ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ 'ਜਗਬਾਣੀ' ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਬਹੁਤ ਸਾਰੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਉਕਤ ਵਿਦਿਆਰਥੀ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।
1. |
|
ਪੱਧਰ: |
ਮੈਰਿਟ/ਯੋਗਤਾ ਪੱਧਰ |
ਸਕਾਲਰਸ਼ਿਪ: |
ਲਿਵਰਿਸ ਅਕੈਡਮੀ ਅੰਡਰ ਗ੍ਰੈਜੂਏਟ ਸਕਾਲਰਸ਼ਿਪ 2019 |
ਬਿਓਰਾ: |
ਉਹ ਹੋਣਹਾਰ ਉਮੀਦਵਾਰ, ਜੋ ਕੁਈਨਜ਼ਲੈਂਡ ਯੂਨੀਵਰਸਿਟੀ, ਆਸਟ੍ਰੇਲੀਆ ਵੱਲੋਂ ਇੰਜੀਨੀਅਰਿੰਗ ਵਿਚ ਗ੍ਰੈਜੂਏਸ਼ਨ (ਬੀਈ) ਜਾਂ 12ਵੀਂ ਤੋਂ ਬਾਅਦ ਇੰਜੀਨੀਅਰਿੰਗ 'ਚ ਪੰਜ ਸਾਲਾ ਇੰਟੈਗ੍ਰੇਟਿਡ ਮਾਸਟਰ ਪ੍ਰੋਗਰਾਮ ਕਰਨਾ ਚਾਹੁੰਦੇ ਹਨ, ਉਹ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਉਕਤ ਸਕਾਲਰਸ਼ਿਪ ਸਕੀਮ ਲਈ ਅਪਲਾਈ ਕਰ ਸਕਦੇ ਹਨ। |
ਯੋਗਤਾ: |
ਉਮੀਦਵਾਰ ਨੇ ਦੋ ਸਾਲਾਂ ਵਿਚ 12ਵੀਂ ਪਾਸ ਕੀਤੀ ਹੋਵੇ ਜਾਂ ਹਾਲ ਹੀ 'ਚ ਇਹ ਜਮਾਤ ਪਾਸ ਕਰਨ ਵਾਲੇ ਹੋਵੇ ਅਤੇ ਆਸਟ੍ਰੇਲੀਆਈ ਟਰਸਿਅਰੀ ਐਡਮਿਸ਼ਨ ਵਿਚ 99.00 (ਜਾਂ ਇਸ ਦੇ ਬਰਾਬਰ) ਰੈਂਕ ਹਾਸਲ ਕੀਤਾ ਹੋਵੇ। ਉਮੀਦਵਾਰ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਪ੍ਰੋਗਰਾਮ 'ਚ ਦਾਖ਼ਲਾ ਲੈ ਚੁੱਕਾ ਹੋਵੇ ਜਾਂ ਲੈਣ ਦਾ ਚਾਹਵਾਨ ਹੋਵੇ। ਉਮੀਦਵਾਰ ਨੂੰ ਕਿਸੇ ਵੀ ਹੋਰ ਵਸੀਲੇ ਤੋਂ ਵਿੱਤੀ ਸਹਾਇਤਾ ਨਾ ਮਿਲ ਰਹੀ ਹੋਵੇ। |
ਵਜ਼ੀਫ਼ਾ/ਲਾਭ: |
ਚੁਣੇ ਗਏ ਉਮੀਦਵਾਰ ਨੂੰ ਯਾਤਰਾ ਭੱਤੇ ਦੇ ਰੂਪ 'ਚ ਹਰ ਸਾਲ 10,000 ਆਸਟ੍ਰੇਲੀਅਨ ਡਾਲਰ ਤਕ ਦੀ ਵਿੱਤੀ ਸਹਾਇਤਾ ਮਿਲੇਗੀ। |
ਆਖ਼ਰੀ ਤਰੀਕ: |
14 ਅਕਤੂਬਰ, 2019 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਫੈਲੋ ਆਨਲਾਈਨ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/Bani/LAU1
|
2. |
|
ਪੱਧਰ: |
ਜ਼ਰੂਰਤ ਆਧਾਰਿਤ |
ਸਕਾਲਰਸ਼ਿਪ: |
ਚੈਂਟ ਲਿਗੇਸੀ ਸਕਾਲਰਸ਼ਿਪ ਫਾਰ ਪੋਸਟ ਗ੍ਰੈਜੂਏਟ ਸਟੱਡੀ ਇਨ ਗਵਰਨੈੱਸ 2020 |
ਬਿਓਰਾ: |
ਗਵਰਨੈੱਸ ਇੰਸਟੀਚਿਊਟ ਆਫ ਆਸਟ੍ਰੇਲੀਆਂ ਵੱਲੋਂ ਗਵਰਨੈੱਸ ਦੇ ਖੇਤਰ 'ਚ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਚਾਹਵਾਨ ਹੋਣਹਾਰ ਵਿਦਿਆਰਥੀਆਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। |
ਯੋਗਤਾ: |
ਉਮੀਦਵਾਰ ਕਿਸੇ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਤੋਂ ਨਿਯਮਾਂ ਅਨੁਸਾਰ ਗਵਰਨੈੱਸ ਦੇ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਦੀ ਸਿੱਖਿਆ ਪ੍ਰਾਪਤ ਹੋਵੇ ਅਤੇ ਉਸ ਕੋਲ ਆਰਥਿਕ ਤੌਰ 'ਤੇ ਕਮਜ਼ੋਰ ਹੋਰ ਦਾ ਸਬੂਤ ਹੋਵੇ। |
ਵਜ਼ੀਫ਼ਾ/ਲਾਭ: |
ਡਿਗਰੀ ਪੂਰੀ ਹੋਣ ਤਕ ਦੇ ਸਮੇਂ ਲਈ 13,740 ਆਸਟ੍ਰੇਲੀਅਨ ਡਾਲਰ ਤਕ ਦੀ ਰਕਮ ਪ੍ਰਾਪਤ ਹੋਵੇਗੀ। |
ਆਖ਼ਰੀ ਤਰੀਕ: |
11 ਅਕਤੂਬਰ, 2019 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਵਿਦਿਆਰਥੀ ਈ-ਮੇਲ ਜ਼ਰੀਏ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/Bani/CLS1 |
3. |
|
ਪੱਧਰ: |
ਜ਼ਰੂਰਤ ਆਧਾਰਿਤ/ ਮੀਨ ਬੇਸਡ |
ਸਕਾਲਰਸ਼ਿਪ: |
ਪ੍ਰੀ-ਮੈਟਰਿਕ ਸਕਾਲਰਸ਼ਿਪ ਫਾਰ ਸਟੂਡੈਂਟ ਵਿਦ ਡਿਸਏਬਿਲਿਟੀਜ਼ 2019-20 |
ਬਿਓਰਾ: |
9ਵੀਂ ਅਤੇ 10ਵੀਂ ਕਲਾਸ ਦੇ ਅਜਿਹੇ ਵਿਦਿਆਰਥੀ, ਜੋ ਸਰੀਰਕ ਅਤੇ ਮਾਨਸਿਕ ਤੌਰ 'ਚੇ ਵਿਸ਼ੇਸ਼ ਚੁਣੌਤੀਆਂ ਵਾਲੇ ਹੋਣ ਅਤੇ ਆਪਣੀ ਸਿੱਖਿਆ ਨੂੰ ਜਾਰੀ ਰੱਖਣ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹ ਭਾਰਤ ਸਰਕਾਰ ਦੇ ਵਿਸ਼ੇਸ਼ ਚੁਣੌਤੀਆਂ ਦੇ ਸ਼ਕਤੀਕਰਨ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। |
ਯੋਗਤਾ: |
40 ਫ਼ੀਸਦੀ ਤੋਂ ਜ਼ਿਆਦਾ ਸਰੀਰਕ ਜਾਂ ਮਾਨਸਿਕ ਚੁਣੌਤੀਆਂ ਵਾਲੇ 9ਵੀਂ ਜਾਂ 10ਵੀਂ ਕਲਾਸ 'ਚ ਸਿੱਖਿਆ ਪ੍ਰਾਪਤ ਕਰ ਰਹੇ ਹੋਣ, ਉਹ ਵਿਦਿਆਰਥੀ, ਜਿਨ੍ਹਾਂ ਕੋਲ ਸਰੀਰਰਕ ਜਾਂ ਮਾਨਸਿਕ ਤੌਰ 'ਤੇ ਚੁਣੌਤੀਪੂਰਨ ਹੋਣ ਦਾ ਪ੍ਰਮਾਣ ਪੱਤਰ ਹੋਵੇ ਅਤੇ ਉਨ੍ਹਾਂ ਦੀ ਪਰਿਵਾਰਕ ਆਮਦਨ ਢਾਈ ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਨਾ ਹੋਵੇ। |
ਵਜ਼ੀਫ਼ਾ/ਲਾਭ: |
ਹੋਸਟਲ 'ਚ ਰਹਿਣ ਵਾਲੇ ਵਿਦਿਆਰਥੀਆਂ ਨੂੰ 800 ਰੁਪਏ ਪ੍ਰਤੀ ਮਹੀਨਾ ਅਤੇ ਡੇਅ-ਸਕਾਲਰਜ਼ ਨੂੰ 500 ਰੁਪਏ ਪ੍ਰਤੀ ਮਹੀਨਾ ਰੱਖ-ਰਖਾਓ ਭੱਤਾ ਇਕ ਸਾਲ ਲਈ ਪ੍ਰਾਪਤ ਹੋਵੇਗਾ। ਵਿਸ਼ੇਸ਼ ਚੁਣੌਤੀਆਂ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਰੀਰਕ ਜਾਂ ਮਾਨਸਿਕ ਚੁਣੌਤੀਆਂ ਦੇ ਆਧਾਰ 'ਤੇ 2,000 ਰੁਪਏ ਤੋਂ 4,000 ਰੁਪਏ ਤਕ ਦੀ ਰਕਮ ਅਤੇ 1,000 ਰੁਪਏ ਹਰ ਸਾਲ ਕਿਤਾਬਾਂ ਲਈ ਪ੍ਰਾਪਤ ਹੋਣਗੇ। |
ਆਖ਼ਰੀ ਤਰੀਕ: |
15 ਅਕਤੂਬਰ, 2019 |
ਕਿਵੇਂ ਕਰੀਏ ਅਪਲਾਈ: |
ਯੋਗ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/Bani/PSF1 |
4. |
|
ਪੱਧਰ: |
ਟੇਲੈਂਟ ਬੇਸਡ |
ਸਕਾਲਰਸ਼ਿਪ: |
ਯੂਨੀਵਰਸਿਟੀ ਆਫ ਸਸੈਕਸ ਸਪੋਰਟਸ ਸਕਾਲਰਸ਼ਿਪ ਸਕੀਮ 2019 |
ਬਿਓਰਾ: |
ਉਹ ਹੋਣਹਾਰ ਅਥਲੀਟ, ਜਿਨ੍ਹਾਂ ਨੇ ਨੈਸ਼ਨਲ ਪੱਧਰ 'ਤੇ, ਯੂਨੀਅਰ ਪੱਧਰ ਜਾਂ ਫਿਰ ਨੈਸ਼ਨਲ ਲੀਗ ਟੀਮ ਦੀ ਪ੍ਰਤੀਨਿਧਤਾ ਕੀਤੀ ਹੋਵੇ ਅਤੇ ਉਹ ਖੇਡਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹੋਣ। ਉਨ੍ਹਾਂ ਅਥਲੀਟਾਂ ਪਾਸੋਂ ਯੂਕੇ ਸਥਿਤ ਯੂਨੀਵਰਸਿਟੀ ਆਫ ਸਸੈਕਸ ਵੱਲੋਂ ਗ੍ਰੈਜੂਏਸ਼ਨ ਪ੍ਰੋਗਰਾਮ 'ਚ ਦਾਖ਼ਲਾ ਲੈਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। |
ਯੋਗਤਾ: |
12ਵੀਂ ਪਾਸ ਖਿਡਾਰੀ, ਜੋ ਉਕਤ ਯੂਨੀਵਰਸਿਟੀ ਵਿਚ ਕੁੱਲਵਕਤੀ ਗ੍ਰੈਜੂਏਸ਼ਨ ਪ੍ਰੋਗਰਾਮ 'ਚ ਦਾਖ਼ਲਾ ਲੈ ਚੁੱਕੇ ਹੋਣ। |
ਵਜ਼ੀਫ਼ਾ/ਲਾਭ: |
ਚੁਣੇ ਗਏ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਤਿੰਨ ਵਰਗਾਂ ਵਿਚ ਪ੍ਰਾਪਤ ਹੋਵੇਗੀ, ਜਿਸ ਵਿਚ 500 ਬਰਤਾਨਵੀ ਪਾਉਂਡ ਤੋਂ ਲੈ ਕੇ 1250 ਜੀਬੀਪੀ ਤਕ ਦੀ ਰਕਮ ਅਤੇ ਹੋਰ ਲਾਭ ਪ੍ਰਾਪਤ ਹੋਣਗੇ। |
ਆਖ਼ਰੀ ਤਰੀਕ: |
11 ਅਕਤੂਬਰ, 2019 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/Bani/SSS2 |
ਜੰਮੂ ਤੋਂ ਪੰਜਾਬ 'ਚ 10-12 ਅੱਤਵਾਦੀ ਵੜਨ ਦਾ ਖਦਸ਼ਾ, ਖੁਫੀਆ ਏਜੰਸੀਆਂ ਦਾ ਅਲਰਟ
NEXT STORY