ਤਰਨਤਾਰਨ (ਰਮਨ ਚਾਵਲਾ) : ਬੀਤੇ ਸ਼ਨੀਵਾਰ ਪਿੰਡ ਬਨਵਾਲੀਪੁਰ ਦੀ ਨਿਵਾਸੀ ਨਵਰੂਪ ਕੌਰ ਜਦੋਂ ਆਪਣੇ ਘਰ ਜਾਣ ਲਈ ਰਸੂਲਪੁਰ ਨਹਿਰਾਂ ਅੱਡੇ ਉੱਪਰ ਆਟੋ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਨਵਰੂਪ ਦੇ ਪਿੰਡ ਦੇ ਅਰਜਨ ਸਿੰਘ ਨਾਮਕ ਵੱਲੋਂ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਗਈ ਸੀ। ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਬੀਤੇ ਕੱਲ੍ਹ ਸ਼ਾਮ ਨਵਰੂਪ ਕੌਰ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਮ ਤੋੜ ਦਿੱਤਾ। ਜੋ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ। ਇੱਥੇ ਦੱਸਣਯੋਗ ਹੈ ਕਿ ਨਵਰੂਪ ਕੌਰ ਉਮਰ 23 ਸਾਲ ਪੁੱਤਰੀ ਮੰਗਲ ਸਿੰਘ ਨਿਵਾਸੀ ਪਿੰਡ ਬਨਵਾਲੀਪੁਰ ਜੋ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਘਰ ਦੇ ਹਾਲਾਤ ਨੂੰ ਸੁਧਾਰਨ ਦੇ ਮਕਸਦ ਨਾਲ ਤਰਨਤਾਰਨ ਦੇ ਇਕ ਸੈਲੂਨ ਵਿਚ ਕਰੀਬ 10 ਦਿਨ ਪਹਿਲਾਂ ਹੀ ਨੌਕਰੀ ਕਰਨ ਲੱਗੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਨਵਰੂਪ ਕੌਰ ਜਦੋਂ ਸ਼ਨੀਵਾਰ ਸੈਲੂਨ ਤੋਂ ਆਪਣੇ ਪਿੰਡ ਘਰ ਪਰਤਣ ਲਈ ਨੈਸ਼ਨਲ ਹਾਈਵੇਅ ਉੱਪਰ ਮੌਜੂਦ ਪਿੰਡ ਰਸੂਲਪੁਰ ਨਹਿਰਾਂ ਅੱਡੇ ਉੱਪਰ ਆਟੋ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਇਸ ਦੌਰਾਨ ਉਸੇ ਪਿੰਡ ਦੇ ਅਰਜਨ ਸਿੰਘ ਨਾਮਕ ਵਿਅਕਤੀ ਵੱਲੋਂ ਆਪਣੇ ਇਕ ਹੋਰ ਸਾਥੀ ਨਾਲ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਸ਼ਰੇਆਮ ਸਿਰ ਵਿਚ ਗੋਲੀ ਮਾਰ ਦਿੱਤੀ ਗਈ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਹਾਲਤ ਵਿਚ ਜਦੋਂ ਨਵਰੂਪ ਕੌਰ ਨੂੰ ਤਰਨਤਾਰਨ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਪਰਿਵਾਰ ਵੱਲੋਂ ਨਵਰੂਪ ਨੂੰ ਮ੍ਰਿਤਕ ਸਮਝ ਲਿਆ ਗਿਆ ਸੀ ਜਿਸ ਤੋਂ ਬਾਅਦ ਇਕ ਆਸ ਨੂੰ ਲੈ ਕੇ ਦੇਰ ਰਾਤ ਜਦੋਂ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਲਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਜਿੰਦਾ ਦੱਸਿਆ। ਹਾਲਤ ਜ਼ਿਆਦਾ ਗੰਭੀਰ ਵੇਖਦੇ ਹੋਏ ਡਾਕਟਰਾਂ ਵੱਲੋਂ ਨਵਰੂਪ ਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਰਾਹਤ, ਹਾਈਵੇਅ ਤੋਂ ਪੂਰੀ ਤਰ੍ਹਾਂ ਹਟਾਇਆ ਜਾਵੇਗਾ ਇਹ ਟੋਲ ਪਲਾਜ਼ਾ
ਬੀਤੇ ਕੱਲ ਨਵਰੂਪ ਕੌਰ ਜੋ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ ਨੇ ਦਮ ਤੋੜ ਦਿੱਤਾ। ਨਵਰੂਪ ਕੌਰ ਦੇ ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਦੇਹਾਂਤ ਬੀਤੇ ਕੱਲ ਹੋ ਗਿਆ ਹੈ। ਜਿਸ ਦਾ ਪੋਸਟਮਾਰਟਮ ਸਿਵਲ ਹਸਪਤਾਲ ਤਰਨਤਾਰਨ ਵਿਚ ਪੁਲਸ ਵੱਲੋਂ ਕਰਵਾਇਆ ਜਾ ਰਿਹਾ ਹੈ। ਮੰਗਲ ਸਿੰਘ ਪਿਤਾ ਅਤੇ ਮਾਂ ਕੰਵਲਜੀਤ ਕੌਰ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਨੇ ਨਵਰੂਪ ਕੌਰ ਕਾਤਲ ਅਰਜਨ ਸਿੰਘ ਅਤੇ ਉਸਦੇ ਸਾਥੀ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਸਬੰਧੀ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨ ਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਨਾਭਾ : ਪਲਾਂ 'ਚ ਉਜੜ ਗਿਆ ਪਰਿਵਾਰ, ਪੁੱਤ ਦੀ ਮੌਤ ਦੇ ਸਦਮੇ 'ਚ ਮਾਂ ਨੇ ਵੀ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੱਕਾਂ ਵਾਲੇ ਰੋਜ਼ਾਨਾ ਕਰਦੇ ਨੇ ਘੰਟਿਆਂਬੱਧੀ ਜਾਮ! ਬੇਵੱਸ ਹੋਇਆ ਪ੍ਰਸ਼ਾਸਨ
NEXT STORY