ਸੰਗਰੂਰ(ਰਾਜੇਸ਼)— ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਨੈਪਚੈਟ 'ਤੇ ਅਕਾਊਂਟ ਬਣਾਉਣ ਅਤੇ ਨੌਜਵਾਨਾਂ ਨੂੰ ਉਸ ਨਾਲ ਜੁੜਨ ਦੇ ਦਿੱਤੇ ਸੰਦੇਸ਼ 'ਤੇ ਕਿਹਾ ਹੈ ਕਿ ਘਰ ਬੈਠੇ ਸਰਕਾਰਾਂ ਨਹੀਂ ਚੱਲਦੀਆਂ ਅਤੇ ਨਾ ਹੀ ਸਨੈਪਚੈਟ 'ਤੇ ਆਉਣ ਨਾਲ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਨਹੀਂ ਹੋਣੇ, ਮੁੱੱਖ ਮੰਤਰੀ ਨੂੰ ਮਹਿਲਾਂ ਵਿਚੋਂ ਬਾਹਰ ਨਿਕਲ ਕੇ ਲੋਕਾਂ ਵਿਚ ਆਉਣਾ ਪਏਗਾ। ਮਾਨ ਇੱਥੇ ਆਪਣੇ ਦਫਤਰ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਹਨ।
ਮਾਨ ਦਾ ਕਹਿਣਾ ਹੈ ਕਿ ਪੰਜਾਬ, ਕੈਪਟਨ ਦੀ ਸਰਕਾਰ ਦੀ ਅਜਿਹੀ ਸਰਕਾਰ ਨਹੀਂ ਚਾਹੁੰਦਾ ਸੀ। ਕੈਪਟਨ ਮਹਿਲਾਂ ਵਿਚ ਹਨ ਅਤੇ ਪੰਜਾਬ ਦੇ ਲੋਕ ਸੜਕਾਂ 'ਤੇ ਹਨ। ਉਨ੍ਹਾਂ ਕਿਹਾ ਕਿ ਸਨੈਪਚੈਟ, ਫੇਸਬੁੱਕ ਜਾਂ ਵਟਸਐਪ ਰਾਹੀਂ ਲੋਕਾਂ ਦੇ ਦਰਦਨਾਕ ਹਾਲਾਤ ਨਹੀਂ ਦੇਖੇ ਜਾ ਸਕਦੇ ਤੇ ਨਾ ਹੀ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਦਰਦ ਨੂੰ ਸਮਝਿਆ ਜਾ ਸਕਦਾ ਹੈ।
ਕਸ਼ਮੀਰ 'ਚ ਅੱਤਵਾਦੀ ਹਮਲੇ ਕਾਰਨ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
NEXT STORY