ਸੰਗਰੂਰ (ਗਰਗ)-ਇੰਪਲਾਈਜ਼ ਫੈੱਡਰੇਸ਼ਨ ਪੀ. ਐੱਸ. ਪੀ. ਸੀ. ਐੱਲ ਕੇਸਰੀ ਝੰਡੇ ਵਾਲੀ ਜਥੇਬੰਦੀ ਦੀਆਂ ਸਬ-ਡਵੀਜ਼ਨ ਸ਼ਹਿਰੀ ਲਹਿਰਾ ਗਾਗਾ ਤੇ ਸਬ-ਡਵੀਜ਼ਨ ਦਿਹਾਤੀ ਲਹਿਰਾਗਾਗਾ ਦੀ ਸਾਂਝੀ ਮੀਟਿੰਗ 66 ਕੇ. ਵੀ. ਗਰਿੱਡ ਲਹਿਰਾਗਾਗਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸ਼ਹਿਰੀ ਸਬ-ਡਵੀਜ਼ਨ ਦੇ ਪ੍ਰਧਾਨ ਹਰਭਜਨ ਸਿੰਘ ਹਰਿਆਓਂ ਤੇ ਦਿਹਾਤੀ ਸਬ-ਡਵੀਜ਼ਨ ਦੇ ਪ੍ਰਧਾਨ ਲੀਲਾ ਸਿੰਘ ਢੀਂਡਸਾ ਨੇ ਕੀਤੀ, ਜਿਸ ’ਚ ਬੋਲਦਿਆਂ ਸੁਬਾਈ ਆਗੂ ਪੂਰਨ ਸਿੰਘ ਖਾਈ ਤੇ ਰਾਮ ਚੰਦਰ ਸਿੰਘ ਖਾਈ ਨੇ ਦੱਸਿਆ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਵਿਰੋਧ ’ਚ ਸਾਰੇ ਪੰਜਾਬ ’ਚ ਡਵੀਜ਼ਨ ਦਫਤਰਾਂ ਵਿਖੇ ਅੱਜ 25 ਫਰਵਰੀ ਤੋਂ 5 ਮਾਰਚ ਤੱਕ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਤਹਿਤ ਲਹਿਰਾਗਾਗਾ ਡਵੀਜ਼ਨ ਵਿਖੇ 27 ਫਰਵਰੀ ਨੂੰ ਡਵੀਜ਼ਨ ਪੱਧਰ ਦਾ ਧਰਨਾ ਦਿੱਤਾ ਜਾਵੇਗਾ ਅਤੇ 12 ਮਾਰਚ ਨੂੰ ਪਟਿਆਲਾ ਹੈੱਡ ਆਫਿਸ ਵਿਖੇ ਕਾਲੇ ਚੋਗੇ ਪਾ ਕੇ ਰੋਸ ਧਰਨਾ ਦਿੱਤਾ ਜਾਵੇਗਾ ਕਿਉਂਕਿ ਪੰਜਾਬ ’ਚ ਕੈਪਟਨ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਕਿ ਚਾਰ ਹਫਤਿਆਂ ’ਚ ਨਸ਼ਾ ਮੁਕਤ ਪੰਜਾਬ ਕਰ ਦਿੱਤਾ ਜਾਵੇਗਾ, ਘਰ-ਘਰ ਨੌਕਰੀ ਦਿੱਤੀ ਜਾਵੇਗੀ, ਸਾਰੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇਗਾ, ਮੁਲਾਜ਼ਮਾਂ ਦੇ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣਗੇ, ਸਾਲ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਕੰਟਰੈਕਟ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇਗਾ, ਬਿਜਲੀ ਮੁਲਾਜ਼ਮਾਂ ਦੇ ਪੇ-ਬੈਂਡ ਸਮੇਤ ਸਾਰੇ ਮਸਲਿਆਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ ਪਰ ਪੰਜਾਬ ਸਰਕਾਰ ਨੇ ਸਾਰੇ ਵਾਅਦਿਆਂ ਤੋਂ ਮੂੰਹ ਮੋਡ਼ ਰੱਖਿਆ ਹੈ। ਮੁਲਾਜ਼ਮਾਂ ਲਈ ਸਾਲਾਨਾ ਬਜਟ ’ਚ ਇਕ ਧੇਲਾ ਵੀ ਨਹੀਂ ਰੱਖਿਆ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ. ਏ. ਦਾ ਬਕਾਇਆ ਤੇ ਡੀ. ਏ. ਦੀਆਂ ਕਿਸ਼ਤਾਂ ਦੇਣ ਦੀ ਕੋਈ ਗੱਲ ਨਹੀਂ ਹੋ ਰਹੀ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਉਪਰੋਕਤ ਸਾਰੇ ਮਸਲਿਆਂ ਨੂੰ ਤੁਰੰਤ ਹੱਲ ਕੀਤਾ ਜਾਵੇ, ਨਹੀਂ ਫਿਰ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ’ਚ ਸਮੁੱਚੇ ਮੈਂਬਰਾਂ ਤੋਂ ਇਲਾਵਾ ਸੁਖਚੈਨ ਸਿੰਘ, ਬਲਵਿੰਦਰਪਾਲ ਕੌਸ਼ਿਕ, ਗੁਰਛੈਬਰ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ ਪਸੋਰ, ਖੁਸ਼ਦੀਪ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ ਗਿਦਡ਼ਿਆਣੀ, ਸੀਤਾਰਾਮ, ਹਰਦੀਪ ਸਿੰਘ ਘੋਡ਼ੇਨਬ, ਹਰਵਿੰਦਰ ਸਿੰਘ ਮੋਜੋਵਾਲ, ਬਿੱਲੂ ਰਾਮ ਛਾਜਲੀ ਅਤੇ ਹੋਰ ਕਈ ਆਗੂ ਵੀ ਹਾਜ਼ਰ ਸਨ।
ਰਵਿੰਦਰ ਸਿੰਘ ਚੀਮਾ ਦੇ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਸਵਾਗਤੀ ਸਮਾਰੋਹ
NEXT STORY