ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਪਾਜ਼ੇਟਿਵ ਕੇਸਾਂ ਦਾ ਆਉਣਾ ਵੀ ਤੇਜ਼ ਰਫ਼ਤਾਰ ਵਿੱਚ ਲਗਾਤਾਰ ਜਾਰੀ ਹੈ। ਜ਼ਿਲ੍ਹੇ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 12207 ਤੇ ਪਹੁੰਚ ਗਈ ਹੈ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ 554 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਜ਼ਿਲ੍ਹੇ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਵੱਡੀ ਗਿਣਤੀ ਵਿੱਚ ਮੌਤਾਂ ਨਾਲ ਜ਼ਿਲ੍ਹੇ ਦੇ ਲੋਕਾਂ ਵਿੱਚ ਸਹਿਮ ਵਧਦਾ ਜਾ ਰਿਹਾ ਹੈ। ਅੱਜ ਫਿਰ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ 12ਮੌਤਾਂ ਹੋ ਗਈਆਂ ਹਨ।
ਇਹ ਵੀ ਪੜ੍ਹੋ: ‘ਕਿਸਾਨਾਂ ਦੀ ਸਹੂਲਤ ਲਈ ਡਿਜੀਲਾਕਰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ’
ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 196 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿੱਚੋਂ ਸਿਹਤ ਬਲਾਕ ਸੰਗਰੂਰ ’ਚ 25 ਧੂਰੀ ’ਚ 17 ਸਿਹਤ ਬਲਾਕ ਲੌਂਗੋਵਾਲ 'ਚ 23, ਕੇਸ, ਸੁਨਾਮ ਵਿੱਚ 21, ਮਾਲੇਰਕੋਟਲਾ ਵਿੱਚ 11,ਮੂਣਕ ਵਿਚ 14, ਅਮਰਗੜ੍ਹ 6, ਭਵਾਨੀਗੜ੍ਹ ਵਿੱਚ 15, ਕੌਹਰੀਆਂ ਵਿੱਚ 29, ਸ਼ੇਰਪੁਰ ਵਿੱਚ 29 ਅਤੇ ਪੰਜਗਰਾਈਆਂ ਵਿੱਚ 12, ਅਹਿਮਦਗੜ੍ਹ ਵਿੱਚ 3 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 9857 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 1796 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ ਰਾਹਤ ਦੀ ਗੱਲ ਇਹ ਵੀ ਹੈ ਕੇ 218 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਕੋਰੋਨਾ ਕਰਕੇ ਹੋ ਰਹੀਆਂ ਮੌਤਾਂ ’ਤੇ ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ
ਜ਼ਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ ਕੋਰੋਨਾ ਮਹਾਮਾਰੀ ਨਾਲ ਬਲਾਕ ਸ਼ੇਰਪੁਰ ਦੇ 80 ਸਾਲਾ ਵਿਅਕਤੀ ਤੇ 47 ਸਾਲਾ ਔਰਤ , ਬਲਾਕ ਲੌਂਗੋਵਾਲ ਦੇ ਵਿੱਚ 74 ਸਾਲਾ ਵਿਅਕਤੀ, ਬਲਾਕ , ਬਲਾਕ ਕੌਹਰੀਆਂ 80 ਸਾਲਾ ਵਿਅਕਤੀ ਤੇ 78 ਸਾਲਾ ਔਰਤ , ਸੰਗਰੂਰ ਵਿੱਚ 72 ਸਾਲਾ ਵਿਅਕਤੀ, ਬਲਾਕ ਮਲੇਰਕੋਟਲਾ ਵਿੱਚ 46 ਸਾਲਾ ਤੇ 32 ਸਾਲਾ ਦੋ ਔਰਤਾਂ, ਬਲਾਕ ਭਵਾਨੀਗੜ੍ਹ ਵਿੱਚ 44 ਸਾਲਾ ਤੇ 47 ਸਾਲਾ ਦੋ ਵਿਅਕਤੀ, ਬਲਾਕ ਸੁਨਾਮ ਵਿੱਚ 55 ਸਾਲਾ ਤੇ 50 ਸਾਲਾ ਦੋ ਔਰਤਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ ਜ਼ਿਲ੍ਹੇ ਅੰਦਰ ਹੋਈਆਂ ਵੱਡੀ ਗਿਣਤੀ ਮੌਤਾਂ ਨਾਲ ਵੀ ਲੋਕਾਂ ਦਾ ਬਾਹਰ ਨਿੱਕਲਣਾ ਜ਼ਾਰੀ ਹੈ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 12207
ਐਕਟਿਵ ਕੇਸ 1796
ਠੀਕ ਹੋਏ 9857
ਮੌਤਾਂ 554
ਇਹ ਵੀ ਪੜ੍ਹੋ: ਦਰਦਨਾਕ: ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ ,ਤਸਵੀਰਾਂ ’ਚ ਦੇਖੋ ਭਿਆਨਕ ਮੰਜਰ
‘ਸੰਡੇ ਲਾਕਡਾਊਨ’ ਦੌਰਾਨ ਜਲੰਧਰ ’ਚ ਖੁੱਲ੍ਹੀਆਂ ਮਿਲੀਆਂ ਕਈ ਦੁਕਾਨਾਂ, ਪੁਲਸ ਨੇ ਕੱਟੇ ਚਲਾਨ
NEXT STORY