ਤਪਾ ਮੰਡੀ (ਸ਼ਾਮ,ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਬਿਰਧ ਆਸ਼ਰਮ ‘ਚ ਬਾਬਾ ਸੁਖਾਨੰਦ ਕਾਂਵੜ ਸ਼ਿਵਰ ਸੇਵਾ ਵੱਲੋਂ ਕਾਵੜੀਆਂ ਦੀ ਸੇਵਾ ਲਈ ਲਗਾਏ ਕੈਂਪ ‘ਚ ਰਾਜਿੰਦਰ ਗੁਪਤਾ ਬਠਿੰਡਾ ਵਾਲੇ ਜਿਸ ਨੇ ਆਪਣੀ 24 ਸਾਲ ਦੀ ਉਮਰ ‘ਚ 36 ਸਾਲ ਲਗਾਤਾਰ 6 ਲੱਖ 45 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰ ਚੁੱਕੇ ਹਨ ਨੂੰ ਸ਼ਿਵਰ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਮਹਾਂਮਾਈ ਜਦੋਂ ਕਿਸੇ ਨੂੰ ਚਿੱਠੀ ਪਾਕੇ ਆਪਣੇ ਦਰਬਾਰ ‘ਚ ਪਹੁੰਚਣ ਲਈ ਹੁਕਮ ਕਰਦੀ ਹੈ ਤਾਂ ਫਿਰ ਸ਼ਰਧਾ ਉਸ ਦੇ ਸਿਰ ਚੜ੍ਹਕੇ ਬੋਲਦੀ ਹੈ। ਇਹ ਅਜਿਹਾ ਕੁਝ ਹੀ ਹੋ ਰਿਹਾ ਹੈ। ਉਸ ਨੇ ਹੁਣ ਤੱਕ ਹਿੰਦੂ ਧਾਰਮਿਕ ਸਥਾਨ 151 ਵਾਰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰ ਚੁੱਕਾ ਹੈ। ਜਿਸ ਵਿਚ ਮਾਂ ਚਿੰਤਪੂਰਨੀ, ਚਾਮੁੰਡਾ ਦੇਵੀ, ਕਾਂਗੜਾ ਮਾਤਾ, ਜਵਾਲਾ ਜੀ, ਮਾਤਾ ਨੈਣਾ ਦੇਵੀ ਵਿਖੇ ਸ਼ਾਮਲ ਹਨ, ਜਿੱਥੇ ਉਹ ਸ਼ਾਂਤੀ ਦਾ ਸੰਦੇਸ਼ ਦੇਣ ਲਈ ਨਤਮਸਤਕ ਹੋ ਚੁੱਕਾ ਹੈ।
ਉਸ ਨੇ ਦੱਸਿਆ ਕਿ 1989 ‘ਚ ਉਹ ਪਹਿਲੀ ਮਾਤਾ ਸ੍ਰੀ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਸਨ। ਉਨ੍ਹਾਂ ਦੱਸਿਆ ਕਿ ਕੁਝ ਥਕਾਵਟ ਜ਼ਰੂਰ ਹੋਈ ਪਰ ਉਮਰ ਦੇ ਇਸ ਪੜਾਅ 'ਚ ਉਨ੍ਹਾਂ ਮਹਾਮਾਈ ਨੇ ਅਜਿਹੀ ਸ਼ਕਤੀ ਬਖਸ਼ੀ ਕਿ ਉਹ ਅੱਜ ਵੀ ਆਪਣੇ ਆਪ ਨੂੰ ਜਵਾਨੀ ਦੇ ਦਹਿਲੀਜ਼ ‘ਤੇ ਮਹਿਸੂਸ ਕਰ ਰਹੇ ਹਨ। ਰਾਜਿੰਦਰ ਗੁਪਤਾ ਨੇ ਦੱਸਿਆ ਕਿ 20ਵੀਂ ਅਮਰ ਨਾਥ ਯਾਤਰਾ 'ਤੇ ਗਏ ਤਾਂ ਜੰਮੂ ਕਸ਼ਮੀਰ ਦੇ ਗਵਰਨਰ ਨੇ ਫੌਜ ਦੇ ਜਹਾਜ਼ ‘ਤੇ ਬਾਬਾ ਬਰਫਾਨੀ ਦੀ ਗੁਫਾ ਦੇ ਦਰਸ਼ਨ ਕਰਵਾ ਕੇ ਬਹੁਤ ਮਾਣ ਸਨਮਾਨ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਉਹ 72 ਵਾਰ ਸਾਇਕਲ ਤੇ ਕਾਵੜ ਲਿਆ ਚੁੱਕੇ ਹਨ ਅੱਜ ਉਸ ਨੇ ਇਹ ਕਾਵੜ ਗਊਮੁੱਖ ਤੋਂ ਲੈਕੇ ਬਠਿੰਡਾ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 60 ਸਾਲ ਦੀ ਉਮਰ 'ਚ ਨਜ਼ਰ ਜ਼ਰੂਰ ਥੋੜ੍ਹੀ ਘੱਟ ਗਈ ਹੈ ਪਰ ਮਾਤਾ ਦੀ ਕ੍ਰਿਪਾ ਸਦਕਾ ਹੁਣ ਠੀਕ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਸ ਤਰ੍ਹਾਂ ਯਾਤਰਾ ਕਰਨ ਦਾ ਮਨੋਰਥ ਹੈ ਦੇਸ਼ ਦੀ ਤਰੱਕੀ ਅਤੇ ਸਰਬੱਤ ਦੇ ਭਲੇ ਲਈ ਮਹਾਮਾਈ ਦੇ ਚਰਨਾਂ ਵਿਚ ਅਰਦਾਸ ਕਰਨਾ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਾਇਕਲ 'ਤੇ ਵਿਦੇਸ਼ 'ਚ ਜਾਣ ਦਾ ਚਾਹਵਾਨ ਸੀ ਪਰ ਵੀਜ਼ਾ ਨਾ ਮਿਲਣ ਕਾਰਨ ਉਹ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਉਹ ਗਿਨੀਜ਼ ਵਰਲਡ ਰਿਕਾਰਡ ਬੁੱਕ ਵਿਚ ਆਪਣਾ ਨਾਂ ਦਰਜ ਕਰਵਾਉਣਾ ਚਾਹੁੰਦਾ ਹੈ।
ਪਿੰਡਾਂ ਦੀ ਨੁਹਾਰ ਬਦਲਣ ਲਈ ਨਹੀਂ ਆਉਣ ਦੇਵਾਂਗੇ ਫੰਡ ਦੀ ਕਮੀ: CM ਮਾਨ
NEXT STORY