ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ 'ਚ 1000 ਕਰੋੜ ਰੁਪਏ ਦਾ ਸੜਕ ਘਪਲਾ ਕਰਨ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਸਾਰੀ ਹਦਾਇਤ ਅਰਵਿੰਦ ਕੇਜਰੀਵਾਲ ਵਲੋਂ ਦਿੱਤੀ ਜਾ ਰਹੀ ਹੈ। ਪਾਰਟੀ 1000 ਕਰੋੜ ਰੁਪਏ ਦਾ ਬੇਲੋੜਾ ਪ੍ਰਾਜੈਕਟ ਪੰਜਾਬ 'ਚ ਲਾਉਣ ਜਾ ਰਹੀ ਹੈ, ਜਿਸ ਦੀ ਕੋਈ ਲੋੜ ਨਹੀਂ ਹੈ। ਇਹਦੇ 'ਚੋਂ ਵੱਡਾ ਕਮਿਸ਼ਨ ਦਿੱਲੀ ਵਾਲੇ ਲੈ ਜਾਣਗੇ। ਖਹਿਰਾ ਨੇ ਕਿਹਾ ਕਿ ਮੋਹਾਲੀ ਜ਼ਿਲ੍ਹੇ ਦੀਆਂ ਸੜਕਾਂ ਸਾਰੇ ਪੰਜਾਬ ਨਾਲੋਂ ਬਿਹਤਰੀਨ ਹਨ ਅਤੇ 1000 ਕਰੋੜ ਰੁਪਏ ਦੇ ਪ੍ਰਾਜੈਕਟ ਨਾਲ ਸਿਰਫ 83 ਕਿਲੋਮੀਟਰ ਸੜਕਾਂ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ। ਇਹ ਸਿਰਫ ਮੋਹਾਲੀ ਜ਼ਿਲ੍ਹੇ ਦੀਆਂ ਸੜਕਾਂ ਹਨ ਨਾ ਕਿ ਪੂਰੇ ਪੰਜਾਬ ਦੀਆਂ, ਜਦੋਂ ਕਿ ਪੰਜਾਬ ਦੇ ਪਿੰਡਾਂ 'ਚ ਸੜਕਾਂ ਪੂਰੀ ਤਰ੍ਹਾਂ ਟੁੱਟੀਆਂ ਪਈਆਂ ਹਨ ਅਤੇ ਜਿੱਥੇ ਕੋਈ ਲੋੜ ਨਹੀਂ ਅਤੇ ਜਨਤਾ ਨੇ ਕਿਸੇ ਤਰ੍ਹਾਂ ਦੀ ਮੰਗ ਨਹੀਂ ਕੀਤੀ, ਉੱਥੇ 1000 ਕਰੋੜ ਰੁਪਏ ਦਾ ਪ੍ਰਾਜੈਕਟ ਬਣਾ ਲਿਆ।
ਇਹ ਵੀ ਪੜ੍ਹੋ : ਲਗਜ਼ਰੀ BMW ਸੜਕ 'ਤੇ ਬਣੀ ਅੱਗ ਦਾ ਗੋਲਾ, ਵਿੱਚ ਬੈਠੇ ਮੁੰਡੇ-ਕੁੜੀ ਨੇ ਛਾਲ ਮਾਰ ਬਚਾਈ ਜਾਨ
ਇਕ ਕਿਲੋਮੀਟਰ ਦਾ 10 ਕਰੋੜ ਤੋਂ ਉੱਤੇ ਖ਼ਰਚਾ ਪੈ ਰਿਹਾ ਹੈ। ਪੰਜਾਬ ਦੇ 383 ਰਜਿਸਟਰਡ ਪੀ. ਡਬਲਿਊ. ਡੀ. ਅਤੇ ਹੋਰ ਵਿਭਾਗਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ 'ਤੇ ਇਸ ਵੇਲੇ ਸਾਢੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ 'ਆਪ' ਨੇ ਪਿਛਲੇ 4 ਸਾਲਾਂ 'ਚ ਡੇਢ ਲੱਖ ਕਰੋੜ ਦਾ ਕਰਜ਼ਾ ਚਾੜ੍ਹਿਆ ਪਰ ਪਿਛਲੀਆਂ ਸਰਕਾਰਾਂ ਵੇਲੇ 30 ਸਾਲਾਂ 'ਚ ਸਿਰਫ 3 ਲੱਖ ਕਰੋੜ ਰੁਪਏ ਕਰਜ਼ਾ ਚੜ੍ਹਾਇਆ ਸੀ। ਉਨ੍ਹਾਂ ਕੇਜਰੀਵਾਲ 'ਤੇ ਤਿੱਖੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਾਡੇ ਸਰਕਾਰੀ ਜਹਾਜ਼ਾਂ ਦੀ ਵਰਤੋਂ ਦੇਸ਼ 'ਚ ਬਾਕੀ ਹਿੱਸਿਆਂ 'ਚ ਹੋਣ ਵਾਲੀਆਂ ਰੈਲੀਆਂ 'ਚ ਜਾਣ ਲਈ ਕਰਦੇ ਹਨ। ਜੇਕਰ ਇਹ ਅਜਿਹੀਆਂ ਹਰਕਤਾਂ ਕਰਨਗੇ ਤਾਂ ਅਗਲੇ ਇਕ ਸਾਲ 'ਚ ਇਹ ਪੰਜਾਬ ਨੂੰ ਹੋਰ ਜ਼ਿਆਦਾ ਕਰਜ਼ੇ 'ਚ ਡੁਬੋ ਕੇ ਜਾਣਗੇ।
ਇਹ ਵੀ ਪੜ੍ਹੋ : ਸੇਵਾਮੁਕਤ ਮੁਲਾਜ਼ਮਾਂ ਨੂੰ ਵੱਡੀ ਰਾਹਤ, ਕੈਟ ਨੇ ਇਹ ਭੱਤਾ ਦੇਣ ਦੇ ਜਾਰੀ ਕੀਤੇ ਹੁਕਮ, ਹਰ ਮੁਲਾਜ਼ਮ ਨੂੰ ...
ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਕਾਂਟਰੈਕਟਰਾਂ ਨਾਲ ਇਹ ਬਹੁਤ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਬਹੁਤ ਧੋਖਾਧੜੀ ਹੋ ਰਹੀ ਹੈ ਅਤੇ 'ਆਪ' ਲਗਾਤਾਰ ਠੱਗੀ-ਠੋਰੀ ਕਰ ਰਹੀ ਹੈ। ਉਨ੍ਹਾਂ ਵਿਰੋਧੀ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਚੁੱਕਣ ਤਾਂ ਜੋ ਸਾਡਾ 1000 ਕਰੋੜ ਰੁਪਿਆ ਬਚਾਇਆ ਜਾ ਸਕੇ। ਉਨ੍ਹਾਂ ਨੇ 'ਆਪ' ਨੂੰ ਵੱਡੀ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਸ ਦਿਨ ਸਰਕਾਰ ਬਦਲੀ, ਇਨ੍ਹਾਂ ਸਾਰੀਆਂ ਗੱਲਾਂ ਦੀ ਜਾਂਚ ਹੋਵੇਗੀ ਅਤੇ ਫਿਰ ਇਨ੍ਹਾਂ ਨੇ ਫਸਣਾ ਹੈ। ਉਨ੍ਹਾਂ ਨੇ ਅਫ਼ਸਰਾਂ ਨੂੰ ਵੀ ਸਿੱਧੇ ਹੋਣ ਲਈ ਕਿਹਾ ਅਤੇ ਸਰਕਾਰ ਨੂੰ ਗਲਤ ਕੰਮਾਂ ਲਈ ਜਵਾਬ ਦੇਣ ਦੀ ਗੱਲ ਕੀਤੀ। ਸੁਖਪਾਲ ਖਹਿਰਾ ਨੇ ਕਿਹਾ ਕਿ ਉਕਤ ਟੈਂਡਰ ਬੰਦ ਹੋਣਾ ਚਾਹੀਦਾ ਹੈ ਅਤੇ ਜੇਕਰ ਇਹ ਪੈਸਾ ਖ਼ਰਚਣਾ ਹੈ ਤਾਂ ਪਿੰਡਾਂ ਦੀਆਂ ਸੜਕਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਅਜਿਹੇ ਗਲਤ ਕੰਮ ਬੰਦ ਕੀਤੇ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ ਵਿਚ ਮੁਲਾਕਾਤ ਕਰਨ ਆਏ ਮੁਲਜ਼ਮ ਕੋਲੋਂ ਮਿਲੀ Drug Kit! ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY