ਸੰਗਰੂਰ (ਰਾਜੇਸ਼ ਕੋਹਲੀ) : ਐੱਮ. ਪੀਜ਼ ਵੱਲੋਂ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਪੰਜ ਸਾਲ ਪਹਿਲਾਂ ਕਈ ਪਿੰਡ ਗੋਦ ਲਏ ਗਏ ਸਨ। ਇਸੇ ਤਰ੍ਹਾਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪਿੰਡ 'ਬੇਨੜਾ' ਨੂੰ ਗੋਦ ਲਿਆ ਸੀ। ਇਸ ਪਿੰਡ ਦੇ ਵਿਕਾਸ ਲਈ ਭਗਵੰਤ ਮਾਨ ਨੇ ਗ੍ਰਾਂਟ ਤਾਂ ਦਿੱਤੀ ਹੈ ਪਰ ਵਿਕਾਸ ਦੀ ਨਜ਼ਰ ਤੋਂ ਇਹ ਪਿੰਡ ਇੰਨਾ ਉੱਨਤ ਨਹੀਂ ਹੋ ਸਕਿਆ, ਜਿੰਨਾ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਇਸ ਨੂੰ ਹੋਣਾ ਚਾਹੀਦਾ ਸੀ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿਕਾਸ ਲਈ ਭਗਵੰਤ ਮਾਨ ਨੇ ਐੱਮ. ਪੀ ਕੋਟੇ 'ਚੋਂ ਤਾਂ ਫੰਡ ਦਿੱਤੇ ਪਰ ਆਦਰਸ਼ ਗ੍ਰਾਮ ਯੋਜਨਾ ਤਹਿਤ ਇਸ ਪਿੰਡ ਵਿਚ ਕੰਮ ਨਹੀਂ ਹੋਏ। ਨਾ ਪਿੰਡ 'ਚ ਸੋਲਰ ਲਾਈਟਾਂ ਲੱਗੀਆਂ ਤੇ ਨਾ ਹੀ ਸੜਕਾਂ ਪੱਕੀਆਂ ਬਣੀਆਂ। ਪਿੰਡ ਵਿਚ ਪੁਲੀਆਂ ਦੀ ਸਮੱਸਿਆ ਵੀ ਵੱਡੀ ਸਮੱਸਿਆ ਹੈ, ਜਿਸ ਨੂੰ ਲੈ ਕੇ ਕੁਝ ਨਹੀਂ ਕੀਤਾ ਗਿਆ। ਫਿਲਹਾਲ ਬੇਨੜਾ ਪਿੰਡ ਦੇ ਲੋਕ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ ਪਰ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦਾ ਪਿੰਡ ਮਾਡਲ ਪਿੰਡ ਬਣੇ ਜੋ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਬਣ ਸਕਿਆ।
ਪਠਾਨਕੋਟ : 11ਵੀਂ ਦੇ ਵਿਦਿਆਰਥੀ 'ਤੇ ਐਸਿਡ ਅਟੈਕ
NEXT STORY