ਲੁਧਿਆਣਾ (ਰਾਜ): ਸ਼ਹਿਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਕ ਬੇਹੱਦ ਹੀ ਦੁਖਦ ਮਾਮਲਾ ਸਾਹਮਣੇ ਆਇਆ ਹੈ। ਇਕ 17 ਸਾਲਾ ਨਾਬਾਲਗ ਲੜਕੀ, ਜੋ ਘਰੋਂ ਮਹਿਜ਼ ਆਪਣੇ ਸਰਟੀਫਿਕੇਟ ਲੈਮੀਨੇਸ਼ਨ ਕਰਵਾਉਣ ਲਈ ਨਿਕਲੀ ਸੀ, ਉਹ ਇਕ ਦਰਿੰਦੇ ਦੀ ਹਵਸ ਦਾ ਸ਼ਿਕਾਰ ਬਣ ਗਈ। ਮੁਲਜ਼ਮ ਨੌਜਵਾਨ ਉਸ ਨੂੰ ਅਗਵਾ ਕਰਕੇ ਲੈ ਗਿਆ ਅਤੇ ਪਿਛਲੇ ਕਈ ਮਹੀਨਿਆਂ ਤੋਂ ਡਰਾ-ਧਮਕਾ ਕੇ ਉਸ ਨਾਲ ਘਿਨੌਣਾ ਕੰਮ ਕਰ ਰਿਹਾ ਸੀ, ਜਿਸ ਕਾਰਨ ਹੁਣ ਉਹ 6 ਮਹੀਨੇ ਦੀ ਗਰਭਵਤੀ ਹੋ ਗਈ ਹੈ। ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਸੁਰਜੀਤ ਗੁਪਤਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੀੜਤ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਬੇਟੀ ਘਰੋਂ ਇਹ ਕਹਿ ਕੇ ਨਿਕਲੀ ਸੀ ਕਿ ਉਹ ਆਪਣੇ ਸਰਟੀਫਿਕੇਟ 'ਤੇ ਲੈਮੀਨੇਸ਼ਨ ਕਰਵਾਉਣ ਜਾ ਰਹੀ ਹੈ। ਪਰ ਜਦੋਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤੀ, ਤਾਂ ਪਰਿਵਾਰ ਦੇ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਉਨ੍ਹਾਂ ਨੇ ਆਪਣੇ ਪੱਧਰ 'ਤੇ ਬੇਟੀ ਦੀ ਹਰ ਜਗ੍ਹਾ ਤਲਾਸ਼ ਕੀਤੀ, ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਪੁੱਛਿਆ, ਪਰ ਉਸ ਦਾ ਕਿਤੇ ਕੋਈ ਸੁਰਾਗ ਨਹੀਂ ਮਿਲਿਆ।
6 ਮਹੀਨਿਆਂ ਦੀ ਗਰਭਵਤੀ ਪੀੜਤਾ
ਮਾਮਲੇ ਵਿਚ ਨਵਾਂ ਮੋੜ ਉਦੋਂ ਆਇਆ ਜਦੋਂ 29 ਅਪ੍ਰੈਲ ਨੂੰ ਪੀੜਤਾ ਦੇ ਪਿਤਾ ਨੂੰ ਅਚਾਨਕ ਪੁਲਸ ਚੌਕੀ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਬਰਾਮਦ ਕਰ ਲਈ ਗਈ ਹੈ। ਜਦੋਂ ਪਿਤਾ ਪੁਲਸ ਚੌਕੀ ਪਹੁੰਚੇ ਅਤੇ ਆਪਣੀ ਬੇਟੀ ਤੋਂ ਘਰੋਂ ਚਲੇ ਜਾਣ ਅਤੇ ਉਸ ਨੂੰ ਲੈ ਜਾਣ ਵਾਲੇ ਵਿਅਕਤੀ ਬਾਰੇ ਪੁੱਛਿਆ, ਤਾਂ ਬੱਚੀ ਨੇ ਜੋ ਹੱਢਬੀਤੀ ਸੁਣਾਈ ਉਸ ਨੂੰ ਸੁਣ ਕੇ ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੀੜਤਾ ਨੇ ਦੱਸਿਆ ਕਿ ਸੁਰਜੀਤ ਗੁਪਤਾ ਨਾਂ ਦਾ ਲੜਕਾ ਉਸ ਨੂੰ ਪਿਛਲੇ ਕਰੀਬ 6-7 ਮਹੀਨਿਆਂ ਤੋਂ ਡਰਾ-ਧਮਕਾ ਰਿਹਾ ਸੀ ਅਤੇ ਉਸ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਸ ਨਾਲ ਲਗਾਤਾਰ ਸਰੀਰਕ ਸਬੰਧ ਬਣਾ ਰਿਹਾ ਸੀ। ਮੁਲਜ਼ਮ ਦੇ ਖੌਫ ਕਾਰਨ ਪੀੜਤਾ ਚੁੱਪ ਰਹੀ, ਪਰ ਹੁਣ ਉਹ 6 ਮਹੀਨੇ ਦੀ ਗਰਭਵਤੀ ਹੋ ਚੁੱਕੀ ਹੈ। ਮੁਲਜ਼ਮ ਦੀਆਂ ਕਾਲੀਆਂ ਕਰਤੂਤਾਂ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਸ ਨੇ ਮੁਲਜ਼ਮ ਸੁਰਜੀਤ ਗੁਪਤਾ ਦੇ ਖਿਲਾਫ ਸਖ਼ਤ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਿਆਨਕ ਸੜਕ ਹਾਦਸੇ ਦੌਰਾਨ ਵਿਅਕਤੀ ਜ਼ਖਮੀ, ਮਾਮਲਾ ਦਰਜ
NEXT STORY