਕ ਸਾਲ ਪਹਿਲਾ ਕਾਕੇ ਸੂਦ ਦਾ ਐਲਾਨ ਕਰ ਦਿੱਤਾ ਸੀ ਅਤੇ ਕਾਕਾ ਸੂਦ ਸਰਗਰਮ ਵੀ ਦਿਖਾਈ ਦੇ ਰਹੇ ਹਨ ਪਰ ਹੁਣ 2 ਤਰੀਕ ਨੂੰ ਚੰਡੀਗੜ੍ਹ ਅਕਾਲੀ ਦਲ ਨੇ ਨਵੇਂ ਉਮੀਦਵਾਰ ਦੀ ਚੋਣ ਲਈ ਜਾਂ ਹੋਰ ਫ਼ੈਸਲੇ ਬਾਰੇ ਮੀਟਿੰਗ ਸੱਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲ ਸਕਦੇ ਨੇ ਸਿਆਸੀ ਸਮੀਕਰਨ, 'ਆਪ'-ਕਾਂਗਰਸ ਤੇ ਅਕਾਲੀ-ਭਾਜਪਾ ਵਿਚਾਲੇ ਹੋ ਸਕਦੈ ਗੱਠਜੋੜ!
ਇਸ ਬਾਰੇ ਸੂਤਰਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਰਾਮਗੜ੍ਹੀਏ ਭਾਈਚਾਰੇ ਨਾਲ ਜੁੜੇ ਤੇ ਸਾਬਕਾ ਚੇਅਰਮੈਨ ਰਹੇ ਜਗਬੀਰ ਸਿੰਘ ਸੋਖੀ ਦੀਆਂ ਰਿਪੋਰਟਾਂ ਵੀ ਪਾਰਟੀ ਦਫ਼ਤਰ ਮੰਗਵਾ ਲਈਆਂ ਹਨ ਕਿਉਂਕਿ ਸੋਖੀ ਜਿੱਥੇ ਇੰਡਸਟਰੀ ਨਾਲ ਜੁੜੇ ਹੋਏ ਹਨ, ਉੱਥੇ ਹੀ ਰਾਮਗੜ੍ਹੀਆ ਭਾਈਚਾਰੇ ਅਤੇ ਸਿੱਖ ਭਾਈਚਾਰੇ ਨਾਲ ਹੋਣ ਦੇ ਚੱਲਦੇ ਉਨ੍ਹਾਂ ਦੇ ਨਾਮ ਬਾਰੇ ਮਹਾਨਗਰ ’ਚ ਬੈਠੇ 4 ਵੱਡੇ ਅਕਾਲੀ ਨੇਤਾਵਾਂ ਨੇ ਵੀ ਹਾਂ ਵਿਚ ਹਾਂ ਮਿਲਾਉਣਾ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ
ਬਾਕੀ ਭਲਕੇ ਹੋਣ ਵਾਲੀ ਮੀਟਿੰਗ ਵਿਚ ਸਾਰੀ ਗੱਲ ਤੈਅ ਹੋ ਜਾਵੇਗੀ ਕਿ ਲੁਧਿਆਣੇ ਦੇ ਮੈਦਾਨ ’ਚੋਂ ਰਸਮੀ ਤੌਰ ’ਤੇ ਕਿਸਦੇ ਨਾਂ ਦਾ ਐਲਾਨ ਕਰਦੇ ਹਨ। ਹਾਲ ਦੀ ਘੜੀ ਕਾਕਾ ਸੂਦ, ਰਣਜੀਤ ਸਿੰਘ ਢਿੱਲੋਂ ਅਤੇ ਹੁਣ ਜਗਵੀਰ ਸੋਖੀ ਦਾ ਨਾਂ ਵੀ ਬੋਲਣ ਲੱਗ ਪਿਆ ਹੈ, ਜਦੋਂ ਕਿ ਇਸ ਤੋਂ ਪਹਿਲਾ ਸ਼ਰਨਜੀਤ ਸਿੰਘ ਢਿੱਲੋਂ ਦੇ ਨਾਂ ਦੀ ਵੀ ਖ਼ੂਬ ਚਰਚਾ ਹੋ ਰਹੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਝਟਕਾ, ਪੰਜਾਬ 'ਚ ਅੱਜ ਤੋਂ ਮਹਿੰਗੀ ਖ਼ਰੀਦਣੀ ਪਵੇਗੀ ਸ਼ਰਾਬ
NEXT STORY