ਸੰਗਰੂਰ (ਯਾਦਵਿੰਦਰ) - ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ 3582 ਮਾਸਟਰ ਕੇਡਰ ਦੇ ਅਧਿਆਪਕ, ਜਿਨ੍ਹਾਂ ਨੂੰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਜਿਹੇ ਸਰਹੱਦੀ ਜ਼ਿਲਿਆਂ ਦੇ ਸਕੂਲਾਂ 'ਚ ਤਾਇਨਾਤ ਕੀਤਾ ਗਿਆ ਸੀ, ਉਹ ਹੁਣ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਹੇ ਹਨ। 3582 ਮਾਸਟਰ ਕੇਡਰ ਦੇ ਅਧਿਆਪਕ, ਜਿਨ੍ਹਾਂ 'ਚ 75 ਫੀਸਦੀ ਔਰਤਾਂ ਹਨ, ਲੁੱਟ-ਖੋਹ ਦਾ ਸ਼ਿਕਾਰ ਹੋ ਰਹੀਆਂ ਹਨ। ਸਕੂਲਾਂ 'ਚ ਆਉਣ ਜਾਣ ਸਮੇਂ ਰਾਹਾਂ 'ਚ ਅਧਿਆਪਕਾਂ ਨੂੰ ਅਣਪਛਾਤਿਆਂ ਵਲੋਂ ਘੇਰ ਕੇ ਪਰਸ਼, ਮੋਬਾਇਲ ਅਤੇ ਨਗਦੀ ਆਦਿ ਖੋਹਣ ਦੀਆਂ ਘਟਨਾਵਾਂ 'ਚ ਵਾਧਾ ਹੋਣ ਕਾਰਨ ਨਵਨਿਯੁਕਤ ਅਧਿਆਪਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਦੱਸਣਯੋਗ ਹੈ ਕਿ 3582 ਮਾਸਟਰ ਕੇਡਰ ਅਧਿਆਪਕਾਂ ਆਪਣੇ ਘਰਾਂ ਤੋਂ 250-300 ਕਿਲੋਮੀਟਰ ਦੂਰ ਨਵਨਿਯੁਕਤ ਅਧਿਆਪਕਾਂ ਸਰਹੱਦੀ ਖੇਤਰ ਦੇ ਸਕੂਲਾਂ 'ਚ ਨੌਕਰੀ ਕਰ ਰਹੀਆਂ ਹਨ, ਜੋ ਗਲਤ ਅਨਸ਼ਰਾਂ ਵਲੋਂ ਲੁੱਟ-ਖੋਹ ਦਾ ਸ਼ਿਕਾਰ ਹੋਣ ਕਰਕੇ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ।
ਜਾਣਕਾਰੀ ਅਨੁਸਾਰ ਜ਼ਿਲਾ ਸੰਗਰੂਰ ਦੇ ਕਸਬੇ ਸੁਨਾਮ ਦੀ ਰਹਿਣ ਵਾਲੀ ਇਕ ਅਧਿਆਪਕ ਨਰਿੰਦਰ ਕੌਰ, ਜੋ ਅਜਨਾਲਾ ਤਹਿਸੀਲ ਦੇ ਇਕ ਸੀਨੀਅਰ ਸੈਕੰਡਰੀ ਸਕੂਲ 'ਚ ਨਿਯੁਕਤ ਹੈ, ਦਾ ਕੁਝ ਦਿਨ ਪਹਿਲਾਂ ਹੀ ਲੁਟੇਰਿਆਂ ਨੇ ਮੋਬਾਇਲ ਖੋਹ ਲਿਆ ਸੀ। ਇਸ ਤੋਂ ਇਲਾਵਾ ਜ਼ਿਲਾ ਤਰਨਤਾਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ 'ਚ ਅੰਗਰੇਜ਼ੀ ਅਧਿਆਪਕ ਰਮਨੀਕ ਕੌਰ, ਜੋ ਜ਼ਿਲਾ ਪਟਿਆਲਾ ਦੇ ਪਾਤੜਾ ਕਸਬੇ ਦੀ ਰਹਿਣ ਵਾਲੀ ਹੈ, ਦਾ 17 ਜੁਲਾਈ ਨੂੰ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਨੌਜਵਾਨਾਂ ਨੇ ਪਰਸ ਖੋਹ ਲਿਆ ਸੀ। ਉਕਤ ਪੀੜਤ ਅਧਿਆਪਕਾਂ ਨੇ ਇਸ ਦੀ ਸੂਚਨਾ ਥਾਣਾ ਖਾਲੜਾ ਨੂੰ ਦਿੱਤੀ। ਇਸੇ ਤਰ੍ਹਾਂ ਜ਼ਿਲਾ ਤਰਨਤਾਰਨ ਦੇ ਸਰਕਾਰੀ ਹਾਈ ਸਕੂਲ ਚੁੰਘ 'ਚ ਤਾਇਨਾਤ ਦੋ ਅਧਿਆਪਕਾਵਾਂ, ਜਦੋਂ ਸਕੂਟਰੀ 'ਤੇ ਜਾ ਰਹੀ ਸਨ ਤਾਂ ਰਸਤੇ 'ਚ ਮੋਟਰ ਸਾਇਕਲ ਸਵਾਰਾਂ ਨੇ ਉਨ੍ਹਾਂ ਨਾਲ ਲੁੱਟ-ਖੋਹ ਕਰਨ ਦਾ ਯਤਨ ਕੀਤਾ ਪਰ ਉਹ ਕਿਸੇ ਤਰ੍ਹਾਂ ਉਥੋ ਭੱਜ ਨਿਕਲੀਆਂ। ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਭਿੱਖੀਵਿੰਡ ਵਿਖੇ ਦਿੱਤੀ। ਅਜਿਹੀਆਂ ਹੀ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਉਕਤ ਅਧਿਆਪਕਾਵਾਂ ਨਾਲ ਹੋਰ ਵੀ ਵਾਪਰੀਆਂ ਹਨ।
ਅਣਸੁਰੱਖਿਅਤ ਨੇ ਨਵ-ਨਿਯੁਕਤ ਅਧਿਆਪਕਾਂਵਾਂ: ਯੂਨੀਅਨ ਆਗੂ
3582 ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਰਾਜਪਾਲ ਖਨੌਰੀ, ਦਲਜੀਤ ਸਫੀਪੁਰ, ਜਨਰਲ ਸਕੱਤਰ ਸੁਖਵਿੰਦਰ ਗਿਰ, ੁਪ੍ਰੈੱਸ ਸਕੱਤਰ ਮੈਡਮ ਅਮਨਦੀਪ ਕੌਰ, ਸਹਾਇਕ ਸਕੱਤਰ ਮੈਡਮ ਪਰਮਜੀਤ ਕੌਰ, ਸਲਾਹਕਾਰ ਨਵਜੋਤ ਸਿੰਘ ਤੇ ਸ਼ਾਮ ਪਾਤੜਾਂ ਆਦਿ ਨੇ ਕਿਹਾ ਕਿ ਸਰਹੱਦੀ ਖੇਤਰ 'ਚ ਤਾਇਨਾਤ ਸਾਡੀਆਂ ਅਧਿਆਪਕਾਂਵਾਂ ਅਣਸੁਰੱਖਿਅਤ ਮਾਹੌਲ 'ਚ ਨੌਕਰੀਆਂ ਕਰ ਰਹੀਆਂ ਹਨ। ਇਨ੍ਹਾਂ ਜ਼ਿਲਿਆਂ 'ਚ ਅਧਿਆਪਕਾਂਵਾਂ ਨਾਲ ਬਹੁਤ ਸਾਰਿਆਂ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਉਨ੍ਹਾਂ ਜ਼ਿਲਿਆਂ ਦੇ ਉੱਚ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਔਰਤ ਅਧਿਆਪਕਾਂਵਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਇਨ੍ਹਾਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ।
ਸਮਾਰਟ ਹੋਣਗੇ ਆਂਗਣਵਾੜੀ ਕੇਂਦਰ, ਨਿਗਰਾਨੀ ਲਈ ਮਿਲਣਗੇ ਸਮਾਰਟਫੋਨ ਅਤੇ ਟੈਬ
NEXT STORY