ਸੰਗਰੂਰ (ਵੈੱਬ ਡੈਸਕ): ਪੰਜਾਬ ਅਤੇ ਦੇਸ਼ ਦੀ ਸਿਆਸਤ ਵਿਚ ਨਿਸ਼ਕਾਮ ਸੇਵਾ, ਸ਼ਾਂਤੀ ਅਤੇ ਹਿੰਦੂ-ਸਿੱਖ ਏਕਤਾ ਦੇ ਮੁਦੱਈ ਵਜੋਂ ਜਾਣੇ ਜਾਂਦੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਅੱਜ ਸਮੁੱਚਾ ਪੰਜਾਬ ਅਤੇ ਦੇਸ਼-ਵਿਦੇਸ਼ ਵਿਚ ਵੱਸਦੀ ਸੰਗਤ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਜੀਵਨ ਨੂੰ ਸ਼ਰਧਾ ਨਾਲ ਯਾਦ ਕਰ ਰਹੀ ਹੈ। ਸੰਤ ਲੌਂਗੋਵਾਲ ਇਕ ਅਜਿਹੀ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਇਕ ਸਾਧਾਰਨ ਪੇਂਡੂ ਕਿਸਾਨ ਪਰਿਵਾਰ ਵਿਚ ਜਨਮ ਲੈ ਕੇ ਧਰਮ ਅਤੇ ਰਾਜਨੀਤੀ ਦੇ ਖੇਤਰ ਵਿਚ ਬੁਲੰਦੀਆਂ ਨੂੰ ਛੋਹਿਆ। ਉਨ੍ਹਾਂ ਨੇ ਰਾਜਨੀਤੀ ਵਿਚ ਵਿਚਰਦਿਆਂ ਵੀ ਗੁਰਬਾਣੀ ਦੇ ਨਿਰਸਵਾਰਥ ਸੇਵਾ ਅਤੇ ਸਰਬਸਾਂਝੀਵਾਲਤਾ ਦੇ ਮਹਾਨ ਅਸੂਲਾਂ 'ਤੇ ਪਹਿਰਾ ਦਿੱਤਾ।
ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ 2 ਜਨਵਰੀ 1932 ਨੂੰ ਰਿਆਸਤ ਪਟਿਆਲਾ ਦੇ ਪਿੰਡ ਗਿੱਦੜਿਆਣੀ (ਹੁਣ ਸੰਗਰੂਰ ਵਿਚ) ਵਿਖੇ ਪਿਤਾ ਭਾਈ ਮੁਣਸ਼ਾ ਸਿੰਘ ਅਤੇ ਮਾਤਾ ਬੀਬੀ ਮਾਨ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਸੰਤ ਸੁਭਾਅ ਅਤੇ ਜ਼ਾਬਤੇ ਵਾਲੀ ਜੀਵਨ ਸ਼ੈਲੀ ਦੇ ਮਾਲਕ ਇਸ ਬਾਲਕ ਨੇ ਮਾਤਾ ਤੋਂ ਭਗਤੀ ਤੇ ਸ਼ਕਤੀ ਦੀ ਪ੍ਰੇਰਨਾ ਲਈ। ਉਹ ਮਹਿਜ਼ ਪੰਜ-ਛੇ ਸਾਲ ਦੀ ਉਮਰ ਵਿਚ ਪਿੰਡ ਮੌਜੋਂ ਵਿਖੇ ਸੰਤ ਬਾਬਾ ਜੋਧ ਸਿੰਘ ਦੀ ਪਾਠਸ਼ਾਲਾ ਵਿਚ ਪੁੱਜੇ, ਜਿੱਥੇ ਉਨ੍ਹਾਂ ਨੇ ਲਗਭਗ 10-12 ਸਾਲ ਰਹਿ ਕੇ ਗੁਰਬਾਣੀ, ਸਿੱਖ ਦਰਸ਼ਨ, ਰਾਗ ਵਿੱਦਿਆ ਅਤੇ ਗੁਰਮਤਿ ਸਿਧਾਂਤਾਂ ਦੀ ਸੋਝੀ ਹਾਸਲ ਕੀਤੀ ਅਤੇ ਕੀਰਤਨ ਵਿਚ ਮੁਹਾਰਤ ਪ੍ਰਾਪਤ ਕੀਤੀ। ਭਰ ਜਵਾਨੀ ਵਿਚ ਉਹ ਪਿੰਡ ਲੌਂਗੋਵਾਲ ਆ ਗਏ ਅਤੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਵਿਖੇ ਸੇਵਾ ਸੰਭਾਲੀ, ਜਿਸ ਤੋਂ ਬਾਅਦ ਉਨ੍ਹਾਂ ਦੇ ਨਾਂਅ ਨਾਲ ਪੱਕੇ ਤੌਰ 'ਤੇ 'ਸੰਤ' ਅਤੇ 'ਲੌਂਗੋਵਾਲ' ਤਖੱਲਸ ਜੁੜ ਗਿਆ।
ਸੰਤ ਜੀ ਨੇ ਮਾਲਵੇ ਦੇ ਪਿੰਡਾਂ ਵਿਚ ਜਾ ਕੇ ਅੰਮ੍ਰਿਤ ਸੰਚਾਰ ਕਰਵਾਇਆ ਅਤੇ ਗੁਰਦੁਆਰਿਆਂ ਦੀ ਕਾਰਸੇਵਾ ਕਰਵਾਈ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੁੰਦਿਆਂ ਉਨ੍ਹਾਂ ਨੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਕੈਨੇਡਾ ਅਤੇ ਅਮਰੀਕਾ ਤੱਕ ਸਰਗਰਮ ਕੀਤਾ। ਪੰਥ ਦੀ ਨਿਸ਼ਕਾਮ ਸੇਵਾ ਸਦਕਾ ਸੰਗਤ ਵੱਲੋਂ ਉਨ੍ਹਾਂ ਨੂੰ 1963 ਵਿਚ ਸਿੱਖੀ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਥਾਪਿਆ ਗਿਆ। 1979 ਵਿਚ ਉਹ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਹਮੇਸ਼ਾ ਅਹੁਦਿਆਂ ਨਾਲੋਂ ਸੇਵਾ ਨੂੰ ਪਹਿਲ ਦਿੱਤੀ ਅਤੇ 1960 ਵਿਚ ਸ਼੍ਰੋਮਣੀ ਕਮੇਟੀ ਚੋਣਾਂ ਲਈ ਮਿਲੀ ਪਾਰਟੀ ਟਿਕਟ ਵੀ ਨਿਸ਼ਕਾਮ ਸੇਵਕ ਹੋਣ ਦੇ ਨਾਤੇ ਠੁਕਰਾ ਦਿੱਤੀ ਸੀ।
ਸੰਤ ਲੌਂਗੋਵਾਲ ਰਾਜਨੀਤੀ ਦੇ ਚਿੱਕੜ ਵਿਚ ਫਸਣਾ ਨਹੀਂ ਚਾਹੁੰਦੇ ਸਨ ਪਰ ਪੰਥ ਅਤੇ ਲੋਕ ਸੇਵਾ ਦੀ ਤਾਂਘ ਉਨ੍ਹਾਂ ਨੂੰ ਇਸ ਪਾਸੇ ਲੈ ਆਈ, ਜਿੱਥੇ ਉਹ ਹਮੇਸ਼ਾ ਬੇਦਾਗ਼ ਰਹੇ। ਦੇਸ਼ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਦਿਆਂ ਉਨ੍ਹਾਂ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। 1953 ਵਿਚ ਕੇਂਦਰ ਸਰਕਾਰ ਵੱਲੋਂ ਪੈਪਸੂ ਦੀ ਗਿਆਨ ਸਿੰਘ ਰਾੜੇਵਾਲਾ ਸਰਕਾਰ ਭੰਗ ਕੀਤੇ ਜਾਣ ਵਿਰੁੱਧ ਅਕਾਲੀ ਦਲ ਦੇ ਮੋਰਚੇ ਦੌਰਾਨ ਉਨ੍ਹਾਂ ਨੂੰ ਤਿੰਨ ਮਹੀਨੇ ਫ਼ਰੀਦਕੋਟ ਜੇਲ੍ਹ ਵਿੱਚ ਰੱਖਿਆ ਗਿਆ। 1955 ਵਿਚ ਪੰਜਾਬੀ ਸੂਬਾ ਮੋਰਚਾ ਸੰਘਰਸ਼ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਹਿਸਾਰ ਜੇਲ੍ਹ ਭੇਜਿਆ ਗਿਆ। ਪ੍ਰਤਾਪ ਸਿੰਘ ਕੈਰੋਂ ਸਰਕਾਰ ਸਮੇਂ ਉਨ੍ਹਾਂ ਨੇ ਖ਼ੁਸ਼-ਹੈਸੀਅਤ ਟੈਕਸ ਵਿਰੁੱਧ ਸਰਕਾਰ ਨਾਲ ਸਿੱਧੀ ਟੱਕਰ ਲਈ। 1969 ਵਿਚ ਉਨ੍ਹਾਂ ਨੇ ਪਹਿਲੀ ਵਾਰ ਲਹਿਰਾਗਾਗਾ ਤੋਂ ਵਿਧਾਨ ਸਭਾ ਚੋਣ ਲੜ ਕੇ ਕਾਂਗਰਸ ਦੇ ਵੱਡੇ ਆਗੂ ਅਤੇ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਨੂੰ ਕਰਾਰੀ ਹਾਰ ਦਿੱਤੀ। 1975 ਵਿਚ ਦੇਸ਼ ਵਿਚ ਐਮਰਜੈਂਸੀ ਵਿਰੁੱਧ ਮਨੁੱਖੀ ਹੱਕਾਂ ਦੀ ਰਾਖੀ ਲਈ ਲੱਗੇ ਮੋਰਚੇ ਦੀ ਉਨ੍ਹਾਂ ਨੇ ਮੋਹਰੀ ਹੋ ਕੇ ਸੁਚੱਜੀ ਕਮਾਨ ਸੰਭਾਲੀ। 20 ਅਗਸਤ 1980 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਤੋਂ ਬਾਅਦ, ਉਨ੍ਹਾਂ ਨੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ 'ਧਰਮ ਯੁੱਧ ਮੋਰਚਾ' ਲਗਾਇਆ, ਜਿਸ ਤਹਿਤ ਦੋ ਲੱਖ ਤੋਂ ਵੱਧ ਲੋਕਾਂ ਨੇ ਸ਼ਾਂਤੀਪੂਰਵਕ ਗ੍ਰਿਫ਼ਤਾਰੀਆਂ ਦਿੱਤੀਆਂ।
ਜੂਨ 1984 ਵਿਚ ਅਕਾਲ ਤਖ਼ਤ ਸਾਹਿਬ 'ਤੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਨੇ ਸੰਤ ਜੀ ਦੇ ਹਿਰਦੇ ਨੂੰ ਡੂੰਘੀ ਸੱਟ ਮਾਰੀ। 6 ਜੂਨ 1984 ਨੂੰ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਚੋਂ ਗ੍ਰਿਫ਼ਤਾਰ ਕਰਕੇ ਉਦੈਪੁਰ ਜੇਲ੍ਹ ਵਿਚ ਨਜ਼ਰਬੰਦ ਕੀਤਾ ਗਿਆ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਪੰਜਾਬ ਨੂੰ ਹਿੰਸਾ ਅਤੇ ਬਾਰੂਦ ਦੇ ਪਰਛਾਵੇਂ ਵਿਚੋਂ ਕੱਢ ਕੇ ਮੁੜ ਖੁਸ਼ਹਾਲ ਦੇਖਣਾ ਚਾਹੁੰਦੇ ਸਨ। ਪੰਜਾਬ ਵਿਚ ਅਮਨ-ਸ਼ਾਂਤੀ ਬਹਾਲ ਕਰਨ ਅਤੇ ਸਿੱਖਾਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਉਨ੍ਹਾਂ ਨੇ ਬੇ
ਸਕੂਲਾਂ ਵਿਚ ਭਲਕੇ ਛੁੱਟੀ ਦਾ ਐਲਾਨ, ਬੰਦ ਦੌਰਾਨ ਕੀ ਖੁੱਲ੍ਹਾ ਰਹੇਗਾ ਕੀ ਬੰਦ? ਪੜ੍ਹੋ ਪੂਰੀ ਜਾਣਕਾਰੀ
NEXT STORY