ਅੰਮ੍ਰਿਤਸਰ (ਸਰਬਜੀਤ) : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਰਮੀਤ ਸਿੰਘ ਸਲੂਜਾ ਨੂੰ ਸ਼ਿਕਾਗੋ ਓਪਨ ਯੂਨੀਵਰਸਿਟੀ ਯੂਐੱਸਏ ਵੱਲੋਂ ਡਾਕਟਰੇਟ ਦੀ ਡਿਗਰੀ ਮਿਲਣ 'ਤੇ ਜਿੱਥੇ ਸਿੱਖ ਜਗਤ ਦਾ ਮਾਣ ਸਨਮਾਨ ਵਧਿਆ ਹੈ, ਉੱਥੇ ਹੀ ਸਲੂਜਾ ਸਿੱਖ ਨੌਜਵਾਨਾਂ ਲਈ ਇੱਕ ਪ੍ਰੇਰਨਾਸਰੋਤ ਬਣ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਨਗਰੀ ਪਹੁੰਚੇ ਹਰਮੀਤ ਸਿੰਘ ਸਲੂਜਾ ਦਾ ਸਨਮਾਨ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ, ਸਾਬਕਾ ਕੌਂਸਲਰ ਜਰਨੈਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਨੇ ਆਖਿਆ ਕਿ ਹਰਮੀਤ ਸਿੰਘ ਸਲੂਜਾ ਲੋਕ ਭਲਾਈ ਦੇ ਕਾਰਜ ਅਤੇ ਲੋੜਵੰਦਾਂ ਦੀ ਮਦਦ ਕਰਨਾ ਆਪਣਾ ਧਰਮ ਅਤੇ ਕਰਮ ਸਮਜਦੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਮਿਲ ਕੇ ਵੱਖ-ਵੱਖ ਸਕੂਲਾਂ ਵਿੱਚ ਕੈਂਪ ਲਗਾ ਕਰਕੇ ਬੱਚਿਆਂ ਨੂੰ ਵਾਤਾਵਰਨ, ਸਿੱਖਿਆ ਅਤੇ ਸਾਫ਼ ਸਫ਼ਾਈ ਵੱਲ ਪ੍ਰੇਰਿਆ ਹੈ। ਉਨ੍ਹਾਂ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਵੱਖ-ਵੱਖ ਧਰਮ ਅਸਥਾਨਾਂ 'ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾ ਕੇ ਬੱਚਿਆਂ ਨੂੰ ਧਰਮ, ਜਾਤ-ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਦੀ ਸੇਧ ਤੇ ਚੱਲਣ ਲਈ ਵੀ ਪ੍ਰੇਰਿਆ ਅਤੇ ਇਸ ਤੋਂ ਪਹਿਲਾਂ ਕੋਵਿਡ-19 ਸਮੇਂ ਦੌਰਾਨ ਸਮਾਜ ਦੇ ਹਰ ਵਰਗ ਲਈ ਸੇਵਾ ਕੀਤੀ। ਇਸ ਤੋਂ ਇਲਾਵਾ ਵੀ ਸਲੂਜਾ ਨੇ ਮੰਦਰ, ਮਸਜਿਦ, ਗੁਰਦੁਆਰੇ, ਚਰਚ ਹਰੇਕ ਧਾਰਮਿਕ ਅਸਥਾਨ ਨੂੰ ਸੈਨੀਟਾਈਜ਼ ਕਰਵਾਇਆ ਅਤੇ ਲੋੜਵੰਦਾਂ ਨੂੰ ਘਰੇਲੂ ਸਾਮਾਨ ਦੇ ਨਾਲ-ਨਾਲ ਲੰਗਰ ਪ੍ਰਸ਼ਾਦੇ ਤਿਆਰ ਕਰਕੇ ਮੁਹੱਈਆ ਕਰਵਾਏ।
ਇਹ ਵੀ ਪੜ੍ਹੋ : ਪੰਜਾਬ ਵਿਚ ਹੋ ਗਿਆ ਵੱਡਾ ਘਪਲਾ, ਪੂਰਾ ਮਾਮਲਾ ਜਾਣ ਉੱਡਣਗੇ ਹੋਸ਼
ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਅਤੇ ਧਾਰਮਿਕ ਅਸਥਾਨਾਂ ਤੇ ਕੋਵਿਡ ਟੀਕਾਕਰਨ ਦੇ ਕੈਂਪ ਲਗਵਾਏ। ਉਨਾਂ ਦੀ ਸਮਾਜ ਪ੍ਰਤੀ ਇਸ ਸੇਵਾ ਨੂੰ ਵੇਖਦਿਆਂ ਪਹਿਲਾਂ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਸਮੇਂ ਸਮੇਂ ਤੇ ਸਨਮਾਨਿਤ ਕੀਤਾ ਗਿਆ ਅਤੇ ਹੁਣ ਸ਼ਿਕਾਗੋ ਓਪਨ ਯੂਨੀਵਰਸਿਟੀ USA ਨੇ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਸਨਮਾਨ ਦੇ ਕੇ ਉਨ੍ਹਾਂ ਦੇ ਕੀਤੇ ਇੰਟਰਫੇਥ ਹਾਰਮੋਨੀ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਹਰਮੀਤ ਸਿੰਘ ਨੇ ਕਿਹਾ ਕਿ ਉਹ ਇਸ ਸਨਮਾਨ ਨੂੰ ਆਪਣੀ ਮਾਤਾ ਪਰਮਜੀਤ ਕੌਰ ਨੂੰ ਸਮਰਪਿਤ ਕਰਦੇ ਹਨ ਜਿਨ੍ਹਾਂ ਦੀਆ ਸਿੱਖਿਆਵਾਂ ਅਤੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਮੈਂ ਸਮਾਜ ਸੇਵਾ ਨੂੰ ਸਮਾਂ ਦੇ ਸਕਿਆ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਜੀਠੀਆ ਦੀ ਪਟੀਸ਼ਨ 'ਤੇ ਹਾਈ ਕੋਰਟ 'ਚ ਸੁਣਵਾਈ ਅੱਜ, ਖ਼ੁਦ ਦੀ ਗ੍ਰਿਫ਼ਤਾਰੀ ਨੂੰ ਦੱਸਿਆ ਗ਼ੈਰ-ਕਾਨੂੰਨੀ
NEXT STORY