ਸੰਗਰੂਰ (ਰਾਕੇਸ਼)-ਨਗਰ ਕੌਂਸਲ ਭਦੌਡ਼ ਦੇ ਸਫਾਈ ਸੇਵਕ ਪੱਕੇ ਮੁਲਾਜ਼ਮ ਚਾਰ ਮਹੀਨਿਆਂ ਦੀ ਤਨਖਾਹ ਅਤੇ ਕੱਚੇ ਮੁਲਾਜ਼ਮਾਂ ਦੀ ਦੋ ਮਹੀਨਿਆਂ ਦੀ ਤਨਖਾਹ ਨਾ ਮਿਲਣ ਕਾਰਨ ਪਿਛਲੇ ਦੋ ਹਫਤਿਆਂ ਤੋਂ ਹਡ਼ਤਾਲ ’ਤੇ ਬੈਠੇ ਹਨ ਅਤੇ ਇਨ੍ਹਾਂ ’ਚੋਂ ਤਿੰਨ ਸਫਾਈ ਸੇਵਕ 31 ਜਨਵਰੀ ਨੂੰ ਭੁੱਖ ਹਡ਼ਤਾਲ ’ਤੇ ਬੈਠ ਗਏ। ਜਿਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਡੀ ਪੂਰੀ ਤਨਖਾਹ ਨਹੀਂ ਮਿਲਦੀ, ਓਨਾ ਚਿਰ ਅਸੀਂ ਇਸੇ ਤਰ੍ਹਾਂ ਭੁੱਖ ਹਡ਼ਤਾਲ ’ਤੇ ਬੈਠਾਂਗੇ ਨਗਰ ਕੌਂਸਲ ਭਦੌਡ਼ ਦੇ ਪ੍ਰਧਾਨ ਤੇ ਅੈੱਮ. ਸੀਜ਼ ਨੇ ਸਫਾਈ ਸੇਵਕਾਂ ਨਾਲ ਕੀਤੀ ਗੱਲਬਾਤ-ਅੱਜ ਨਗਰ ਕੌਂਸਲ ਭਦੌਡ਼ ਦੇ ਪ੍ਰਧਾਨ ਨਾਹਰ ਸਿੰਘ ਔਲਖ ਅਤੇ ਅਸ਼ੋਕ ਕੁਮਾਰ ਵਰਮਾ, ਗੋਕਲ ਸਿੰਘ ਸਹੋਤਾ, ਵਕੀਲ ਸਿੰਘ ਤੇ ਪਰਮਜੀਤ ਸਿੰਘ ਸੇਖੋਂ ਐੱਮ. ਸੀਜ਼ ਨੇ ਸਫਾਈ ਸੇਵਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਸੇਵਕਾਂ ਅਤੇ ਨਗਰ ਕੌਂਸਲ ਭਦੌਡ਼ ਦਾ ਮਾਹੌਲ ਕਾਰਜਸਾਧਕ ਅਫਸਰ ਗੁਰਚਰਨ ਸਿੰਘ ਨੇ ਖਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਧਰਨੇ ’ਤੇ ਬੈਠਾਉਣ ਵਾਲਾ ਵੀ ਓਹੀ ਹੈ। ਉਨ੍ਹਾਂ ਸਫਾਈ ਸੇਵਕਾਂ ਨੂੰ ਕਿਹਾ ਕਿ ਅਸੀਂ ਦੋ-ਦੋ ਮਹੀਨਿਆਂ ਦੀ ਵਿੱਤ ਕਮਿਸ਼ਨ ਫੰਡ ’ਚੋਂ ਪੈਸੇ ਕਢਵਾ ਕੇ ਤਨਖਾਹ ਦੇ ਦਿੰਦੇ ਹਾਂ ਤੇ ਬਾਕੀ ਦਾ ਰਹਿੰਦਾ ਬਕਾਇਆ ਵੀ ਜਲਦ ਤੋਂ ਜਲਦ ਜ਼ਿਲਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸੀ ਆਗੂ ਸਾਧੁੂ ਰਾਮ ਜਰਗਰ ਤੇ ਜਰਨੈਲ ਸਿੰਘ ਕਿਸਾਨ ਆਗੂ ਵੀ ਹਾਜ਼ਰ ਸਨ। ਕੀ ਕਹਿਣੈ ਸਫਾਈ ਸੇਵਕਾਂ ਦਾ-ਜਦੋਂ ਇਸ ਸਬੰਧੀ ਸਫਾਈ ਸੇਵਕਾਂ ਦੇ ਪ੍ਰਧਾਨ ਮੋਹਨ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਸਾਡੇ ਖਾਤਿਆਂ ’ਚ ਪਿਛਲੇ ਚਾਰ-ਚਾਰ ਮਹੀਨਿਆਂ ਦੀ ਤਨਖਾਹ ਨਹੀਂ ਪਾਈ ਜਾਂਦੀ, ਓਨਾ ਸਮਾਂ ਅਸੀਂ ਇਸੇ ਤਰ੍ਹਾਂ ਭੁੱਖ ਹਡ਼ਤਾਲ ’ਤੇ ਬੈਠਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਸਾਡੀ ਚਾਰ ਮਹੀਨਿਆਂ ਦੀ ਤਨਖਾਹ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਅਸੀਂ ਸੋਮਵਾਰ ਨੂੰ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਾਂਗੇ। ਕੀ ਕਹਿਣਾ ਹੈ ਜ਼ਿਲਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਾ: ਜਦੋਂ ਇਸ ਸਬੰਧੀ ਜ਼ਿਲਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਡਿਊਟੀ ਐੱਸ.ਡੀ.ਐੱਮ. ਸਾਹਿਬ ਦੀ ਲਗਾਈ ਹੋਈ ਹੈ, ਉਹ ਇਸ ਦਾ ਮਸਲਾ ਹੱਲ ਕਰਨਗੇ। ਕੀ ਕਹਿਣਾ ਹੈ ਤਪਾ ਦੇ ਅੈੱਸ. ਡੀ. ਐੱਮ. ਦਾ-ਜਦੋਂ ਇਸ ਸਬੰਧੀ ਅੈੱਸ.ਡੀ.ਐੱਮ.ਤਪਾ ਨਾਲ ਸੰਪਰਕ ਕਰਨਾ ਚਾਹਿਆਂ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਸਮਾਜ ਪ੍ਰਤੀ ਵਧੀਆ ਜ਼ਿੰਮੇਵਾਰੀ ਨਿਭਾਉਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਤ
NEXT STORY