ਸੰਗਰੂਰ (ਅੱਤਰੀ, ਸੋਢੀ)-ਬੀਤੀ ਸ਼ਾਮ ਲੋਕ ਭਲਾਈ ਸਭਾ ਨਾਭਾ ਵਲੋਂ ਇੱਥੇ ਪੁਰਾਣੇ ਬੱਸ ਸਟੈਂਡ ਨੇਡ਼ੇ ਸ਼ਰਾਬ ਦੇ ਠੇਕੇ ਸਾਹਮਣੇ ਮੁਫਤ ਕਿਤਾਬਾਂ ਵੰਡ ਕੇ ਵਾਤਾਵਰਣ ਨੂੰ ਬਚਾਉਣ, ਪਲਾਸਟਿਕ ਦੀ ਵਰਤੋ ਨਾ ਕਰਨ, ਧਰਤੀ ਨੂੰ ਬਚਾਉਣ ਅਤੇ ਰੁੱਖ ਲਾਉਣ ਦਾ ਸੁਨੇਹਾ ਦਿੱਤਾ ਗਿਆ। ਸਭਾ ਦੇ ਆਗੂ ਸੁਖਦੀਪ ਸਿੰਘ ਨੇ ਦੱਸਿਆ ਕਿ ਠੇਕੇ ’ਤੇ ਸ਼ਰਾਬ ਲੈਂਦੇ ਲੋਕ ਅਤੇ ਰਾਹੀਗਰ ਸਭ ਹੈਰਾਨ ਹੋ ਕੇ ਵੇਖ ਰਹੇ ਸਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਤੇ ਬਜ਼ੁਰਗਾਂ ਨੇ ਸਭਾ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਰਾਬ ਪੀਣੀ ਮਾਡ਼ੀ ਹੈ, ਸਭ ਨੇ ਖੁਸ਼ੀ ਨਾਲ ਕਿਤਾਬਾਂ ਵੀ ਲਈਆਂ ਅਤੇ ਸ਼ਰਾਬ ਨਾ ਪੀਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਕ ਨੌਜਵਾਨ ਠੇਕੇ ’ਤੇ ਸ਼ਰਾਬ ਲੈਣ ਲਈ ਗਿਆ, ਪਰ ਉਹ ਕਿਤਾਬ ਲੈ ਕੇ ਬਿਨਾਂ ਸ਼ਰਾਬ ਲਏ ਚਲਿਆ ਗਿਆ। ਡਿਊਟੀ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਨੌਜਵਾਨਾਂ ਨੇ ਸਾਡੇ ਨਾਲ ਮਿਲ ਕੇ ਕਿਤਾਬਾਂ ਵੰਡੀਆਂ ਤੇ ਫਲੈਕਸ ਫਡ਼ ਕੇ ਮੈਸੇਜ ਦਿੱਤਾ। ਲੋਕ ਭਲਾਈ ਸਭਾ ਨਾਭਾ ਪੰਜਾਬ ਵੱਲੋਂ ਬੇਨਤੀ ਹੈ ਕਿ ਇਸ ਕਦਮ ਨੂੰ ਮਿਲ ਕੇ ਅੱਗੇ ਵਧਾਈਏ। ਇਕ ਵਧੀਆ ਸਮਾਜ ਦੀ ਸਿਰਜਣਾ ਕਰਨ ਲਈ ਚੰਗੇ ਸਾਹਿਤ ਦਾ ਹੋਣਾ ਜ਼ਰੂਰੀ ਹੈ। ਬਾਲ ਨਾਟਕ ਮੰਡਲੀ ਦੇ ਪ੍ਰਧਾਨ ਤਰਸੇਮ ਬਾਵਾ ਵੀ ਹਾਜ਼ਰ ਸਨ।
ਜ਼ਮੀਲ ਵਕੀਲ ਬ੍ਰਦਰਜ਼ ਨੈਸ਼ਨਲ ਹਿਊਮਨ ਰਾਈਟਸ ਦੇ ਜ਼ਿਲਾ ਉੱਪ ਚੇਅਰਮੈਨ ਨਿਯੁਕਤ
NEXT STORY